ਮੈਲਬੌਰਨ 'ਚ ਪੁਲ ਨਾਲ ਟਕਰਾਇਆ ਟਰੱਕ, ਆਵਾਜਾਈ ਠੱਪ

06/22/2018 10:09:34 AM

ਮੈਲਬੌਰਨ (ਬਿਊਰੋ)— ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿਚ ਸ਼ੁੱਕਰਵਾਰ ਨੂੰ ਇਕ ਵੱਡਾ ਟਰੱਕ ਪੁਲ ਨਾਲ ਟਕਰਾਉਣ ਕਾਰਨ ਹਾਦਸਾਗ੍ਰਸਤ ਹੋ ਗਿਆ। ਮੈਲਬੌਰਨ ਦੇ ਦੱਖਣ-ਪੱਛਮ ਵਿਚ ਡੋਹਰਟੀ ਰੋਡ 'ਤੇ ਪ੍ਰਿੰਸੈੱਸ ਫ੍ਰੀਵੇਅ 'ਤੇ ਇਕ ਓਵਰਪਾਸ ਤੋਂ ਲੰਘਦੇ ਸਮੇਂ ਟਰੱਕ ਦਾ ਉੱਪਰੀ ਹਿੱਸਾ ਪੁਲ ਨਾਲ ਟਕਰਾ ਗਿਆ। ਜਾਣਕਾਰੀ ਮੁਤਾਬਕ ਟਰੱਕ ਤੇਜ਼ ਗਤੀ ਵਿਚ ਸੀ, ਜਿਸ ਕਾਰਨ ਇਸ ਦੀ ਟ੍ਰੇ ਓਵਰਪਾਸ ਨਾਲ ਟਕਰਾ ਗਈ। ਅਚਾਨਕ ਹੋਈ ਇਸ ਟੱਕਰ ਕਾਰਨ ਟਰੱਕ ਫਿਸਲ ਗਿਆ, ਜਿਸ ਕਾਰਨ ਪੂਰੀ ਲੇਨ ਬਲੋਕ ਹੋ ਗਈ। ਇਸ ਹਾਦਸੇ ਵਿਚ ਹਾਲੇ ਤੱਕ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਹਾਦਸੇ ਕਾਰਨ ਉੱਥੇ ਆਵਾਜਾਈ ਕਾਫੀ ਸਮੇਂ ਤੱਕ ਠੱਪ ਰਹੀ। ਅਧਿਕਾਰੀਆਂ ਮੁਤਾਬਕ ਆਵਾਜਾਈ ਬਹਾਲ ਹੋਣ ਵਿਚ ਸਮਾਂ ਲੱਗੇਗਾ।