ਬ੍ਰਾਜ਼ੀਲ : ਰੀਓ ਦੀ ਕਾਉਂਸਲਰ ਦੀ ਹੱਤਿਆ ਖਿਲਾਫ ਪ੍ਰਦਰਸ਼ਨ, 30 ਹਜ਼ਾਰ ਲੋਕ ਹੋਏ ਸ਼ਾਮਲ

03/22/2018 12:09:04 AM

ਬ੍ਰਾਸੀਲੀਆ— ਬ੍ਰਾਜ਼ੀਲ ਦੇ ਵੱਖ-ਵੱਖ ਸ਼ਹਿਰਾਂ ਦੀ ਗਿਣਤੀ 'ਚ ਲੋਕਾਂ ਨੇ ਕਾਉਂਸਲਰ ਮੈਰੀਲੇ ਫਰੈਂਕੋ ਲਈ ਨਿਆਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ। ਫਰੈਂਕੋ ਦੀ ਬੀਤੇ ਹਫਤੇ ਰੀਓ ਡੀ ਜਨੇਰੀਓ 'ਚ ਹੱਤਿਆ ਕਰ ਦਿੱਤੀ ਗਈ ਸੀ। ਸਮਾਚਾਰ ਏਜੰਸੀ ਮੁਤਾਬਕ, ਪ੍ਰਦਰਸ਼ਨਕਾਰੀਆਂ ਨੇ ਮੰਗਲਵਾਰ ਨੂੰ ਫਰੈਂਕੋ ਨੂੰ ਸ਼ਰਧਾਂਜਲੀ ਦਿੱਤੀ। ਫਰੈਂਕੋ ਰੀਓ ਦੇ ਸੁਰੱਖਿਆ ਮਾਮਲਿਆਂ 'ਚ ਬ੍ਰਾਜ਼ੀਲੀ ਫੌਜ ਦੇ ਦਖਲਅੰਦਾਜੀ ਦੀ ਆਲੋਚਕ ਸੀ ਤੇ ਮਨੁੱਖੀ ਅਧਿਕਾਰਾਂ ਦੀ ਸਰਗਰਮ ਰੱਖਿਅਕ ਸੀ। ਫਰੈਂਕੋ ਬ੍ਰਾਜ਼ੀਲ ਦੀ ਰਾਜਨੀਤਕ 'ਚ ਤੇਜ਼ੀ ਨਾਲ ਉਭਰ ਰਹੀ ਸੀ। ਫਰੈਂਕੋ ਨੇ 14 ਮਾਰਚ ਨੂੰ ਆਪਣੇ ਚਾਲਕ ਐਂਡਰਸਨ ਗੋਮਸ ਨਾਲ ਆਪਣੀ ਹੱਤਿਆ ਤੋਂ ਇਕ ਦਿਨ ਪਹਿਲਾਂ ਪੁਲਸ ਹਿੰਸਾ ਦੀ ਨਿੰਦਾ ਕੀਤੀ ਸੀ।
ਵਿਰੋਧ ਪ੍ਰਦਰਸ਼ਨ ਨੂੰ ਲੈ ਕੇ ਕਰੀਬ 30 ਹਜ਼ਾਰ ਲੋਕ ਰੀਓ ਨੇੜੇ ਇਕੱਠੇ ਹੋਏ। ਜਿਥੇ ਫਰੈਂਕੋ ਦੀ ਭੈਣ  ਐਨਿਲੇ ਸਿਲਵਾ ਨੇ ਕਿਹਾ ਕਿ ਉਹ ਆਪਣੀ ਭੈਣ ਦੀ ਹੱਤਿਆ ਦੇ ਪ੍ਰਤੀ ਨਾਰਾਜ਼ਗੀ ਜ਼ਾਹਿਰ ਕਰਦੀ ਹੈ। ਵਿਰੋਧ ਪ੍ਰਦਰਸ਼ਨ ਦਾ ਸਿਰਲੇਖ 'ਮੈਰੀਲੇ ਨੂੰ ਕਿਸ ਨੇ ਮਾਰਿਆ' ਸੀ। ਸਿਲਵਾ ਨੇ ਕਾਉਂਸਲਰ ਨੂੰ ਆਪਣੀ ਭਾਵੂਕ ਸ਼ਰਧਾਂਜਲੀ 'ਚ ਕਿਹਾ, 'ਮੈਂ ਇਸ ਮਾਮਲੇ ਦੇ ਸੁਲਝਣ ਤਕ  ਚੈਨ ਨਾਲ ਨਹੀਂ ਬੈਠਣ ਵਾਲੀ। ਮੈਂ ਇਕ ਅਧਿਆਪਕ ਹਾਂ, ਮੈਨੂੰ ਕੋਈ ਸਿਆਸੀ ਅਨੁਭਵ ਨਹੀਂ ਹੈ ਪਰ ਮੈ ਹਮੇਸ਼ਾ ਮਨੁੱਖੀ ਅਧਿਕਾਰਾਂ ਲਈ ਲੜਾਈ ਲੜੀ ਹੈ, ਜਿਵੇ ਮੇਰੀ ਭੈਣ ਲੜਦੀ ਸੀ। ਸਿਲਵਾ ਨੇ ਇਸ ਗੱਲ ਨੂੰ ਖਾਰਿਜ ਕੀਤਾ ਕਿ ਫਰੈਂਕੋ ਸੋਸ਼ਲੀਜ਼ਮ ਐਂਡ ਫਰੀਡਮ ਪਾਰਟੀ ਜਾਂ ਕਿਸੇ ਅਪਰਾਧੀ ਧਿਰ ਨਾਲ ਜੁੜੀ ਸੀ।