ਬ੍ਰਾਜ਼ੀਲ ਦੇ ਨਾਮਵਰ ਸੰਗੀਤਕਾਰਾਂ ਨੇ ਵਿਰੋਧ ਜਤਾਉਣ ਲਈ ਆਯੋਜਿਤ ਕੀਤਾ ਸੰਗੀਤ ਪ੍ਰੋਗਰਾਮ

05/29/2017 7:28:07 PM

ਰੀਓ ਡੀ ਜੇਨੇਰੀਓ— ਬ੍ਰਾਜ਼ੀਲ ਦੇ ਰਾਸ਼ਟਰਪਤੀ ਮਾਈਕਲ ਤੇਮੇਰ ਦੇ ਅਸਤੀਫ਼ੇ ਅਤੇ ਚੋਣਾਂ ਕਰਾਏ ਜਾਣ ਦੀ ਮੰਗ ਕਰਨ ਅਤੇ ਵਿਰੋਧ ਜਤਾਉਣ ਲਈ ਰੀਓ ਡੀ ਜੇਨੇਰੀਓ 'ਚ ਦੇਸ਼ ਦੇ ਨਾਮਵਰ ਸੰਗੀਤਕਾਰਾਂ ਵੱਲੋਂ ਆਯੋਜਿਤ ਕਰਾਏ ਗਏ ਕੌਨਸਰਟ 'ਚ ਸੈਕੜੇ ਲੋਕ ਸ਼ਾਮਲ ਹੋਏ। ਤੇਮੇਰ 'ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲੱਗੇ ਹਨ। ਰਾਸ਼ਟਰਪਤੀ ਆਪਣੇ ਉੱਪਰ ਵਧ ਰਹੇ ਤਣਾਅ ਦੇ ਬਾਵਜੂਦ ਅਹੁਦਾ ਛੱਡਣ ਤੋਂ ਇਨਕਾਰ ਕਰ ਰਹੇ ਹਨ ਅਤੇ ਉਨ੍ਹਾਂ 'ਤੇ ਇਸ ਗੱਲ ਦਾ ਵੀ ਖ਼ਤਰਾ ਹੈ ਕਿ ਸੰਸਦ 'ਚ ਉਨ੍ਹਾਂ ਦਾ ਸਮਰਥਨ ਸਮਾਪਤ ਹੋ ਸਕਦਾ ਹੈ। ਪ੍ਰਦਰਸ਼ਨਕਾਰੀਆਂ ਨੇ 2 ਪੇਸ਼ਕਾਰੀਆਂ ਦੌਰਾਨ ਰੋਸ਼ ਪ੍ਰਗਟਾਉਦੇ ਹੋਏ ਕਿਹਾ, ''ਜੇਕਰ ਅਸੀਂ ਤੇਮੇਰ ਨੂੰ ਧੱਕਾ ਦੇਈਆ ਤਾਂ ਉਹ ਡਿੱਗ ਪੈਣਗੇ।'' ਇਸ ਮੌਕੇ 'ਤੇ ਥੇਰੇਸਾ ਅਤੇ ਮਾਰਟਨਾਲੀਆ ਤੋਂ ਲੈ ਕੇ ਮਾਨੋ ਬ੍ਰਾਊਨ ਨੇ ਪੇਸ਼ਕਾਰੀਆਂ ਦਿੱਤੀਆਂ।