ਕੋਰੋਨਾ ਕਾਰਨ ਮੌਤਾਂ ਦੇ ਮਾਮਲੇ 'ਚ ਇਟਲੀ ਨਾਲੋਂ ਅੱਗੇ ਨਿਕਲਿਆ ਬ੍ਰਾਜ਼ੀਲ, 24 ਘੰਟਿਆਂ 'ਚ 1,473 ਮੌਤਾਂ

06/05/2020 10:50:13 AM

ਰੀਓ ਡੀ ਜਨੇਰਿਓ (ਭਾਸ਼ਾ) : ਬ੍ਰਾਜ਼ੀਲ ਵਿਚ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਪਿਛਲੇ 24 ਘੰਟਿਆਂ ਅੰਦਰ 1,473 ਲੋਕਾਂ ਦੀ ਮੌਤ ਹੋਈ, ਜੋ ਕਿ ਇਕ ਦਿਨ ਵਿਚ ਸਭ ਤੋਂ ਵੱਧ ਹਨ। ਇਸ ਦਾ ਮਤਲਬ ਹੈ ਕਿ ਹਰ ਮਿੰਟ 'ਚ 1 ਤੋਂ ਜ਼ਿਆਦਾ ਵਿਅਕਤੀਆਂ ਦੀ ਮੌਤ ਹੋਈ ਅਤੇ ਬ੍ਰਾਜ਼ੀਲ ਦੁਨੀਆ ਵਿਚ ਸਭ ਤੋਂ ਜ਼ਿਆਦਾ ਮੌਤਾਂ ਵਾਲੀ ਸੂਚੀ ਵਾਲੇ ਦੇਸ਼ ਵਿਚ ਤੀਜੇ ਸਥਾਨ 'ਤੇ ਆ ਗਿਆ ਹੈ।

ਬ੍ਰਾਜ਼ੀਲ ਵਿਚ ਹੁਣ ਤੱਕ ਕੋਰੋਨਾ ਵਾਇਰਸ ਨਾਲ 34,000 ਲੋਕਾਂ ਦੀ ਮੌਤ ਹੋ ਚੁੱਕੀ ਹੈ ਹੁਣ ਇਸ ਨੇ ਮੌਤਾਂ ਦੇ ਮਾਮਲੇ ਵਿਚ ਇਟਲੀ ਨੂੰ ਪਿੱਛੇ ਛੱਡ ਦਿੱਤਾ ਹੈ। ਕੋਰੋਨਾ ਵਾਇਰਸ ਨਾਲ ਸਭ ਤੋਂ ਜ਼ਿਆਦਾ ਮੌਤਾਂ ਅਮਰੀਕਾ ਅਤੇ ਇਸ ਤੋਂ ਬਾਅਦ ਬ੍ਰਿਟੇਨ ਵਿਚ ਹੋਈਆਂ ਹਨ।

cherry

This news is Content Editor cherry