ਬ੍ਰਾਜ਼ੀਲ ''ਚ ਕਈ ਗੱਡੀਆਂ ਦੀ ਹੋਈ ਆਪਸੀ ਟੱਕਰ, 13 ਦੀ ਮੌਤ

01/14/2018 11:44:41 AM

ਸਾਓ ਪਾਓਲੋ(ਬਿਊਰੋ)— ਬ੍ਰਾਜ਼ੀਲ ਦੇ ਸਾਊਥ ਇਸਟ ਇਲਾਕੇ ਵਿਚ ਕਈ ਗੱਡੀਆਂ ਦੀ ਆਪਸੀ ਟੱਕਰ ਹੋ ਗਈ, ਜਿਸ ਵਿਚ 13 ਲੋਕਾਂ ਦੀ ਮੌਤ ਹੋ ਗਈ ਹੈ। ਇਕ ਰਿਪੋਰਟ ਮੁਤਾਬਕ ਹਾਦਸੇ ਵਿਚ 39 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿਚੋਂ 12 ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਫੈਡਰਲ ਹਾਈਵੇਅ ਪੁਲਸ ਦੀ ਜਾਣਕਾਰੀ ਮੁਤਾਬਕ ਇਹ ਖਤਰਨਾਕ ਹਾਦਸਾ ਐਤਵਾਰ ਸਵੇਰੇ ਸ਼ਹਿਰ ਗ੍ਰਾਓ ਮੋਗੋਲ ਵਿਚ ਹੋਇਆ। ਪੁਲਸ ਦਾ ਕਹਿਣਾ ਹੈ ਕਿ ਕਰੀਬ 6 ਗੱਡੀਆਂ ਹਾਦਸੇ ਦਾ ਸ਼ਿਕਾਰ ਹੋਈਆਂ ਹਨ, ਜਿਨ੍ਹਾਂ ਵਿਚ ਇਕ ਮਿੰਨੀ ਬੱਸ, 2 ਟਰੱਕ ਅਤੇ 2 ਵੈਨ ਸ਼ਾਮਲ ਹਨ। ਪੁਲਸ ਦਾ ਕਹਿਣਾ ਹੈ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।