ਮੈਲਬੌਰਨ ''ਚ ਚੱਲਦੀ ਟਰੇਨ ''ਚ ਫਸੇ ਕੁੰਡੀਆਂ ਦੇ ਸਿੰਗ, ਹੋਏ ਗੁੱਥਮ-ਗੁੱਥੀ

11/19/2017 11:27:29 AM

ਮੈਲਬੌਰਨ (ਏਜੰਸੀ)— ਮੈਲੌਬਰਨ 'ਚ ਚੱਲਦੀ ਟਰੇਨ 'ਚ ਦੋ ਧਿਰਾਂ ਵਿਚਾਲੇ ਜੰਮ ਕੇ ਝਗੜਾ ਹੋਇਆ। ਦਰਅਸਲ ਕੁਝ ਨੌਜਵਾਨਾਂ ਦਾ ਗਰੁੱਪ ਟਰੇਨ 'ਚ ਸਾਈਕਲ ਲੈ ਕੇ ਸਵਾਰ ਹੋਏ ਸਨ, ਜਿਨ੍ਹਾਂ ਨੇ ਟਰੇਨ ਵਿਚ ਬਣੀਆਂ ਸੀਟਾਂ ਨੂੰ ਰੋਕ ਲਿਆ। ਇਹ ਸਭ ਦੇਖ ਕੇ ਟਰੇਨ 'ਚ ਸਵਾਰ ਇਕ ਗੰਜੇ ਵਿਅਕਤੀ ਨੇ ਨੌਜਵਾਨਾਂ 'ਤੇ ਚੀਕਣਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਲੋਕਾਂ ਨੇ ਸਾਰੀ ਟਰੇਨ ਕਿਰਾਏ 'ਤੇ ਲਈ ਹੈ। ਇਹ ਸੁਣ ਕੇ ਇਕ ਨੌਜਵਾਨ ਖੜ੍ਹਾ ਹੋਇਆ ਅਤੇ ਉਸ ਨੂੰ ਸਮਝਾਉਣ ਲੱਗਾ ਪਰ ਗੰਜੇ ਵਿਅਕਤੀ ਨੇ ਉਸ ਦੇ ਮੁੰਹ 'ਤੇ ਮੁੱਕਾ ਮਾਰਿਆ ਅਤੇ ਫਿਰ ਜੰਮ ਕੇ ਉਨ੍ਹਾਂ ਵਿਚਾਲੇ ਝਗੜਾ ਹੋਇਆ। 


ਗੰਜੇ ਵਿਅਕਤੀ ਨੇ ਉਕਤ ਨੌਜਵਾਨ ਨੂੰ ਧੱਕਾ ਮਾਰ ਕੇ ਸੁੱਟ ਦਿੱਤਾ। ਇਹ ਝਗੜਾ ਵਧਦਾ ਗਿਆ ਅਤੇ ਉਸ ਦੇ ਨਾਲ ਦੇ ਨੌਜਵਾਨਾਂ ਨੇ ਵੀ ਗੰਜੇ ਵਿਅਕਤੀ ਨਾਲ ਹੱਥੋਪਾਈ ਹੋ ਗਈ। ਇਹ ਸਭ ਹੁੰਦਾ ਦੇਖ ਕੇ ਲੋਕ ਪਰੇਸ਼ਾਨ ਹੋ ਗਏ ਅਤੇ ਚੀਕਣ ਲੱਗ ਪਏ। ਚੱਲਦੀ ਟਰੇਨ ਵਿਚ ਦੋਹਾਂ ਧਿਰਾਂ ਵਿਚਾਲੇ ਤਕਰੀਬਨ 20 ਮਿੰਟ ਤੱਕ ਝਗੜਾ ਹੁੰਦਾ ਰਿਹਾ। ਟਰੇਨ ਸਟੇਸ਼ਨ 'ਤੇ ਰੁੱਕੀ ਅਤੇ ਗੰਜੇ ਵਿਅਕਤੀ ਨੇ ਪੁਲਸ ਨੂੰ ਇਸ ਦੀ ਸ਼ਿਕਾਇਤ ਕੀਤੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।