ਹੜ੍ਹ ਦੀ ਚਿਤਾਵਨੀ ਤੋਂ ਬਾਅਦ ਖਾਲੀ ਕਰਵਾਇਆ ਗਿਆ ਬਰੈਂਟਫੋਰਡ ਇਲਾਕਾ

02/22/2018 9:28:15 PM

ਓਨਟਾਰੀਓ— ਬੁੱਧਵਾਰ ਨੂੰ ਬਰੈਂਟਫੋਰਡ ਸਿਟੀ 'ਚ ਭਾਰੀ ਮੀਂਹ ਤੇ ਗ੍ਰੈਂਡ ਰਿਵਰ 'ਚ ਬਰਫ ਦੀਆਂ ਸਿਲਾਂ ਕਾਰਨ ਪਾਣੀ ਅੱਗੇ ਨਾ ਵਧ ਸਕਣ ਕਾਰਨ ਆਏ ਹੜ੍ਹਾਂ ਤੋਂ ਬਾਅਦ ਐਮਰਜੰਸੀ ਵਾਲੀ ਸਥਿਤੀ ਐਲਾਨ ਦਿੱਤੀ ਗਈ ਤੇ ਲੋਕਾਂ ਨੂੰ ਇਲਾਕਾ ਖਾਲੀ ਕਰਨ ਦੇ ਹੁਕਮ ਦਿੱਤੇ ਗਏ। ਬਰੈਂਟਫੋਰਡ ਦੇ ਮੇਅਰ ਵਲੋਂ ਦਿੱਤੇ ਬਿਆਨ 'ਚ ਕਿਹਾ ਗਿਆ ਕਿ ਇਸ ਨਾਲ 2200 ਘਰ ਪ੍ਰਭਾਵਿਤ ਹੋਏ ਹਨ ਤੇ 4900 ਦੇ ਕਰੀਬ ਲੋਕਾਂ ਨੂੰ ਇਲਾਕਾ ਖਾਲੀ ਕਰਨ 'ਚ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਬਰੈਂਟਫੋਰਡ ਦੇ ਮੇਅਰ ਕ੍ਰਿਸ ਫਰਾਇਲ ਨੇ ਦੁਪਹਿਰ ਸਮੇਂ ਇਕ ਇੰਟਰਵਿਊ 'ਚ ਦੱਸਿਆ ਕਿ ਸਥਾਨਕ ਵਾਸੀਆਂ ਨੂੰ ਘੱਟੋ ਘੱਟ ਵੀਰਵਾਰ ਤੱਕ ਘਰ ਪਰਤਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਫਰਾਇਲ ਅਨੁਸਾਰ ਚੰਗੀ ਖਬਰ ਇਹ ਹੈ ਕਿ ਬਰਫ ਕਾਰਨ ਪਾਣੀ ਨੂੰ ਜਿਹੜਾ ਪਾਣੀ ਰੁਕਿਆ ਸੀ ਉਹ ਹੁਣ ਖੁੱਲ ਗਿਆ ਹੈ ਤੇ ਹੁਣ ਸਿਰਫ ਪਾਣੀ ਘਟਣ ਦੀ ਉਡੀਕ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਾਣੀ ਇੰਨਾਂ ਚੜ ਗਿਆ ਸੀ ਕਿ ਇਹ ਪੁਲ ਉਤੋਂ ਦੀ ਵਗ ਰਿਹਾ ਸੀ।

ਉਥੇ ਓਲੀਵਰ ਜੂਡਰ ਦੇ ਇਕ ਸਥਾਨਕ ਨਿਵਾਸੀ ਨੇ ਕਿਹਾ ਕਿ ਉਨ੍ਹਾਂ ਦੇ ਘਰ ਦੀ ਬੈਸਮੈਂਟ 'ਚ 9 ਫੁੱਟ ਤੱਕ ਪਾਣੀ ਭਰ ਗਿਆ ਸੀ। ਇਹ ਚਿਤਾਵਨੀ ਐਮਰਜੰਸੀ ਗ੍ਰੈਂਡ ਰਿਵਰ ਕੰਜ਼ਰਵੇਸ਼ਨ ਅਥਾਰਟੀ (ਜੀਆਰਸੀਏ) ਵੱਲੋਂ ਜਾਰੀ ਕੀਤੀ ਗਈ ਸੀ।