ਬੋਰਿਸ ਜਾਨਸਨ ਦੇ ਪਿਤਾ ਨੂੰ ਮਾਸਕ ਦੇ ਬਿਨਾਂ ਖਰੀਦਦਾਰੀ ਕਰਨ ''ਤੇ ਨਹੀਂ ਹੋਵੇਗਾ ਜੁਰਮਾਨਾ

10/02/2020 6:31:07 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਕੋਰੋਨਾਵਾਇਰਸ ਦੇ ਲਾਗ ਨੂੰ ਘੱਟ ਕਰਨ ਲਈ ਸਰਕਾਰ ਵੱਲੋਂ ਕਾਫੀ ਨਿਯਮ ਬਣਾਏ ਗਏ ਹਨ। ਜਿਨ੍ਹਾਂ ਵਿਚ ਚਿਹਰੇ ਨੂੰ ਮਾਸਕ ਨਾਲ ਢਕਣਾ ਵੀ ਸ਼ਾਮਲ ਹੈ। ਜੇਕਰ ਕੋਈ ਵਿਅਕਤੀ ਇਸ ਦਾ ਪਾਲਣ ਨਹੀਂ ਕਰਦਾ ਤਾਂ ਉਸਨੂੰ ਜੁਰਮਾਨਾ ਵੀ ਕੀਤਾ ਜਾਂਦਾ ਹੈ। ਪਰ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਪਿਤਾ ਜੀ ਨੂੰ ਇਸ ਨਿਯਮ ਦਾ ਪਾਲਣ ਨਾ ਕਰਨ 'ਤੇ ਜੁਰਮਾਨਾ ਨਹੀਂ ਕੀਤਾ ਜਾਵੇਗਾ। 

ਪੜ੍ਹੋ ਇਹ ਅਹਿਮ ਖਬਰ- ਚੋਣਾਂ ਤੋਂ ਪਹਿਲਾਂ ਟਰੰਪ ਹੋਏ ਕੋਰੋਨਾ ਪਾਜ਼ੇਟਿਵ, ਮੇਲਾਨੀਆ ਵੀ ਸੰਕ੍ਰਮਿਤ

ਇਸ ਬਾਰੇ ਪੁਲਿਸ ਨੇ ਘੋਸ਼ਣਾ ਕੀਤੀ ਹੈ ਕਿ ਬਿਨਾਂ ਚਿਹਰਾ ਢਕੇ ਖਰੀਦਦਾਰੀ ਕਰਦੇ ਫੜੇ ਜਾਣ 'ਤੇ ਬੋਰਿਸ ਜਾਨਸਨ ਦੇ ਪਿਤਾ ਨੂੰ ਜੁਰਮਾਨਾ ਨਹੀਂ ਕੀਤਾ ਜਾਵੇਗਾ। ਪੀ.ਐਮ. ਦੇ ਪਿਤਾ ਸਟੈਨਲੇ ਜਾਨਸਨ ਨੂੰ ਮੰਗਲਵਾਰ ਨੂੰ ਪੱਛਮੀ ਲੰਡਨ ਦੇ ਮੈਡਾਵੈਲ ਵਿੱਚ ਇੱਕ ਦੁਕਾਨ ਵਿੱਚ ਅਖਬਾਰ ਖਰੀਦਦੇ ਸਮੇਂ ਕੋਰੋਨਾਵਾਇਰਸ ਪਾਬੰਦੀਆਂ ਦੀ ਉਲੰਘਣਾ ਕਰਦੇ ਹੋਏ ਦੇਖਿਆ ਗਿਆ। ਉਸ ਸਮੇਂ ਉਨ੍ਹਾਂ ਨੇ ਆਪਣਾ ਮੂੰਹ ਮਾਸਕ ਨਾਲ ਨਹੀਂ ਢਕਿਆ ਸੀ। ਆਪਣੀ ਇਸ ਗਲਤੀ ਲਈ ਉਨ੍ਹਾਂ ਨੇ ਅਫਸੋਸ ਵੀ ਪ੍ਰਗਟ ਕੀਤਾ ਹੈ। ਇਸ ਮਾਮਲੇ ਦੇ ਸੰਬੰਧ ਵਿੱਚ ਮੈਟਰੋਪੋਲੀਟਨ ਪੁਲਿਸ ਦੇ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਜਾਨਸਨ ਨੂੰ ਇਸ ਉਲੰਘਣਾ ਲਈ ਜੁਰਮਾਨੇ ਦਾ ਭੁਗਤਾਨ ਨਹੀਂ ਕਰਨਾ ਪਏਗਾ ਕਿਉਂਕਿ ਉਸ ਸਮੇਂ ਕੋਈ ਅਧਿਕਾਰੀ ਮੌਕੇ 'ਤੇ ਮੌਜੂਦ ਨਹੀਂ ਸਨ।

ਪੜ੍ਹੋ ਇਹ ਅਹਿਮ ਖਬਰ- ਪਾਕਿ ਨੇ ਸਰਹੱਦ ਪਾਰ ਕਰਨ ਦੇ ਦੋਸ਼ 'ਚ ਭਾਰਤੀ ਨਾਗਰਿਕ ਨੂੰ ਕੀਤਾ ਗ੍ਰਿਫ਼ਤਾਰ

Vandana

This news is Content Editor Vandana