ਕੈਨੇਡਾ ਦੀ ਮਾਰਗ੍ਰੇਟ ਅਤੇ ਬ੍ਰਿਟੇਨ ਦੀ ਐਵਰੀਸਟੋ ਨੂੰ ਮਿਲਿਆ Booker Prize

10/15/2019 10:34:59 PM

ਵਾਸ਼ਿੰਗਟਨ - ਇਸ ਸਾਲ ਦੇ ਵੱਕਾਰੀ ਪੁਰਸਕਾਰ ਦੇ ਜੇਤੂਆਂ ਦੇ ਐਲਾਨ ਨਾਲ ਹੀ 2 ਵਿਸ਼ੇਸ਼ ਗੱਲਾਂ ਲਈ ਇਹ ਪੁਰਸਕਾਰ ਯਾਦ ਰੱਖਿਆ ਜਾਵੇਗਾ। ਇਸ ਸਾਲ ਮਾਰਗ੍ਰੇਟ ਐਟਵੁੱਡ ਅਤੇ ਬਰਨ੍ਰਡਾਈਨ ਐਵਰੀਸਟੋ ਨੂੰ ਸੰਯੁਕਤ ਰੂਪ ਤੋਂ ਸਾਹਿਤ ਦੇ ਇਸ ਵੱਕਾਰੀ ਪੁਰਸਕਾਰ ਨਾਲ ਨਵਾਜਿਆ ਗਿਆ ਹੈ। ਦੱਸ ਦਈਏ ਕਿ ਕਰੀਬ 30 ਸਾਲ 'ਚ ਪਹਿਲੀ ਵਾਰ ਇਹ ਪੁਰਸਕਾਰ ਸੰਯੁਕਤ ਰੂਪ ਤੋਂ 2 ਲੋਕਾਂ ਨੂੰ ਦਿੱਤਾ ਗਿਆ ਹੈ। ਇਸ ਵਾਰ ਦੇ ਬੁਕਰ ਪੁਰਸਕਾਰ 'ਚ ਇਕ ਖਾਸ ਗੱਲ ਹੋਰ ਹੈ। ਐਨੀਰਸਟੋ ਇਹ ਪੁਰਸਕਾਰ ਜਿੱਤਣ ਵਾਲੀ ਪਹਿਲੀ ਅਸ਼ਵੇਤ ਮਹਿਲਾ ਅਤੇ ਪਹਿਲੀ ਅਸ਼ਵੇਤ ਬ੍ਰਿਟਿਸ਼ ਲੇਖਿਕਾ ਬਣ ਗਈ ਹੈ।

ਉਥੇ ਕੈਨੇਡਾ ਦੀ ਲੇਖਿਕਾ ਐਟਵੁੱਡ 79 ਸਾਲ ਦੀ ਉਮਰ 'ਚ ਇਹ ਪੁਰਸਕਾਰ ਜਿੱਤਣ ਵਾਲੀ ਸਭ ਤੋਂ ਬਜ਼ੁਰਗ ਲੇਖਿਕਾ ਬਣ ਗਈ ਹੈ। ਇਸ ਤੋਂ ਪਹਿਲਾਂ ਸਾਲ 2000 'ਚ ਵੀ ਉਨ੍ਹਾਂ ਨੇ ਬੁਕਰ ਪੁਰਸਕਾਰ ਜਿੱਤਿਆ ਸੀ। ਉਦੋਂ ਉਨ੍ਹਾਂ ਨੂੰ 'ਦਿ ਬਲਾਇੰਡ ਅਸੈਸੀਨ' ਲਈ ਸਨਮਾਨਿਤ ਕੀਤਾ ਗਿਆ ਸੀ। 2 ਵਾਰ ਬੁਕਰ ਪੁਰਸਕਾਰ ਜਿੱਤਣ ਵਾਲੀ ਉਹ ਦੂਜੀ ਲੇਖਿਕਾ ਹੈ।

ਮਾਰਗ੍ਰੇਟ ਐਟਵੁੱਡ ਨੂੰ ਉਨ੍ਹਾਂ ਦੇ ਨਾਵਲ 'ਦਿ ਹੈਂਡਮੇਡਸ ਟੇਲ' ਅਤੇ ਐਨਰੀਸਟੋ ਨੂੰ 'ਗਰਲ, ਵੂਮਨ, ਅਦਰ' ਨਾਵਲ ਲਈ ਇਹ ਪੁਰਸਕਾਰ ਦਿੱਤਾ ਗਿਆ ਹੈ। ਜਦ ਪੁਰਸਕਾਰ ਦੇ ਜੇਤੂਆਂ ਦੇ ਨਾਂ ਦਾ ਐਲਾਨ ਹੋਇਆ ਤਾਂ ਦੋਹਾਂ ਲੇਖਿਕਾਵਾਂ ਇਕ ਦੂਜੇ ਦੇ ਹੱਥ 'ਚ ਹੱਥ ਪਾ ਕੇ ਖੜ੍ਹੀ ਹੋਈ। ਦੱਸ ਦਈਏ ਕਿ ਸਾਲ 1992 'ਚ 2 ਲੇਖਕਾਂ ਵਿਚਾਲੇ ਟਾਈ ਹੋਣ ਦੀ ਸਥਿਤੀ ਪੈਦਾ ਹੋਣ ਤੋਂ ਬਾਅਦ ਬੁਕਰ ਦੇ ਨਿਯਮਾਂ 'ਚ ਬਦਲਾਅ ਕਰ ਦਿੱਤਾ ਗਿਆ ਸੀ।

ਆਯੋਜਕਾਂ ਨੇ ਇਸ ਸਾਲ ਦੀ ਜਿਊਰੀ ਨੂੰ ਦੱਸਿਆ ਕਿ ਉਨ੍ਹਾਂ ਨੂੰ 2 ਜੇਤੂਆਂ ਨੂੰ ਚੁੱਣਨ ਦੀ ਇਜਾਜ਼ਤ ਨਹੀਂ ਸੀ। ਪਰ 5 ਘੰਟੇ ਦੇ ਵਿਚਾਰ-ਮਸ਼ਵਰਾ ਤੋਂ ਬਾਅਦ ਜਿਊਰੀ ਦੇ ਪ੍ਰਧਾਨ ਪੀਟਰ ਫਲੋਰੈਂਸ ਨੇ ਆਖਿਆ ਕਿ ਇਹ ਸਾਡਾ ਫੈਸਲਾ ਹੈ ਕਿ ਨਿਯਮਾਂ ਦਾ ਉਲੰਘਣ ਕੀਤਾ ਜਾਵੇ। ਉਨ੍ਹਾਂ ਨੇ ਪੱਤਰਕਾਰਾਂ ਨੂੰ ਆਖਿਆ ਕਿ ਜਿੰਨਾ ਜ਼ਿਆਦਾ ਅਸੀਂ ਉਨ੍ਹਾਂ ਦੇ ਬਾਰੇ 'ਚ ਗੱਲ ਕਰਦੇ ਹਾਂ, ਉਨਾਂ ਜ਼ਿਆਦਾ ਅਸੀਂ ਪਾਇਆ ਤਿ ਅਸੀਂ ਉਨਾਂ ਦੋਹਾਂ ਨਾਲ ਪਿਆਰ ਕਰਦੇ ਸੀ, ਅਸੀਂ ਚਾਹੁੰਦੇ ਸੀ ਕਿ ਉਹ ਦੋਹਾਂ ਜਿੱਤੇ।

Khushdeep Jassi

This news is Content Editor Khushdeep Jassi