ਪਾਕਿ ''ਚ ਫੌਜੀ ਵਾਹਨ ਨੂੰ ਬੰਬ ਧਮਾਕੇ ਨਾਲ ਉਡਾਇਆ, 2 ਦੀ ਮੌਤ

06/11/2020 9:13:27 PM

ਇਸਲਾਮਾਬਾਦ (ਯੂ.ਐੱਨ.ਆਈ.) : ਪਾਕਿਸਤਾਨ 'ਚ ਖੈਬਰ ਪਖਤੂਨਖਵਾ ਸੂਬੇ ਦੇ ਉੱਤਰੀ ਵਜੀਰਿਸਤਾਨ ਜ਼ਿਲੇ 'ਚ ਬੁੱਧਵਾਰ ਨੂੰ ਪੈਟਰੋਲਿੰਗ ਕਰ ਰਹੇ ਇਕ ਫੌਜੀ ਵਾਹਨ ਨੂੰ ਬੰਬ ਬਲਾਸਟ ਕਰ ਉੱਡਾ ਦਿੱਤਾ ਗਿਆ, ਜਿਸ ਕਾਰਣ 2 ਜਵਾਨਾਂ ਦੀ ਮੌਤ ਹੋ ਗਈ ਅਤੇ 4 ਹੋਰ ਜ਼ਖਮੀ ਹੋ ਗਏ। ਅਜੇ ਤੱਕ ਕਿਸੇ ਅੱਤਵਾਦੀ ਗੁੱਟ ਨੇ ਇਸ ਹਮਲੇ ਦੀ ਜ਼ਿੰਮੇਵਾਲੀ ਨਹੀਂ ਲਈ ਹੈ।

ਪਹਿਲਾਂ ਹੀ ਇੱਥੇ ਤਾਇਨਾਤ ਫੌਜ 'ਤੇ ਅੱਤਵਾਦੀ ਇਸ ਤਰ੍ਹਾਂ ਦੇ ਹਮਲੇ ਕਰਦੇ ਰਹੇ ਹਨ। ਉੱਤਰ ਵਜੀਰਿਸਤਾਨ ਪਹਿਲਾਂ ਅੱਤਵਾਦੀਆਂ ਦਾ ਗੜ੍ਹ ਸੀ, ਜਿਸ ਤੋਂ ਬਾਅਦ ਪਾਕਿਸਤਾਨੀ ਫੌਜ ਦੁਆਰਾ ਕਾਰਵਾਈ 'ਚ ਇਲਾਕੇ ਨੂੰ ਖਾਲੀ ਕਰਵਾਇਆ ਗਿਆ। ਹਾਲ ਦੇ ਕੁਝ ਹਫਤਿਆਂ 'ਚ ਇਸ ਇਲਾਕੇ 'ਚ ਵਧੀਆਂ ਹਿੰਸਕ ਘਟਨਾਵਾਂ ਦੇ ਕਾਰਣ ਲੋਕਾਂ ਵਿਚਾਲੇ ਭਰ ਦਾ ਮਾਹੌਲ ਹੈ।

Karan Kumar

This news is Content Editor Karan Kumar