ਪਾਕਿਸਤਾਨ ਦੇ ਬਲੋਚਿਸਤਾਨ ਬੰਬ ਬਲਾਸਟ, 2 ਮੌਤਾਂ

03/14/2019 9:07:13 PM

ਕਰਾਚੀ— ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਦੇ ਭੀੜ ਭਰੇ ਬਾਜ਼ਾਰ 'ਚ ਇਕ ਸ਼ਕਤੀਸ਼ਾਲੀ ਧਮਾਕਾ ਹੋਇਆ, ਜਿਸ 'ਚ ਦੋ ਲੋਕ ਮਾਰੇ ਗਏ ਅਤੇ 7 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਧਮਾਕਾ ਇਕ ਕਾਰ 'ਚ ਹੋਇਆ।

ਅਧਿਕਾਰੀਆਂ ਨੇ ਦੱਸਿਆ ਕਿ ਬੰਬ ਧਮਾਕਾ ਪੰਜਗੁਰ ਜ਼ਿਲੇ ਦੇ ਚਿੱਤਾਨ ਬਾਜ਼ਾਰ 'ਚ ਹੋਇਆ ਸੀ। ਜਿਸ ਕਾਰ 'ਚ ਧਮਾਕਾ ਹੋਇਆ ਉਸ 'ਚ ਦੋ ਲੋਕ ਸਵਾਰ ਸਨ। ਬਲਾਸਟ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ, ਜਿਸ ਕਾਰਨ ਦੋਵਾਂ ਲੋਕਾਂ ਦੀ ਮੌਤ ਹੋ ਗਈ। ਅਜੇ ਕਿਸੇ ਵੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।