ਉੱਤਰੀ ਸੀਰੀਆ 'ਚ ਬੰਬ ਧਮਾਕੇ ਕਾਰਨ 11 ਨਾਗਰਿਕਾਂ ਦੀ ਮੌਤ

09/16/2019 12:28:05 PM

ਬੈਰੂਤ— ਉੱਤਰੀ ਸੀਰੀਆ 'ਚ ਤੁਰਕੀ ਸਮਰਥਿਤ ਸੀਰੀਆ ਵਿਦਰੋਹੀਆਂ ਦੇ ਕਬਜ਼ੇ ਵਾਲੇ ਸ਼ਹਿਰ 'ਚ ਇਕ ਹਸਪਤਾਲ ਨੇੜੇ ਇਕ ਵਾਹਨ 'ਚ ਬੰਬ ਧਮਾਕਾ ਹੋਇਆ, ਜਿਸ 'ਚ 11 ਨਾਗਰਿਕਾਂ ਦੀ ਮੌਤ ਹੋ ਗਈ। ਬ੍ਰਿਟੇਨ ਦੀ ਮਨੁੱਖੀ ਅਧਿਕਾਰ ਸੰਸਥਾ 'ਸੀਰੀਆ ਮਨੁੱਖੀ ਅਧਿਕਾਰ ਸੁਪਰ ਵਾਇਜ਼ਰ' ਨੇ ਦੱਸਿਆ ਕਿ ਇਹ ਧਮਾਕਾ ਤੁਰਕੀ ਸਰਹੱਦ ਦੇ ਨੇੜੇ ਅਲ-ਰਾਈ 'ਚ ਹੋਇਆ।

ਸ਼ਹਿਰ ਦੇ ਪ੍ਰਵੇਸ਼ ਨੇੜੇ ਹੋਏ ਹਮਲੇ ਦੀ ਹੁਣ ਤਕ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ ਅਤੇ ਜੂਨ ਦੇ ਬਾਅਦ ਇੱਥੇ ਹੋਇਆ ਇਹ ਦੂਜਾ ਇਸ ਤਰ੍ਹਾਂ ਦਾ ਭਿਆਨਕ ਧਮਾਕਾ ਹੈ। ਵਿਦਰੋਹੀ ਸੁਰੱਖਿਆ ਬਲ ਦੇ ਇਕ ਮੈਂਬਰ ਓਸਾਮਾ ਅਬੂ ਅਲ-ਖੇਰ ਨੇ ਦੱਸਿਆ ਕਿ ਇਕ ਸਿਹਤ ਕੇਂਦਰ ਦੇ ਬਾਹਰ ਇਕ ਰੈਫਰਿਜਰੇਟਰ ਟਰੱਕ 'ਚ ਧਮਾਕਾ ਹੋਇਆ। ਤੁਰਕੀ ਦੇ ਫੌਜੀਆਂ ਅਤੇ ਉਨ੍ਹਾਂ ਦੇ ਸਹਿਯੋਗੀ ਸੀਰੀਆ ਵਿਦਰੋਹੀਆਂ ਨੇ ਇਸਲਾਮਕ ਸਟੇਟ ਸਮੂਹ ਅਤੇ ਕੁਰਦਿਸ਼ ਲੜਾਕਿਆਂ ਦੇ ਵਿਰੋਧ 'ਚ 2016 ਤੋਂ ਹੀ ਇਕ ਫੌਜੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਸੀਰੀਆ ਵਿਦਰੋਹੀ ਫੌਜੀਆਂ ਨੇ ਅਲ-ਰਾਈ ਅਤੇ ਨੇੜਲੇ ਸ਼ਹਿਰ ਐਜਾਜ 'ਤੇ ਕਬਜ਼ਾ ਕਰ ਲਿਆ ਹੈ।