ਬੋਲਵੀਆ ''ਚ ਲੱਗੇ ਭੂਚਾਲ ਦੇ ਝਟਕੇ

04/02/2018 9:13:30 PM

ਲਾਪਾਜ— ਦੱਖਣੀ ਅਮਰੀਕੀ ਦੇਸ਼ ਬੋਲਵੀਆ 'ਚ ਸੋਮਵਾਰ ਨੂੰ 6.8 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਤਰਿਜਾ ਤੋਂ 130 ਮੀਲ ਉੱਤਰ-ਪੂਰਬ 'ਚ ਜ਼ਮੀਨ ਤੋਂ 346 ਮੀਲ ਹੇਠਾਂ ਦੱਸਿਆ ਗਿਆ ਹੈ। ਅਮਰੀਕੀ ਭੂਗਰਗ ਸਰਵੇ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਵਿਭਾਗ ਨੇ ਪਹਿਲਾਂ ਭੂਚਾਲ ਦੀ ਤੀਬਰਤਾ 6.9 ਤੇ ਜ਼ਮੀਨ ਤੋਂ 344 ਮੀਲ ਦੀ ਗਹਿਰਾਈ 'ਤੇ ਹੋਣ ਦੀ ਜਾਣਕਾਰੀ ਦਿੱਤੀ ਗਈ ਸੀ ਪਰ ਬਾਅਦ 'ਚ ਇਸ 'ਚ ਸੋਧ ਕੀਤੀ ਗਈ।