ਬਾਡੀਬਿਲਡਰ ਦਾਦੀ ਨੇ ਦੱਸਿਆ ਆਪਣੀ ਸਿਹਤ ਦਾ ਰਾਜ਼ (ਤਸਵੀਰਾਂ)

03/26/2019 8:04:01 PM

ਸਟਾਕਹੋਮ— ਅਕਸਰ ਅੱਜ ਦੀ ਨੌਜਵਾਨ ਪੀੜੀ ਲਈ ਸਿਹਤ ਬਣਾਉਣਾ ਇਕ ਚੁਣੌਤੀ ਬਣਿਆ ਰਹਿੰਦਾ ਹੈ। ਪਰੰਤੂ ਸਵੀਡਨ ਵਾਸੀ ਇਕ ਦਾਦੀ ਨੇ 62 ਸਾਲ ਦੀ ਉਮਰ 'ਚ ਵੀ ਆਪਣੀ ਸਿਹਤ ਨੂੰ ਇਸ ਤਰ੍ਹਾਂ ਨਾਲ ਮੈਨਟੇਨ ਕੀਤਾ ਹੈ ਕਿ ਵੱਡੇ-ਵੱਡੇ ਬਾਡੀਬਿਲਡਰ ਵੀ ਸ਼ਰਮਾ ਜਾਣ।

ਸਵੀਡਨ ਦੇ ਗੋਥਨਬਰਗ ਦੀ ਰਹਿਣ ਵਾਲੀ ਈਵਾ ਬੀਰਥ (62) ਨੇ ਕਿਹਾ ਕਿ ਉਸ ਨੇ ਅਜਿਹੀ ਸਿਹਤ ਆਪਣੀ ਡਾਇਟ ਕਾਰਨ ਹੀ ਹਾਸਲ ਕੀਤੀ ਹੈ, ਜਿਸ 'ਚ ਉਸ ਨੇ ਦਿਨ ਦਾ 2 ਪਾਊਂਡ ਮੀਟ ਖਾਣਾ ਸ਼ੁਰੂ ਕੀਤਾ। ਈਵਾ ਨੇ 40 ਸਾਲ ਦੀ ਉਮਰ 'ਚ ਬਾਡੀਬਿਲਡਿੰਗ ਸ਼ੁਰੂ ਕੀਤੀ ਤੇ ਇਸ ਦੌਰਾਨ ਉਸ ਨੇ ਹਾਈ ਪ੍ਰੋਟੀਨ ਲੋਅ ਕਾਰਬੋਹਾਈਡ੍ਰੇਟ ਕੀਟੋਜੇਨਿਕ ਡਾਇਟ ਸ਼ੁਰੂ ਕੀਤੀ, ਜਿਸ 'ਚ ਜ਼ਿਆਦਾਤਰ ਚਿਕਨ, ਚਾਵਲ ਤੇ ਪ੍ਰੋਟੀਨ ਡ੍ਰਿੰਕਸ ਦਾ ਸੇਵਨ ਕਰ ਰਹੀ ਸੀ।

ਪਰੰਤੂ ਅਪ੍ਰੈਲ 2017 'ਚ ਈਵਾ ਨੂੰ ਪੇਟ ਦਾ ਕੈਂਸਰ ਹੋ ਗਿਆ ਤੇ ਉਸ ਦਾ ਹਸਪਤਾਲ 'ਚ ਜੁਲਾਈ ਮਹੀਨੇ ਟਿਊਮਰ ਕੱਢਣ ਲਈ ਆਪ੍ਰੇਸ਼ਨ ਕੀਤਾ ਗਿਆ। ਇਸ ਦੌਰਾਨ ਉਸ ਦੇ ਪੇਟ 'ਚੋਂ 12 ਇੰਚ ਟਿਊਮਰ ਕੱਢਿਆ ਗਿਆ। 

ਇਸ ਤੋਂ ਬਾਅਦ ਈਵਾ ਨੇ ਤੇਜ਼ ਰਿਕਰਵਰੀ ਤੇ ਬਿਹਤਰ ਸਿਹਤ ਲਈ ਰਿਸਰਚ ਸ਼ੁਰੂ ਕੀਤੀ, ਜਿਸ ਨਾਲ ਕਿ ਉਹ ਆਪਣੀ ਸਿਹਤ ਨੂੰ ਪਹਿਲਾਂ ਨਾਲੋਂ ਬਿਹਤਰ ਬਣਾ ਸਕੇ। ਇਸ ਦੌਰਾਨ ਉਸ ਨੇ ਕਾਰਨੀਵੋਰ ਡਾਈਟ ਸ਼ੁਰੂ ਕੀਤੀ, ਜਿਸ ਦੌਰਾਨ ਉਸ ਨੇ ਮੀਟ, ਫਿਸ਼, ਅੰਡੇ ਤੇ ਪਾਣੀ ਦਾ ਸੇਵਨ ਕੀਤਾ ਤੇ ਇਕ ਸਾਲ ਤੱਕ ਇਸੇ ਡਾਈਟ 'ਤੇ ਰਹਿਣ ਤੋਂ ਬਾਅਦ ਉਸ ਨੇ ਅਜਿਹੀ ਸਿਹਤ ਹਾਸਲ ਕੀਤੀ ਜੋ ਕਿ ਪਹਿਲਾਂ ਨਹੀਂ ਸੀ। ਇਸ ਪੂਰੇ ਸਾਲ 'ਚ ਉਸ ਨੇ ਸ਼ੂਗਰ ਤੇ ਸਟਾਰਚ ਤੋਂ ਵੀ ਪਰਹੇਜ਼ ਰੱਖਿਆ।

ਈਵਾ ਨੇ ਦੱਸਿਆ ਕਿ ਉਹ ਪਹਿਲਾਂ ਕੀਟੋਜੇਨਿਕ ਡਾਇਟ ਕਰ ਰਹੀ ਸੀ, ਜਿਸ 'ਚ ਘੱਟ ਪ੍ਰੋਟੀਨ, 70 ਗ੍ਰਾਮ ਮੀਟ, ਫਿਸ਼ ਤੇ ਅੰਡਿਆਂ ਦਾ ਸੇਵਨ ਸ਼ਾਮਲ ਸੀ। ਉਸ ਨੇ ਇਸ ਦੌਰਾਨ ਮੱਖਣ, ਚੀਜ਼, ਸਬਜ਼ੀਆਂ ਤੇ ਬਦਾਮਾਂ ਦੀ ਵਧੇਰੇ ਵਰਤੋਂ ਸ਼ਾਮਲ ਸੀ ਤੇ ਹੁਣ ਮੈਂ ਕਰੀਬ ਇਕ ਕਿਲੋ ਮੀਟ ਤੇ ਪਾਣੀ ਦਾ ਸੇਵਨ ਕਰ ਰਹੀ ਹਾਂ। ਮੈਂ ਸਵੇਰੇ ਸਿਰਫ ਕਾਫੀ ਤੇ ਦਿਨ ਦੇ ਵਿਚਾਲੇ ਇਕ ਵਾਰ ਖਾਣਾ ਖਾ ਰਹੀ ਹਾਂ।

Baljit Singh

This news is Content Editor Baljit Singh