ਦੱਖਣੀ ਚੀਨ ਸਾਗਰ ''ਚ ਜਹਾਜ਼ ਨਾਲ ਟਕਰਾਈ ਕਿਸ਼ਤੀ, ਫਿਲੀਪੀਨਜ਼ ਦੇ 3 ਮਛੇਰਿਆਂ ਦੀ ਮੌਤ

10/04/2023 5:49:42 PM

ਮਨੀਲਾ (ਭਾਸ਼ਾ)- ਵਿਵਾਦਤ ਦੱਖਣੀ ਚੀਨ ਸਾਗਰ ਵਿੱਚ ਇਕ ਕਿਸ਼ਤੀ ਦੇ ਅਚਾਨਕ ਇਕ ਵਪਾਰਕ ਜਹਾਜ਼ ਨਾਲ ਟਕਰਾਉਣ ਕਾਰਨ ਤਿੰਨ ਫਿਲੀਪੀਨਜ਼ ਦੇ ਮਛੇਰਿਆਂ ਦੀ ਮੌਤ ਹੋ ਗਈ। ਫਿਲੀਪੀਨਜ਼ ਰੱਖਿਅਕ ਫੋਰਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਤੱਟ ਰੱਖਿਅਕਾਂ ਨੇ ਕਿਹਾ ਕਿ ਮਛੇਰਿਆਂ ਦੀ ਕਿਸ਼ਤੀ ਐੱਫ਼/ਬੀ ਡੀਰੇਨ ਉੱਤਰ-ਪੱਛਮੀ ਫਿਲੀਪੀਨਜ਼ ਨੇੜੇ ਇਕ ਮੱਛੀ ਫੜਨ ਵਾਲੇ ਖੇਤਰ ਵਿੱਚ ਖੜ੍ਹੀ ਹੋਈ ਸੀ।

ਕਿਸ਼ਤੀ ਸੋਮਵਾਰ ਤੜਕੇ ਉਥੋਂ ਲੰਘ ਰਹੇ ਇਕ ਜਹਾਜ਼ ਨੇ ਕਿਸ਼ਤੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਇਹ ਪਲਟ ਗਈ। ਇਸ ਹਾਦਸੇ ਵਿੱਚ ਕਿਸ਼ਤੀ ਦੇ ਕਪਤਾਨ ਅਤੇ ਚਾਲਕ ਦਲ ਦੇ ਦੋ ਮੈਂਬਰਾਂ ਦੀ ਮੌਤ ਹੋ ਗਈ। ਤਿੰਨ ਹੋਰ ਮਛੇਰੇ ਬਚ ਗਏ। ਰੁਝੇਵਿਆਂ ਵਾਲੇ ਜਲ ਮਾਰਗ ਵਿਚ ਇਸ ਹਾਦਸੇ ਦਾ ਲੰਬੇ ਸਮੇਂ ਤੋਂ ਚੱਲ ਰਹੇ ਖੇਤਰੀ ਵਿਵਾਦਾਂ ਨਾਲ ਸੰਬੰਧ ਹੋਣ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ। 

ਇਹ ਵੀ ਪੜ੍ਹੋ: ਤਿੰਨੇ ਭੈਣਾਂ ਨੂੰ ਇਕੱਠਿਆਂ ਦਿੱਤੀ ਗਈ ਅੰਤਿਮ ਵਿਦਾਈ, ਕਲਯੁੱਗੀ ਮਾਪਿਆਂ ਨੇ ਦਿੱਤੀ ਸੀ ਬੇਰਹਿਮ ਮੌਤ

ਫਿਲੀਪੀਨਜ਼ ਦੇ ਰਾਸ਼ਟਰਪਤੀ ਫਰਡੀਨੈਂਡ ਮਾਰਕੋਸ ਜੂਨੀਅਰ ਨੇ ਮਛੇਰਿਆਂ ਦੀ ਮੌਤ 'ਤੇ ਦੁੱਖ਼ ਪ੍ਰਗਟ ਕਰਦੇ ਹੋਏ ਕਿਹਾ ਕਿ ਤੱਟ ਰੱਖਿਅਕ ਇਸ ਘਟਨਾ ਦੀ ਜਾਂਚ ਕਰ ਰਹੇ ਹਨ। ਫਿਲੀਪੀਨਜ਼ ਤਟ ਰੱਖਿਅਕ ਨੇ ਕਿਹਾ ਕਿ ਮੁੱਢਲੀ ਜਾਂਚ ਦੇ ਤਹਿਤ ਕਿਸ਼ਤੀ ਕੱਚਾ ਤੇਲ ਲਿਜਾਣ ਵਾਲੇ ਜਹਾਜ਼ ਨਾਲ ਟਕਰਾ ਗਈ ਸੀ। ਜਹਾਜ਼ ਅਤੇ ਇਸ ਦੇ ਚਾਲਕ ਦਲ ਦਾ ਪਤਾ ਲਗਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਜਲੰਧਰ: 3 ਧੀਆਂ ਦਾ ਕਤਲ ਕਰਨ ਵਾਲਾ ਪਿਓ ਬੋਲਿਆ, ਮੈਂ ਆਪਣੀਆਂ ਬੱਚੀਆਂ ਨੂੰ ਮਾਰਿਆ, ਕਿਸੇ ਦਾ ਕੀ ਗਿਆ?

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 


https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri