''ਬਲੈਕ ਟਾਊਨ ਸਿਟੀ ਪਰੇਡ'' ''ਚ ਸਿੱਖਾਂ ਨੇ ਦਿਖਾਇਆ ਗਤਕੇ ਦਾ ਜੌਹਰ, ਮਿਲਿਆ ਪਹਿਲਾ ਸਥਾਨ

06/30/2017 1:08:26 PM

ਸਿਡਨੀ— ਆਸਟਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਦੇ ਸ਼ਹਿਰ ਬਲੈਕ ਟਾਊਨ ਸਿਟੀ ਦੀ ਸਲਾਨਾ ਪਰੇਡ 'ਚ ਸਿੱਖ ਪਰੇਡ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਇੱਥੇ ਦੱਸ ਦੇਈਏ ਕਿ ਬਲੈਕ ਟਾਊਨ ਸਿਟੀ ਵਲੋਂ ਹਰ ਸਾਲ ਵੱਖ-ਵੱਖ ਦੇਸ਼ਾਂ ਦੇ ਭਾਈਚਾਰਿਆਂ ਵਲੋਂ ਪਰੇਡ ਕੱਢੀ ਜਾਂਦੀ ਹੈ, ਜਿਸ 'ਚ ਸਿੱਖਾਂ ਨੇ ਪਹਿਲਾ ਸਥਾਨ ਹਾਸਲ ਕਰਕੇ ਸਿੱਖਾਂ ਦਾ ਨਾਂ ਚਮਕਾਇਆ ਹੈ। 
ਆਸਟਰੇਲੀਆ ਸਿੱਖ ਐਸੋਸੀਏਸ਼ਨ ਦੇ ਬੈਨਰ ਹੇਠ ਕੱਢੀ ਗਈ ਇਸ ਪਰੇਡ 'ਚ ਗੁਰੂ ਦੀ ਫੌਜ ਨੇ ਗਤਕਾ ਪੇਸ਼ ਕੀਤਾ। ਇਸ ਪਰੇਡ 'ਚ ਤਕਰੀਬਨ 40 ਵੱਖ-ਵੱਖ ਪਰੇਡਾਂ ਨੇ ਹਿੱਸਾ ਲਿਆ ਅਤੇ ਸਿੱਖਾਂ ਨੂੰ ਪਹਿਲਾ ਸਥਾਨ ਮਿਲਿਆ। ਇਸ ਪਰੇਡ ਨੂੰ ਦੇਖਣ ਲਈ ਤਕਰੀਬਨ ਡੇਢ ਲੱਖ ਲੋਕ ਇਕੱਠੇ ਹੋਏ ਸਨ, ਜਿਨ੍ਹਾਂ ਨੇ ਪੰਜਾਬੀ ਸੱਭਿਆਚਾਰ ਨੂੰ ਬਹੁਤ ਪਿਆਰ ਦਿੱਤਾ। ਆਸਟਰੇਲੀਆ ਸਿੱਖ ਐਸੋਸੀਏਸ਼ਨ ਦੇ ਚੇਅਰਮੈਨ ਮਹਿੰਗਾ ਖੱਖ ਨੇ ਸਾਰੇ ਭਾਈਚਾਰੇ ਦਾ ਧੰਨਵਾਦ ਕੀਤਾ ਅਤੇ ਅੱਗੋਂ ਵੀ ਇਕੱਠੇ ਹੋ ਕੇ ਸਿੱਖੀ ਦਾ ਪ੍ਰਚਾਰ ਕਰਨ ਦੀ ਗੱਲ ਆਖੀ।