''ਟਰੰਪ ਟਾਵਰ'' ਦੇ ਸਾਹਮਣੇ ''ਬਲੈਕ ਲਾਈਵਸ ਮੈਟਰ'' ਲਿਖਵਾਉਣ ਦੇ ਮਾਮਲੇ ''ਚ ਟਰੰਪ ਭੜਕੇ

06/26/2020 3:44:50 PM

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਰੰਪ ਟਾਵਰ ਦੇ ਸਾਹਮਣੇ ‘ਬਲੈਕ ਲਾਈਵਜ਼ ਮੈਟਰ’ ਲਿਖਵਾਉਣ ਦੀ ਘੋਸ਼ਣਾ ਨੂੰ ਲੈ ਕੇ ਨਿਊਯਾਰਕ ਦੇ ਮੇਅਰ ਬਿਲ ਡੀ. ਬਲਾਸੀਓ ਨੂੰ ਨਿਸ਼ਾਨਾ ਬਣਾਇਆ। ਟਰੰਪ ਨੇ ਵੀਰਵਾਰ ਨੂੰ ਟਵੀਟ ਕੀਤਾ ਕਿ ਬਲਾਸੀਓ "ਟਰੰਪ ਟਾਵਰ / ਟਿਫਨੀ ਦੇ ਬਿਲਕੁਲ ਸਾਹਮਣੇ, ਮਸ਼ਹੂਰ ਅਤੇ ਪੰਜਵੇਂ ਐਵੇਨਿਊ 'ਤੇ ਪੀਲੇ ਰੰਗ ਨਾਲ ਬਲੈਕ ਲਾਈਵਜ਼ ਮੈਟਰ  ਲਿਖਾਉਣਾ ਚਾਹੁੰਦੇ ਹਨ। 
ਉਨ੍ਹਾਂ ਟਵੀਟ ਕੀਤਾ ਕਿ ਪੁਲਸ ਵਾਲਿਆਂ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਪ੍ਰਦਰਸ਼ਨਕਾਰੀਆਂ ਦਾ ਨਾਅਰਾ 'ਪਿਗਜ਼ ਇਨ ਬਲੈਂਕਟ' 'ਫਰਾਏ ਦੈਮ ਲਾਈਕ ਬੈਕਨ' ਹੈ। ਨਿਊਯਾਰਕ ਪੁਲਸ ਗੁੱਸੇ ਵਿਚ ਹੈ। 

ਜ਼ਿਕਰਯੋਗ ਹੈ ਕਿ 2015 ਵਿਚ ਬਲੈਕ ਲਾਈਵਜ਼ ਮੈਟਰ ਨੂੰ ਲੈ ਕੇ ਪ੍ਰਦਰਸ਼ਨ ਵਿਚ ਇਸਤੇਮਾਲ ਕੀਤਾ ਗਿਆ ਇਕ ਵਿਵਾਦਤ ਨਾਅਰਾ ਹੈ। ਹਾਲਾਂਕਿ ਮਿਨਿਆਪੋਲਿਸ ਵਿਚ ਕਾਲੇ ਵਿਅਕਤੀ ਜਾਰਜ ਫਲਾਇਡ ਦੀ ਮੌਤ ਦੇ ਬਾਅਦ ਨਿਊਯਾਰਕ ਜਾਂ ਕਿਤੇ ਹੋਰ ਕਿਸੇ ਵੀ ਪ੍ਰਦਰਸ਼ਨਕਾਰੀ ਨੇ ਇਸ ਨੂੰ ਨਹੀਂ ਸੁਣਿਆ।
ਬਲਾਸੀਓ ਦੀ ਬੁਲਾਰਾ ਨੇ ਕਿਹਾ ਕਿ ਨਿਊਯਾਰਕ ਵਿਚ ਜਿਨ੍ਹਾਂ ਮੁੱਲਾਂ ਦਾ ਅਸੀਂ ਸਨਮਾਨ ਕਰਦੇ ਹਾਂ, ਰਾਸ਼ਟਰਪਤੀ ਉਨ੍ਹਾਂ 'ਤੇ ਕਲੰਕ ਹੈ। ਉਨ੍ਹਾਂ ਕਿਹਾ ਕਿ ਅਸੀਂ ਜਿਸ ਸਥਿਤੀ ਦਾ ਸਾਹਮਣਾ ਕਰ ਰਹੇ ਹਾਂ, ਉਹ ਸੱਚ ਤੋਂ ਭੱਜ ਨਹੀਂ ਸਕਦੇ ਅਤੇ ਨਾ ਹੀ ਨਕਾਰ ਸਕਦੇ ਹਨ। ਕਿਹਾ ਜਾ ਰਿਹਾ ਹੈ ਕਿ ਟਰੰਪ ਟਾਵਰ ਦੇ ਸਾਹਮਣੇ ਦੀ ਕੰਧ 'ਤੇ ਇਸ ਨੂੰ ਲਿਖਣ ਦਾ ਕੰਮ ਅਗਲੇ ਹਫਤੇ ਕੀਤਾ ਜਾਵੇਗਾ। ਟਰੰਪ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਟਰੰਪ ਟਾਵਰ ਵਿਚ ਹੀ ਰਹਿੰਦੇ ਸਨ।

Lalita Mam

This news is Content Editor Lalita Mam