ਹਾਦਸੇ ਮਗਰੋਂ ਤਾਈਵਾਨ ਨੇ ਹਟਾਏ ਬਲੈਕ ਹਾਕ ਹੈਲੀਕਾਪਟਰ, ਫੌਜ ਮੁਖੀ ਸਣੇ 8 ਦੀ ਹੋਈ ਸੀ ਮੌਤ

01/03/2020 7:52:06 PM

ਤਾਈਪੇ (ਏਜੰਸੀ)- ਹੈਲੀਕਾਪਟਰ ਹਾਦਸੇ ਵਿਚ ਦੇਸ਼ ਦੇ ਚੋਟੀ ਦੇ ਫੌਜੀ ਅਧਿਕਾਰੀ ਦੀ ਮੌਤ ਤੋਂ ਬਾਅਦ ਤਾਈਵਾਨ ਨੇ ਬਲੈਕ ਹਾਕ ਹੈਲੀਕਾਪਟਰ ਨੂੰ ਆਪਣੀ ਹਵਾਈ ਬੇੇਡ਼ੇ ਤੋਂ ਹਟਾ ਲਿਆ ਹੈ। ਤਾਈਵਾਨ ਦੀ ਅਧਿਕਾਰਤ ਨਿਊਜ਼ ਏਜੰਸੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਏਅਰ ਫੋਰਸ, ਫੌਜ ਅਤੇ ਨੈਸ਼ਨਲ ਏਅਰਬੋਰਨ ਸਰਵਿਸ ਕੋਰ ਨਾਲ ਜੁੇ 52 ਯੂ.ਐਚ-60 ਐਮ ਜਹਾਜ਼ਾਂ ਦੇ ਸੰਚਾਲਨ 'ਤੇ ਰੋਕ ਲਗਾ ਦਿੱਤੀ ਗਈ ਹੈ। ਫਿਲਹਾਲ ਇਨ੍ਹਾਂ ਜਹਾਜ਼ਾਂ ਦੀ ਰਡਾਰ ਅਤੇ ਸਾਫਟਵੇਅਰ ਸਣੇ ਹੋਰ ਸਮੱਸਿਆਵਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਰੱਖਿਆ ਮੰਤਰਾਲੇ ਦੇ ਮੁਤਾਬਕ ਵੀਰਵਾਰ ਨੂੰ ਜੋ ਹੈਲੀਕਾਪਟਰ ਰਾਜਧਾਨੀ ਦੇ ਬਾਹਰ ਜੰਗਲਾਂ ਵਿਚ ਦੁਰਘਟਨਾਗ੍ਰਸਤ ਹੋਇਆ ਸੀ, ਉਸ ਦੀ ਬਚਾਅ ਅਤੇ ਜਾਂਚ ਲਈ ਵਰਤੋਂ ਕੀਤੀ ਜਾਂਦੀ ਸੀ। ਇਹ ਹੈਲੀਕਾਪਟਰ 2018 ਵਿਚ ਏਅਰ ਫੋਰਸ ਵਿਚ ਸ਼ਾਮਲ ਕੀਤਾ ਗਿਆ ਸੀ। ਇਸ ਹਾਦਸੇ ਵਿਚ ਚੀਫ ਆਫ ਜਨਰਲ ਸਟਾਫ ਮਿੰਗ (62) ਸਣੇ 8 ਲੋਕਾਂ ਦੀ ਮੌਤ ਹੋ ਗਈ ਸੀ। ਜ਼ਖਮੀਆਂ ਵਿਚ ਹੈਲੀਕਾਪਟਰ ਦੇ ਦੋਵੇਂ ਪਾਇਲਟ, ਪਾਲੀਟੀਕਲ ਵਾਰਫੇਅਰ ਬਿਊਰੋ ਦੇ ਉਪ ਮੁਖੀ, ਜਨਰਲ ਸਟਾਫ ਆਫ ਇੰਟੈਲੀਜੈਂਸ ਦੇ ਉਪ ਮੁਖੀ ਸ਼ਾਮਲ ਹਨ।

ਹਾਦਸੇ ਵਿਚ ਜੀਵਤ ਬਚੇ ਲੋਕਾਂ ਵਿਚ ਦੋ ਲੈਫਟੀਨੈਂਟ ਜਨਰਲ ਅਤੇ ਇਕ ਮੇਜਰ ਜਨਰਲ ਵੀ ਸ਼ਾਮਲ ਹੈ। ਇਸ ਹਾਦਸੇ ਵਿਚ ਤਾਈਵਾਨ ਸਦਮੇ ਵਿਚ ਹਨ। ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਦੇ ਨਾਲ ਹੀ 11 ਜਨਵਰੀ ਨੂੰ ਹੋਣ ਵਾਲੇ ਰਾਸ਼ਟਰਪਤੀ ਚੋਣਾਂ ਦੇ ਤਿੰਨੋ ਉਮੀਦਵਾਰਾਂ ਨੇ ਆਪਣਾ ਚੋਣ ਪ੍ਰਚਾਰ ਰੋਕ ਦਿੱਤਾ ਹੈ। ਇਸ ਵੱਡੇ ਹਾਦਸੇ ਨਾਲ ਚੋਣਾਂ ਦੇ ਪ੍ਰਭਾਵਿਤ ਹੋਣ ਦੀ ਤਾਂ ਉਮੀਦ ਨਹੀਂ ਹੈ, ਪਰ ਚੋਟੀ ਦੇ ਫੌਜੀ ਅਧਿਕਾਰੀਆਂ ਨੇ ਤੁਰੰਤ ਫੇਰਬਦਲ ਦੀ ਲੋ ਹੋਵੇਗੀ। ਜਹਾਜ਼ ਹਾਦਸੇ ਵਿਚ ਕਈ ਫੌਜੀ ਅਧਿਕਾਰੀਆਂ ਦੀ ਮੌਤ ਨੂੰ ਲੈ ਕੇ ਸਵਾਲ ਵੀ ਚੁੱਕੇ ਜਾ ਰਹੇ ਹਨ।

Sunny Mehra

This news is Content Editor Sunny Mehra