ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦਾ ਜਨਮ ਦਿਹਾੜਾ ਫਲ਼ੈਰੋ ਗੁਰਦੁਆਰਾ ਸਾਹਿਬ ਵਿਖੇ 22 ਅਕਤੂਬਰ ਨੂੰ

10/17/2023 6:44:37 PM

ਰੋਮ(ਕੈਂਥ) : ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਦਾ 141ਵਾਂ ਜਨਮ ਦਿਹਾੜਾ ਦੇਸ਼-ਵਿਦੇਸ਼ ਵਿਚ ਸੰਗਤਾਂ ਵੱਲੋਂ ਸ਼ਰਧਾ ਸਹਿਤ ਮਨਾਇਆ ਜਾ ਰਿਹਾ ਹੈ। ਇਟਲੀ ਦੇ ਸ਼ਹਿਰ ਬਰੇਸ਼ੀਆ ਦੇ ਮੁੱਖ ਗੁਰਦੁਆਰਾ ਸਾਹਿਬ ਸਿੰਘ ਸਭਾ ਫਲੈਰੋ ਬਰੇਸ਼ੀਆ ਵਿਖੇ ਉਨ੍ਹਾਂ ਦੇ ਜਨਮ ਦਿਹਾੜੇ ਦੀ ਖੁਸ਼ੀ ਵਿਚ 4 ਸ੍ਰੀ ਆਖੰਡ ਪਾਠ ਸਾਹਿਬ 20 ਅਕਤੂਬਰ ਦਿਨ ਸ਼ੁਕਰਵਾਰ ਨੂੰ ਪ੍ਰਾਰੰਭ ਹੋਣਗੇ, ਜਿਨ੍ਹਾਂ ਦੇ ਭੋਗ 22 ਅਕਤੂਬਰ ਦਿਨ ਐਤਵਾਰ ਨੂੰ ਪਾਏ ਜਾਣਗੇ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਗੁਰੂ ਘਰ ਦੇ ਮੁੱਖ ਸੇਵਾਦਾਰ ਸੁਰਿੰਦਰਜੀਤ ਸਿੰਘ ਪੰਡੌਰੀ ਅਤੇ ਸੰਤ ਬਾਬਾ ਪ੍ਰੇਮ ਸਿੰਘ ਯਾਦਗਾਰ ਕਮੇਟੀ ਫਲੈਰੋ ਦੇ ਪ੍ਰਧਾਨ ਅਮਰੀਕ ਸਿੰਘ ਚੋਹਾਨਾਂ ਵਾਲਿਆਂ ਨੇ ਦੱਸਿਆ ਕਿ ਗੁਰੂ ਘਰ ਵਿਖੇ 20 ,21, 22 ਅਕਤੂਬਰ ਨੂੰ ਇਹ ਸਮਾਗਮ ਬਹੁਤ ਹੀ ਚੜ੍ਹਦੀ ਕਲਾ ਸਹਿਤ ਮਨਾਏ ਜਾ ਰਹੇ ਹਨ। ਤਿੰਨੇ ਦਿਨ ਗੁਰੂ ਘਰ ਵਿਖੇ ਸ਼ਾਮ ਦੇ ਦੀਵਾਨ ਵੀ ਸਜਾਏ ਜਾਣਗੇ ਜਿਨ੍ਹਾਂ ਵਿਚ ਪੰਥ ਪ੍ਰਸਿੱਧ ਅੰਤਰਰਾਸ਼ਟਰੀ ਢਾਡੀ ਜੱਥਾ ਭਾਈ ਜਤਿੰਦਰ ਸਿੰਘ ਨੂਰਪੁਰੀ ਜੀ ਸਮੇਤ ਹਾਜਰੀ ਭਰਨਗੇ ਅਤੇ ਢਾਡੀ ਵਾਰਾਂ ਨਾਲ ਬਾਬਾ ਜੀ ਦੇ ਇਤਿਹਾਸ ਅਤੇ ਗੁਰਬਾਣੀ ਨਾਲ ਜੋੜਣਗੇ। ਉਨ੍ਹਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕਥਾ ਵਾਚਕ ਅਤੇ ਪ੍ਰਚਾਰਕ ਪੁੱਜ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਵਾਰ ਫਲ਼ੈਰੋ ਗੁਰੂ ਘਰ ਵਿਖੇ ਵੱਡੀ ਗਿਣਤੀ ਵਿਚ ਸੰਗਤ ਪੁੱਜ ਰਹੀ ਹੈ ਜਿਨ੍ਹਾ ਦੀ ਸੇਵਾ ਲਈ ਲ਼ੰਗਰ ਦੇ ਸੇਵਾਦਾਰਾਂ ਵਲੋਂ ਵਿਸ਼ੇਸ਼ ਲੰਗਰਾਂ ਦੇ ਸਟਾਲ ਲਗਾਏ ਜਾਣਗੇ ਜਿਨ੍ਹਾ ਵਿਚ ਅਨੇਕਾਂ ਪ੍ਰਕਾਰ ਦੇ ਲੰਗਰ ਸੰਗਤਾਂ ਨੂੰ ਛਕਾਏ ਜਾਣਗੇ।

ਇਹ ਵੀ ਪੜ੍ਹੋ : ਝਾਰਖੰਡ ਤੋਂ ਅਫੀਮ ਸਪਲਾਈ ਕਰਨ ਆਏ 11ਵੀਂ ਦੀ ਵਿਦਿਆਰਥਣ ਸਣੇ 2 ਕਾਬੂ

ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਸਮੂਹ ਸੇਵਾਦਰ ਜਿਨ੍ਹਾਂ ਵਿਚ ਮੁੱਖ ਸੇਵਾਦਾਰ ਸੁਰਿੰਦਰਜੀਤ ਸਿੰਘ ਪੰਡੌਰੀ, ਵਾਇਸ ਪ੍ਰਧਾਨ ਬਲਕਾਰ ਸਿੰਘ ਘੋੜੇਸ਼ਾਹਵਾਨ, ਅਮਰੀਕ ਸਿੰਘ ਪ੍ਰਧਾਨ ਸੰਤ ਬਾਬਾ ਪ੍ਰੇਮ ਸਿੰਘ ਯਾਦਗਾਰ ਕਮੇਟੀ, ਸ਼ਰਨਜੀਤ ਸਿੰਘ ਠਾਕਰੀ ਜਨਰਲ ਸਕੱਤਰ, ਸਵਰਨ ਸਿੰਘ ਲਾਲੋਵਾਲ, ਕੁਲਵੰਤ ਸਿੰਘ ਬੱਸੀ, ਨਿਸ਼ਾਨ ਸਿੰਘ ਭਦਾਸ, ਲੱਖਵਿੰਦਰ ਸਿੰਘ  ਏਰੀਆ ਕਮਾਂਡਰ ਗੁਰਮੇਲੋ, ਡਾ. ਜਸਵੀਰ ਸਿੰਘ, ਨਿਸ਼ਾਨ ਸਿੰਘ, ਭੁਪਿੰਦਰ ਸਿੰਘ ਰਾਵਾਲੀ, ਭਗਵਾਨ ਸਿੰਘ ਚੇਅਰਮੈਨ ਏਰੀਆ ਕਮਾਂਡਰ ਬਰੇਸ਼ੀਆ ਅਤੇ ਹੋਰ ਸੇਵਾਦਾਰਾਂ ਦੇ ਨਾਮ ਸ਼ਾਮਿਲ ਹਨ।

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਨੂੰ ਲੈ ਕੇ EVMs ਦੀ ਚੈਕਿੰਗ ਸ਼ੁਰੂ, ਚੋਣ ਕਮਿਸ਼ਨ ਵੱਲੋਂ ਭੇਜੀ ਟੀਮ ਕਰੇਗੀ ਨਿਰੀਖਣ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Anuradha

This news is Content Editor Anuradha