ਬਾਇਓਨਟੈੱਕ ਨੂੰ ਭਰੋਸਾ, ਕੋਰੋਨਾ ਦੇ ਨਵੇੇਂ ਰੂਪ ਵਿਰੁੱਧ ਅਸਰਦਾਰ ਹੋਵੇਗਾ ਉਸ ਦਾ ਟੀਕਾ

12/23/2020 2:22:29 AM

ਬਰਲਿਨ-ਜਰਮਨੀ ਦੀ ਦਵਾਈ ਕੰਪਨੀ ਬਾਇਓਨਟੈੱਕ ਨੇ ਭਰੋਸਾ ਜਤਾਇਆ ਹੈ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਉਸ ਦਾ ਟੀਕਾ ਨਵੇਂ ਰੂਪ ਵਿਰੁੱਧ ਵੀ ਅਸਰਦਾਰ ਹੈ ਪਰ ਪੂਰੀ ਤਰ੍ਹਾਂ ਯਕੀਨਨ ਹੋਣ ਲਈ ਅਗੇ ਹੋਰ ਅਧਿਐਨ ਦੀ ਜ਼ਰੂਰਤ ਹੈ। ਹਾਲ ਹੀ ’ਚ ਹਫਤੇ ’ਚ ਬਿ੍ਰਟੇਨ ਦੇ ਲੰਡਨ ਅਤੇ ਦੱਖਣੀ ਇੰਗਲੈਂਡ ’ਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਦਾ ਪਤਾ ਲੱਗਣ ਤੋਂ ਬਾਅਦ ਦੁਨੀਆ ’ਚ ਚਿੰਤਾਵਾਂ ਵਧ ਗਈਆਂ ਹਨ। ਹੁਣ ਤੱਕ ਅਜਿਹੇ ਸੰਕੇਤ ਨਹੀਂ ਮਿਲੇ ਹਨ ਕਿ ਇਹ ਨਵਾਂ ਰੂਪ ਜ਼ਿਆਦਾ ਖਤਰਨਾਕ ਹੈ ਪਰ ਯੂਰਪ ਅਤੇ ਬਾਹਰ ਦੇ ਕਈ ਦੇਸ਼ਾਂ ਨੇ ਬ੍ਰਿਟੇਨ ਤੋਂ ਯਾਤਰਾ ’ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦਰਮਿਆਨ, ਯੂਰਪੀਅਨ ਸੰਘ ਨੇ ਫਾਈਜ਼ਰ-ਬਾਇਓਨਟੈੱਕ ਦੇ ਟੀਕੇ ਨੂੰ ਮਨਜ਼ੂਰੀ ਦਿੱਤੀ ਦੇ ਦਿੱਤੀ ਹੈ।

ਇਹ ਵੀ ਪੜ੍ਹੋ -ਇਸ ਦੇਸ਼ ਦੇ ਰਾਸ਼ਟਰਪਤੀ ਨੇ ਬੀਬੀ ਨਾਲ ਖਿਚਵਾਈ ਬਿਨਾਂ ਮਾਸਕ ਦੇ ਫੋਟੋ, ਪਿਆ ਭਾਰੀ ਜੁਰਮਾਨਾ

ਬਾਇਓਨਟੈੱਕ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਉਗੁਰ ਸਾਹੀਨ ਨੇ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਇਸ ਸਮੇਂ ਸਾਨੂੰ ਇਹ ਨਹੀਂ ਪਤਾ ਕਿ ਸਾਡਾ ਟੀਕਾ ਨਵੇਂ ਰੂਪ ਵਿਰੁੱਧ ਸੁਰੱਖਿਆ ਮਹੁੱਈਆ ਕਰਵਾਉਣ ’ਚ ਸਮਰਥ ਹੈ ਜਾਂ ਨਹੀਂ। ਉਨ੍ਹਾਂ ਨੇ ਕਿਹਾ,‘‘ਵਿਗਿਆਨਕ ਤੱਥਾਂ ਦੇ ਆਧਾਰ ’ਤੇ ਇਸ ਦੀ ਪੂਰੀ ਸੰਭਾਵਨਾ ਹੈ ਕਿ ਇਹ ਟੀਕਾ ਵਾਇਰਸ ਦੇ ਨਵੇਂ ਰੂਪ ਵਿਰੁੱਧ ਵੀ ਰੱਖਿਆ ਤਿਆਰ ਕਰ ਦਾ ਕੰਮ ਕੇਰਗਾ। ਸਾਹੀਨ ਨੇ ਕਿਹਾ ਕਿ ਬ੍ਰਿਟੇਨ ’ਚ ਵਾਇਰਸ ਦੇ ਨਵੇਂ ਰੂਪ ’ਤੇ ਪ੍ਰੋਟੀਨ ਦੀ ਮਾਤਰਾ 99 ਫੀਸਦੀ ਤੱਕ ਮੌਜੂਦਾ ‘ਸਟ੍ਰੇਨ’ ਦੇ ਸਮਾਨ ਹੀ ਹੈ ਇਸ ਲਈ ਵਿਗਿਆਨਕ ਆਧਾਰ ’ਤੇ ਬਾਇਓਨਟੈੱਕ ਨੂੰ ਭਰੋਸਾ ਹੈ ਕਿ ਟੀਕਾ ਅਸਰਾਦਾਰ ਰਹੇਗਾ।

ਸਾਹੀਨ ਨੇ ਕਿਹਾ ਕਿ ਵਿਗਿਆਨਕ ਫਿਲਹਾਲ ਇਸ ’ਤੇ ਟੈਸਟ ਕਰ ਰਹੇ ਹਨ ਅਤੇ ਅਗਲੇ ਦੋ ਹਫਤਿਆਂ ’ਚ ਅੰਕੜੇ ਮਿਲ ਜਾਣਗੇ। ਉਨ੍ਹਾਂ ਨੇ ਕਿਹਾ ਕਿ ਉਮੀਦ ਹੈ ਕਿ ਸਾਡਾ ਟੀਕਾ ਕੰਮ ਕਰੇਗਾ। ਸਾਹੀਨ ਨੇ ਕਿਹਾ ਕਿ ਵਾਇਰਸ ਦੇ ਨਵੇਂ ਰੂਪ ਨਾਲ ਲੜਨ ਦੇ ਹਿਸਾਬ ਨਾਲ ਟੀਕੇ ਨੂੰ ਤਿਆਰ ਕਰ ਲਿਆ ਜਾਵੇਗਾ ਅਤੇ ਇਸ ’ਚ ਛੇ ਹਫਤੇ ਲੱਗ ਸਕਦੇ ਹਨ। ਹਾਲਾਂਕਿ, ਇਸ ਦੇ ਇਸਤੇਮਾਲ ਲਈ ਪਹਿਲੇ ਰੈਗੂਲਟਰ ਦੀ ਮਨਜ਼ੂਰੀ ਦੀ ਜ਼ਰੂਰਤ ਪਵੇਗੀ। ਬਾਇਓਨਟੈੱਕ ਨੇ ਅਮਰੀਕਾ ਦੀ ਮੋਹਰੀ ਦਵਾਈ ਕੰਪਨੀ ਫਾਈਜ਼ਰ ਨਾਲ ਮਿਲ ਕੇ ਕੋਰੋਨਾ ਵਾਇਰਸ ਦੀ ਰੋਕਥਾਮ ਦਾ ਟੀਕਾ ਤਿਆਰ ਕੀਤਾ ਹੈ।

ਇਹ ਵੀ ਪੜ੍ਹੋ -‘ਕੋਰੋਨਾ ਕਾਰਣ ਬੀਬੀਆਂ ਦੇ ਮੁਕਾਬਲੇ ਮਰਦਾਂ ਨੂੰ ਵਧੇਰੇ ਖਤਰਾ’

ਬ੍ਰਿਟੇਨ, ਅਮਰੀਕਾ ਅਤੇ ਯੂਰਪੀਅਨ ਸੰਘ ਸਮੇਤ 45 ਤੋਂ ਜ਼ਿਆਦਾ ਦੇਸ਼ਾਂ ’ਚ ਇਸ ਟੀਕੇ ਦੇ ਇਸਤੇਮਾਲ ਨੂੰ ਮਨਜ਼ੂਰੀ ਮਿਲ ਗਈ ਹੈ ਅਤੇ ਹਜ਼ਾਰਾਂ ਲੋਕ ਖੁਰਾਕ ਵੀ ਲੈ ਚੁੱਕੇ ਹਨ। ਬਾਇਓਨਟੈੱਕ ਦੇ ਮੁੱਖ ਵਪਾਰਕ ਅਧਿਕਾਰੀ ਸੀਨ ਮਾਰੇਟ ਨੇ ਕਿਹਾ ਕਿ ਯੂਰਪੀਅਨ ਸੰਘ ਦੇ ਸਾਰੇ ਦੇਸ਼ਾਂ ’ਚ ਅਗਲੇ ਪੰਜ ਦਿਨਾਂ ਤੱਕ ਟੀਕੇ ਦੀ ਪਹਿਲੀ ਖੇਪ ਪਹੁੰਚ ਜਾਵੇਗੀ ਅਤੇ ਉਸ ਤੋਂ ਬਾਅਦ ਅਗਲੇ ਹਫਤਿਆਂ ’ਚ ਸਪਲਾਈ ਕੀਤੀ ਜਾਵੇਗੀ। ਵਾਇਰਸ ਦੇ ਨਵੇਂ ਰੂਪ ਦਾ ਪਤਾ ਲੱਗਣ ਤੋਂ ਬਾਅਦ ਜਰਮਨੀ ਨੇ ਵੀ ਬ੍ਰਿਟੇਨ ਤੋਂ ਆਉਣ ਵਾਲੀਆਂ ਉਡਾਣਾਂ ’ਤੇ ਰੋਕ ਲੱਗਾ ਦਿੱਤੀ ਹੈ। ਇਸ ਦਰਮਿਆਨ, ਜਰਮਨੀ ਦੇ ਰਾਸ਼ਟਰੀ ਰੋਗ ਕੰਟਰੋਲ ਕੇਂਦਰ ਦੇ ਪ੍ਰਮੁੱਖ ਲੋਥਰ ਵੀਲਰ ਨੇ ਕਿਹਾ ਕਿ ਅਜਿਹਾ ਖਦਸ਼ਾ ਹੈ ਕਿ ਜਰਮਨੀ ’ਚ ਵੀ ਵਾਇਰਸ ਦੇ ਨਵੇਂ ਰੂਪ ਦਾ ਇਨਫੈਕਸ਼ਨ ਫੈਲ ਚੁੱਕਿਆ ਹੈ।

ਇਹ ਵੀ ਪੜ੍ਹੋ -ਅਮਰੀਕਾ : ਦੇਸ਼ ਭਰ ’ਚ ਮਾਡਰਨਾ ਦੇ ਕੋਵਿਡ-19 ਟੀਕੇ ਭੇਜਣ ਦੀ ਤਿਆਰੀ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar