ਬਿਲ ਗੇਟਸ ਨੇ ਦੱਸੀ ਆਪਣੀ ਹੁਣ ਤਕ ਦੀ ਸਭ ਤੋਂ ਵੱਡੀ ਗਲਤੀ

06/25/2019 4:08:11 PM

ਗੈਜੇਟ ਡੈਸਕ– ਮਾਈਕ੍ਰੋਸਾਫਟ ਦੇ ਕੋ-ਫਾਊਂਡਰ ਬਿਲ ਗੇਟਸ ਨੇ ਮੰਨਿਆ ਹੈ ਕਿ ਗੂਗਲ ਨੂੰ ਐਂਡਰਾਇਡ ਆਪਰੇਟਿੰਗ ਸਿਸਟਮ ਡਿਵੈੱਲਪ ਕਰਨ ਦਾ ਮੌਕਾ ਦੇਣਾ ਉਨ੍ਹਾਂ ਦੀ ਸਭ ਤੋਂ ਵੱਡੀ ਗਲਤੀ ਸੀ। 63 ਸਾਲਾ ਬਿਲ ਗੇਟਸ ਦਾ ਕਹਿਣਾ ਹੈ ਕਿ ਮਾਈਕ੍ਰੋਸਾਫਟ ਦੀ ਹੁਣ ਵੀ ਕਾਫੀ ਮਜਬੂਤ ਪਛਾਣ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਗੂਗਲ ਦੀ ਐਂਡਰਾਇਡ ਨੂੰ ਲੈ ਕੇ ਕੀਤੀ ਜਾਣ ਵਾਲੀ ਪਲਾਨਿੰਗ ਨੂੰ ਉਹ ਸ਼ੁਰੂਆਤ ’ਚ ਪਛਾਣ ਪਾਉਂਦੇ ਤਾਂ ਉਸ ਸਮੇਂ ਮਾਈਕ੍ਰੋਸਾਫਟ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਹੁੰਦੀ। ਗੇਟਸ ਨੇ ਇਹ ਸਾਰੀਆਂ ਗੱਲਾਂ ਅਰਲੀ ਸਟੇਜ ਵੈਂਚਰ ਕੈਪਿਟਲ ਫਰਮ ਵਿਲੇਜ ਗਲੋਬਲ ਦੇ ਇਕ ਈਵੈਂਟ ’ਚ ਕਹੀਆਂ। 

ਮੋਬਾਇਲ ਪਲੇਟਫਾਰਮ ’ਚ ਜਿੱਤਣ ਵਾਲਾ ਹੀ ਕਰਦਾ ਹੈ ਮਾਰਕੀਟ ’ਤੇ ਰਾਜ
ਬਿਲ ਗੇਟਸ ਕਹਿੰਦੇ ਹਨ ਕਿ ਸਾਫਟਵੇਅਰ ਦੀ ਦੁਨੀਆ ’ਚ ਖਾਸ ਤੌਰ ’ਤੇ ਮੋਬਾਇਲ ਪਲੇਟਫਾਰਮ ’ਚ ਜਿੱਤਣ ਵਾਲਾ ਹੀ ਮਾਰਕੀਟ ’ਤੇ ਰਾਜ ਕਰਦਾ ਹੈ। ਇਸ ਲਈ ਮੇਰੀ ਸਭ ਤੋਂ ਵੱਡੀ ਗਲਤੀ ਹੈ ਕਿ ਉਸ ਸਮੇਂ ਮੈਂ ਚੀਜ਼ਾਂ ਨੂੰ ਸਹੀ ਢੰਗ ਨਾਲ ਸੰਭਾਲ ਨਹੀਂ ਪਾਇਆ। ਇਹੀ ਸਭ ਤੋਂ ਵੱਡਾ ਕਾਰਨ ਹੈ ਕਿ ਮਾਈਕ੍ਰੋਸਾਫਟ ਅੱਜ ਉਸ ਸਥਾਨ ’ਤੇ ਨਹੀਂ ਪਹੁੰਚ ਸਕੀ ਜਿਥੇ ਐਂਡਰਾਇਡ ਹੈ। 

ਐਂਡਰਾਇਡ ਨਾ ਖਰੀਦਣ ’ਤੇ ਅਰਬਾਂ ਰੁਪਏ ਦਾ ਨੁਕਸਾਨ
ਗੇਟਸ ਨੇ ਇਹ ਵੀ ਮੰਨਿਆ ਕਿ ਐਪਲ ਤੋਂ ਇਲਾਵਾ ਉਸ ਸਮੇਂ ਬਾਜ਼ਾਰ ’ਚ ਸਿਰਫ ਇਕ ਹੋਰ ਆਪਰੇਟਿੰਗ ਸਿਸਟਮ ਦਾ ਸਕੋਪ ਸੀ। ਇਸ ਖਾਲ੍ਹੀ ਥਾਂ ਨੂੰ ਗੂਗਲ ਨੇ ਬਿਨਾਂ ਸਮਾਂ ਗੁਆਏ ਆਸਾਨੀ ਨਾਲ ਭਰ ਦਿੱਤਾ ਜੋ ਕਿ ਮਾਈਕ੍ਰੋਸਾਫਟ ਵੀ ਕਰ ਸਕਦੀ ਸੀ। ਟੈੱਕ ਕਰੰਚ ਦੀ ਇਕ ਰਿਪੋਰਟ ਮੁਤਾਬਕ, ਗੇਟਸ ਨੇ ਕਿਹਾ ਕਿ ਉਸ ਸਮੇਂ ਸਿਰਫ ਇਕ ਹੀ ਨਾਨ-ਐਪਲ ਆਪਰੇਟਿੰਗ ਸਿਸਟਮ ਦੀ ਥਾਂ ਸੀ ਅਤੇ ਉਸ ਦੀ ਕੀਮਤ ਸੀ 400 ਬਿਲੀਅਨ ਡਾਲਰ (ਕਰੀਬ 27,76,500 ਕਰੋੜ ਰੁਪਏ)। ਐਂਡਰਾਇਡ ਨਾ ਖਰੀਦਣ ’ਤੇ ਬਿਲ ਗੇਟਸ ਨੂੰ ਅਰਬਾਂ ਰੁਪਏ ਦਾ ਨੁਕਸਾਨ ਹੋਇਆ ਅਤੇ ਗੂਗਲ ਨੇ ਬਾਜ਼ੀ ਮਾਰ ਲਈ। 

ਇਕ ਘੰਟੇ ਦੀ ਇੰਟਰਵਿਊ ’ਚ ਗੇਟਸ ਨੇ ਮਾਈਕ੍ਰੋਸਾਫਟ ਦੀਆਂ ਸਫਲਤਾਵਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਵਿੰਡੋਜ਼ ਅਤੇ ਆਫੀਸ ਵਰਗੇ ਪ੍ਰੋਡਕਟ ਦੀ ਬਦੌਲਤ ਕੰਪਨੀ ਨੇ ਨਵੀਆਂ ਉਚਾਈਆਂ ਨੂੰ ਛੁਹਿਆ ਹੈ। ਹਾਲਾਂਕਿ ਗੇਟਸ ਨੇ ਇਸ ਗੱਲ ਦਾ ਕਾਫੀ ਅਫਸੋਸ ਹੈ ਕਿ ਉਸ ਮੌਕੇ ਨੂੰ ਜੇਕਰ ਉਨ੍ਹਾਂ ਆਪਣੇ ਹੱਥੋਂ ਜਾਣ ਨਾ ਦਿੱਤਾ ਹੁੰਦਾ ਤਾਂ ਅੱਜ ਐਂਡਰਾਇਡ ਰਾਹੀਂ ਮਾਈਕ੍ਰੋਸਾਫਟ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਹੁੰਦੀ।