ਇੰਡੋਨੇਸ਼ੀਆ ''ਚ ਖਿੜਿਆ ਦੁਨੀਆ ਦਾ ਸਭ ਤੋਂ ਵੱਡਾ ਫੁੱਲ (ਤਸਵੀਰਾਂ)

01/03/2020 5:41:10 PM

ਪਦਾਂਗ(ਏ.ਐਫ.ਪੀ.)- ਇੰਡੋਨੇਸ਼ੀਆ ਦੇ ਮਾਹਰਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਹੁਣ ਤੱਕ ਦਾ ਸਭ ਤੋਂ ਵੱਡੇ ਫੁੱਲ ਦਾ ਨਮੂਨਾ ਦੇਖਿਆ ਹੈ, ਜਿਸ ਨੂੰ ਪਹਿਲਾਂ ਹੀ ਦੁਨੀਆ ਦੇ ਸਭ ਤੋਂ ਵੱਡੇ ਫੁੱਲਾਂ ਵਿਚੋਂ ਇਕ ਮੰਨਿਆ ਗਿਆ ਹੈ। ਏ.ਐਫ.ਪੀ. ਨਿਊਜ਼ ਏਜੰਸੀ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ।

ਰੈਫਲਸੀਆ ਟੁਆਨ-ਮੁਡੇ ਇਕ ਵਿਸ਼ਾਲ ਲਾਲ ਫੁੱਲ, ਜਿਸ 'ਤੇ ਛਾਲਿਆਂ ਵਰਗੇ ਚਿੱਟੇ ਦਾਗ ਹਨ, ਵਿਆਸ ਵਿਚ 111 ਸੈਂਟੀਮੀਟਰ (3.6 ਫੁੱਟ) ਹੈ। ਇਹ ਕਈ ਸਾਲ ਪਹਿਲਾਂ ਪੱਛਮੀ ਸੁਮਾਤਰਾ ਦੇ ਜੰਗਲਾਂ ਵਿਚ ਖਿੜੇ 107 ਸੈਂਟੀਮੀਟਰ ਦੇ ਫੁੱਲ ਤੋਂ ਵੀ ਵੱਡਾ ਹੈ।

ਸੁਮਾਤਰਾ ਦੀ ਕੰਜ਼ਰਵੇਸ਼ਨ ਏਜੰਸੀ ਦੇ ਐਡੀ ਪੁਤਰਾ ਨੇ ਕਿਹਾ ਕਿ ਇਹ ਸਭ ਤੋਂ ਵੱਡਾ ਰੈਫਲਸੀਆ ਟੁਆਨ-ਮੁਡੇ ਹੈ, ਜਿਸ ਦਾ ਪਹਿਲਾਂ ਕਿਸੇ ਨੂੰ ਪਤਾ ਨਹੀਂ ਸੀ। ਉਹਨਾਂ ਅੱਗੇ ਕਿਹਾ ਕਿ ਫੁੱਲ ਖਿੜਨ ਤੋਂ ਇਕ ਹਫਤੇ ਤੱਕ ਹੀ ਜਿਊਂਦਾ ਰਹਿੰਦਾ ਹੈ।

Baljit Singh

This news is Content Editor Baljit Singh