ਖਸ਼ੋਗੀ ਦਾ ਜ਼ਿਕਰ ਕੀਤੇ ਜਾਣ ਦੇ ਸਬੰਧ 'ਚ ਵਚਨਬੱਧਤਾ ਜ਼ਾਹਰ ਨਹੀਂ ਕਰ ਸਕਦਾਂ : ਬਾਈਡੇਨ

07/14/2022 10:56:27 PM

ਯੇਰੂਸ਼ੇਲਮ-ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਕਿ ਉਹ ਇਸ ਸਬੰਧ 'ਚ ਕੋਈ ਵਚਨਬੱਧਤਾ ਨਹੀਂ ਜ਼ਾਹਰ ਕਰ ਸਕਦੇ ਕਿ ਸਾਊਦੀ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਾਲ ਹੋਣ ਵਾਲੀ ਮੁਲਾਕਾਤ ਦੌਰਾਨ ਉਹ ਪੱਤਰਕਾਰ ਜਮਾਲ ਖਸ਼ੋਗੀ ਦੇ ਕਤਲ ਦਾ ਜ਼ਿਕਰ ਨਹੀਂ ਕਰਨਗੇ। ਬਾਈਡੇਨ ਨੇ ਵੀਰਵਾਰ ਨੂੰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਯਾਯਰ ਲਾਪਿਤ ਨਾਲ ਇਕ ਸੰਯੁਕਤ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਮੈਂ ਹਮੇਸ਼ਾ ਮਨੁੱਖੀ ਅਧਿਕਾਰਾਂ ਨੂੰ ਸਾਹਮਣੇ ਰੱਖਦਾ ਹਾਂ।

ਇਹ ਵੀ ਪੜ੍ਹੋ : 'ਰਾਜਪਕਸ਼ੇ ਨੇ ਈ-ਮੇਲ ਰਾਹੀਂ ਸੰਸਦ ਦੇ ਸਪੀਕਰ ਨੂੰ ਭੇਜਿਆ ਅਸਤੀਫਾ'

ਉਨ੍ਹਾਂ ਕਿਹਾ ਕਿ ਪਰ ਖਸ਼ੋਗੀ 'ਤੇ ਮੇਰਾ ਰੁਖ਼ ਸਪੱਸ਼ਟ ਹੈ। ਜੇਕਰ ਕੋਈ ਇਸ ਨੂੰ ਸਾਊਦੀ ਅਰਬ 'ਚ ਜਾਂ ਕਿਤੇ ਹੋਰ, ਨਹੀਂ ਸਮਝਦਾ ਹੈ ਤਾਂ ਉਹ ਮੈਨੂੰ ਨਹੀਂ ਪਛਾਣਦੇ ਹਨ। ਬਾਈਡੇਨ ਨੇ ਕਿਹਾ ਕਿ ਸਾਊਦੀ ਅਰਬ ਦੀ ਉਨ੍ਹਾਂ ਦੀ ਯਾਤਰਾ ਦਾ ਉਦੇਸ਼ 'ਵਿਆਪਕ' ਹੈ। ਉਹ ਖਾੜੀ ਸਹਿਯੋਗ ਪ੍ਰੀਸ਼ਦ ਦੇ ਇਕ ਸਿਖ਼ਰ ਸੰਮੇਲਨ 'ਚ ਹਿੱਸਾ ਲੈਣ ਵਾਲੇ ਹਨ ਜਿਸ 'ਚ ਕਈ ਅਰਬ ਦੇਸ਼ ਸ਼ਾਮਲ ਹਨ। ਬਾਈਡੇਨ ਨੇ ਕਿਹਾ ਕਿ ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਅਸੀਂ ਇਸ ਖੇਤਰ 'ਚ ਅਗਵਾਈ ਕਰਨਾ ਜਾਰੀ ਰੱਖ ਸਕਦੇ ਹਾਂ। ਜ਼ਿਕਰਯੋਗ ਹੈ ਕਿ ਖਸ਼ੋਗੀ ਸਾਊਦੀ ਸ਼ਾਸਨ ਦੇ ਆਲੋਚਕ ਸਨ ਜੋ 'ਵਾਸ਼ਿੰਗਟਨ ਪੋਸਟ' 'ਚ ਕੰਮ ਕਰਦੇ ਸਨ। ਸਾਲ 2018 'ਚ ਇਸਤਾਂਬੁਲ 'ਚ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : ਪ੍ਰਮਾਣੂ ਸਮਝੌਤੇ 'ਤੇ ਈਰਾਨ ਦਾ 'ਹਮੇਸ਼ਾ' ਇੰਤਜ਼ਾਰ ਨਹੀਂ ਕਰਾਂਗੇ : ਬਾਈਡੇਨ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

Karan Kumar

This news is Content Editor Karan Kumar