ਬਾਈਡੇਨ ਨੇ ਤੇਲ ਦੀਆਂ ਕੀਮਤਾਂ ਨੂੰ ਸਥਿਰ ਰੱਖਣ ਲਈ 3 ਕਰੋੜ ਬੈਰਲ ਤੇਲ ਦੇਣ ਦਾ ਕੀਤਾ ਐਲਾਨ

03/02/2022 2:19:38 PM

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਐਲਾਨ ਕੀਤਾ ਹੈ ਕਿ ਯੂਕ੍ਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਗਲੋਬਲ ਪੱਧਰ 'ਤੇ ਤੇਲ ਦੀਆਂ ਕੀਮਤਾਂ ਨੂੰ ਸਥਿਰ ਰੱਖਣ ਲਈ ਉਨ੍ਹਾਂ ਦੇ ਪ੍ਰਸ਼ਾਸਨ ਨੇ 30 ਹੋਰ ਦੇਸ਼ਾਂ ਦੇ ਨਾਲ ਮਿਲ ਕੇ ਅਮਰੀਕਾ ਦੇ ਰਣਨੀਤਕ ਭੰਡਾਰਾਂ (ਰਿਜ਼ਰਵ) ਤੋਂ ਕਰੋੜਾਂ ਬੈਰਲ ਤੇਲ ਦੇਣ ਦਾ ਫ਼ੈਸਲਾ ਕੀਤਾ ਹੈ। ਬਾਈਡੇਨ ਨੇ ਮੰਗਲਵਾਰ ਨੂੰ ਸਟੇਟ ਆਫ ਦਿ ਯੂਨੀਅਨ ਦੇ ਭਾਸ਼ਣ ਦੇ ਮੱਧ ਵਿਚ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਇਹ ਯਕੀਨੀ ਬਣਾਉਣ ਲਈ "ਮਜ਼ਬੂਤ ​​ਕਦਮ" ਚੁੱਕ ਰਿਹਾ ਹੈ ਕਿ ਰੂਸ ਦੀ ਆਰਥਿਕਤਾ ਨੂੰ ਨਿਸ਼ਾਨਾ ਬਣਾ ਕੇ ਲਗਾਈਆਂ ਗਈਆਂ ਅਮਰੀਕੀ ਪਾਬੰਦੀਆਂ ਦਾ ਵੱਡਾ ਅਸਰ ਹੋਵੇ।

ਇਹ ਵੀ ਪੜ੍ਹੋ: ਯੂਕ੍ਰੇਨ ਖ਼ਿਲਾਫ਼ ਜੰਗ ਤੋਂ ਭੜਕਿਆ ਵਿਸ਼ਵ ਤਾਈਕਵਾਂਡੋ, ਪੁਤਿਨ ਤੋਂ ਵਾਪਸ ਲਿਆ ਇਹ ਵੱਡਾ ਖ਼ਿਤਾਬ

ਉਨ੍ਹਾਂ ਨੇ ਵਾਅਦਾ ਕੀਤਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਅਮਰੀਕੀ ਕਾਰੋਬਾਰਾਂ ਅਤੇ ਖਪਤਕਾਰਾਂ ਦੀ ਸੁਰੱਖਿਆ ਲਈ ਸਾਰੇ ਕਦਮ ਚੁੱਕੇਗਾ। ਬਾਈਡੇਨ ਨੇ ਕਿਹਾ, 'ਮੈਂ ਸਾਰੇ ਅਮਰੀਕੀਆਂ ਪ੍ਰਤੀ ਇਮਾਨਦਾਰ ਰਹਾਂਗਾ, ਜਿਵੇਂ ਮੈਂ ਹਮੇਸ਼ਾ ਵਾਅਦਾ ਕੀਤਾ ਹੈ। ਰੂਸੀ ਤਾਨਾਸ਼ਾਹ ਨੇ ਕਿਸੇ ਦੂਜੇ ਦੇਸ਼ 'ਤੇ ਹਮਲਾ ਕੀਤਾ ਹੈ ਅਤੇ ਇਸ ਦਾ ਬੋਝ ਪੂਰੀ ਦੁਨੀਆ 'ਤੇ ਪੈ ਰਿਹਾ ਹੈ।' ਉਨ੍ਹਾਂ ਕਿਹਾ, 'ਅੱਜ ਰਾਤ, ਮੈਂ ਐਲਾਨ ਕਰ ਸਕਦਾ ਹਾਂ ਕਿ ਅਮਰੀਕਾ ਨੇ 30 ਹੋਰ ਦੇਸ਼ਾਂ ਨਾਲ ਦੁਨੀਆ ਭਰ ਦੇ ਤੇਲ ਭੰਡਾਰਾਂ ਤੋਂ 6 ਕਰੋੜ ਬੈਰਲ ਤੇਲ ਦੇਣ ਲਈ ਕੰਮ ਕੀਤਾ ਹੈ।' ਅਮਰੀਕਾ ਇਸ ਪਹਿਲਕਦਮੀ ਦੀ ਅਗਵਾਈ ਕਰੇਗਾ ਅਤੇ ਅਸੀਂ ਆਪਣੇ ਰਣਨੀਤਕ ਪੈਟਰੋਲੀਅਮ ਭੰਡਾਰਾਂ ਤੋਂ 3 ਕਰੋੜ ਬੈਰਲ ਤੇਲ ਜਾਰੀ ਕਰ ਰਹੇ ਹਾਂ। ਲੋੜ ਪਈ ਤਾਂ ਹੋਰ ਕਰਾਂਗੇ। ਅਸੀਂ ਆਪਣੇ ਭਾਈਵਾਲਾਂ ਨਾਲ ਇਕਜੁੱਟ ਹਾਂ।'

ਇਹ ਵੀ ਪੜ੍ਹੋ: ਸਾਬਕਾ 'ਮਿਸ ਯੂਕ੍ਰੇਨ' ਨੇ ਰੂਸੀ ਫ਼ੌਜਾਂ ਖ਼ਿਲਾਫ਼ ਚੁੱਕੀ ਬੰਦੂਕ! ਜਾਣੋ ਕੀ ਹੈ ਵਾਇਰਲ ਤਸਵੀਰ ਦੀ ਸਚਾਈ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

cherry

This news is Content Editor cherry