ਭੂਟਾਨ ਦੇ PM ਨੇ ਕਿਹਾ, ਕੋਵਿਡ-19 ਫੰਡ ਨਾਲ ਹੋਵੇਗੀ ਜ਼ਰੂਰਤਮੰਦਾ ਦੀ ਸਹਾਇਤਾ

03/21/2020 1:52:44 PM

ਥਿੰਪੂ : ਕੋਵਿਡ-19 ਨਾਲ ਇਨਫੈਕਟਿਡ ਲੋਕਾਂ ਨੂੰ ਹਰ ਸੰਭਵ ਮਦਦ ਦੇਣ ਲਈ ਤਿਆਰ ਕੀਤੇ ਗਏ ਐਮਰਜੈਂਸੀ ਫੰਡ ਦੀ ਭੂਟਾਨ ਦੇ ਪ੍ਰਧਾਨ ਮੰਤਰੀ ਲੋਟੇ ਤਸ਼ਰੀਰ ਨੇ ਸ਼ਨੀਵਾਰ ਨੂੰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਫੰਡ ਨਾਲ ਉਨ੍ਹਾਂ ਲੋਕਾਂ ਦੀ ਸਹਾਇਤਾ ਕੀਤੀ ਜਾਵੇਗੀ ਜੋ ਬਹੁਤ ਜ਼ਿਆਦਾ ਜ਼ਰੂਰਤਮੰਦ ਹਨ। ਦੱਸ ਦਈਏ ਕਿ ਸਾਰਕ ਦੇਸ਼ਾਂ ਦੀ ਵੀਡੀਓ ਕਾਨਫਰੰਸ ਵਿਚ ਭਾਰਤ ਨੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਇਕ ਐਮਰਜੈਂਸੀ ਫੰਡ ਦਾ ਪ੍ਰਸਤਾਵ ਦਿੱਤਾ ਸੀ। ਇਸ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰਕ ਦੇਸ਼ਾਂ ਦੇ ਲਈ 74 ਕਰੋੜ ਰੁਪਏ ਫੰਡ ਦਾ ਪ੍ਰਸਤਾਵ ਦਿੱਤਾ ਸੀ। ਇਸ ਫੰਡ ਦਾ ਨਾਂ ਕੋਵਿਡ-19 ਐਮਰਜੈਂਸੀ ਫੰਡ ਰੱਖਿਆ ਗਿਆ। ਇਸ ਦੇ ਲਈ ਭਾਰਤ ਸਰਕਾਰ ਨੇ ਇਸ ਫੰਡ ਵਿਚ 10 ਮਿਲੀਅਨ ਡਾਲਰ ਭਾਵ ਕਰੀਬ 10 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਾਰਕ ਦੇਸ਼ਾਂ ਦੇ ਨੇਤਾਵਾਂ ਅਤੇ ਨੁਮਾਇੰਦਿਆਂ ਨੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਰਣਨੀਤੀ ਬਣਾਉਣ ਨੂੰ ਲੈ ਕੇ ਪਿਛਲੇ ਦਿਨੀਂ ਵੀਡੀਓ ਕਾਨਫਰੰਸ ਕੀਤੀ ਸੀ।

ਦੱਸ ਦਈਏ ਕਿ ਇਸ ਦੌਰਾਨ ਭੂਟਾਨ ਨੇ ਕੋਵਿਡ-19 ਐਮਰਜੈਂਸੀ ਫੰਡ ਵਿਚ ਇਕ ਲੱਖ ਡਾਲਰ ਦੇਣ ਦਾ ਐਲਾਨ ਕੀਤਾ ਸੀ। ਸ਼ੁੱਕਰਵਾਰ ਨੂੰ ਐਲਾਨ ਕੀਤੀ ਗਈ ਇਸ ਸਹਾਇਤਾ 'ਤੇ ਪ੍ਰਧਾਨ ਮੰਤਰੀ ਨੇ ਉਸ ਦੇ ਫੈਸਲੇ ਦੀ ਸ਼ਲਾਘਾ ਕੀਤੀ ਸੀ। ਪੀ. ਐੱਮ. ਨੇ ਟਵੀਟ ਕਰ ਕੇ ਭੂਟਾਨ ਵੱਲੋਂ ਕੋਵਿਡ-19 ਨਾਲ ਲੜਨ ਲਈ ਇਕ ਲੱਖ ਡਾਲਰ ਦੇਣ ਦੀ ਪਹਿਲ ਦੀ ਸ਼ਲਾਘਾ ਕੀਤੀ ਸੀ। ਪੀ. ਐੱਮ. ਮੋਦੀ ਨੇ ਕਿਹਾ ਕਿ ਇਹ ਬੇਹੱਦ ਸ਼ਾਨਦਾਰ ਹੈ ਕਿ ਸਾਰਕ ਦੇਸ਼ ਇਸ ਪਹਿਲ ਦੇ ਲਈ ਯੋਗਦਾਨ ਦੇ ਰਹੇ ਹਨ।

ਪ੍ਰਧਾਨ ਮੰਤਰੀ ਦੇ ਟਵੀਟ ਦਾ ਜਵਾਬ ਦਿੰਦਿਆਂ ਭੂਟਾਨ ਦੇ ਪ੍ਰਧਾਨ ਮੰਤਰੀ ਲੋਟੇ ਤਸ਼ਰੀਰ ਨੇ ਮੋਦੀ ਦਾ ਧੰਨਵਾਦ ਕੀਤਾ। ਉਸ ਨੇ ਜਵਾਬ ਦਿੰਦਿਆਂ ਕਿਹਾ ਕਿ ਇਹ ਬੇਹੱਦ ਹੀ ਘਟ ਯੋਗਦਾਨ ਰਾਸ਼ੀ ਹੈ ਪਰ ਭੂਟਾਨ ਵਿਚ ਕੋਰੋਨਾ ਵਾਇਰਸ ਦੀ ਲਪੇਟ ਵਿਚ ਆਏ ਲੋਕਾਂ ਦਾ ਯੋਗਦਾਨ ਹੈ। ਮੋਦੀ ਦੇ ਜ਼ਰੀਏ ਚ ਲਾਈ ਗਈ ਇਹ ਪਹਿਲ ਕਾਫੀ ਗਿਣਤੀ ਵਿਚ ਜ਼ਰੂਰਤਮੰਦਾ ਦੀ ਮਦਦ ਕਰੇਗੀ। ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਕਹਿਰ ਨਾਲ ਵਿਸ਼ਵ ਪੱਧਰ 'ਤੇ 8 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 1 ਲੱਖ ਤੋਂ ਵੱਧ ਲੋਕ ਇਸ ਨਾਲ ਪ੍ਰਭਾਵਿਤ ਹਨ।

Ranjit

This news is Content Editor Ranjit