ਪੀ. ਐੱਮ. ਮੋਦੀ ਨੇ ਭੂਟਾਨ ਦੇ ਵਿਰੋਧੀ ਧਿਰ ਦੇ ਨੇਤਾ ਨਾਲ ਕੀਤੀ ਮੁਲਾਕਾਤ

08/18/2019 1:42:53 PM

ਥਿੰਪੂ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭੂਟਾਨ ਦੇ ਵਿਰੋਧੀ ਧਿਰ ਦੇ ਨੇਤਾ ਪੇਮਾ ਗਿਆਤਸੋ ਨਾਲ ਐਤਵਾਰ ਨੂੰ ਮੁਲਾਕਾਤ ਕੀਤੀ। ਬੈਠਕ 'ਚ ਦੋਹਾਂ ਨੇਤਾਵਾਂ ਨੇ ਦੋ-ਪੱਖੀ ਹਿੱਤਾਂ 'ਤੇ ਚਰਚਾ ਕੀਤੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ,''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭੂਟਾਨ ਦੇ ਹਰ ਰਾਜਨੀਤਕ ਦਲ ਵਿਚਕਾਰ ਪੂਰਾ ਸਮਰਥਨ ਹੈ।'' ਇਸ ਤੋਂ ਪਹਿਲਾਂ ਮੋਦੀ ਨੇ ਰਾਸ਼ਟਰੀ ਸਮਾਰਕ ਚਾਰਟੇਨ 'ਤੇ ਸ਼ਰਧਾਂਜਲੀ ਦਿੱਤੀ, ਜੋ ਕਿ ਸਵਰਗਵਾਸੀ ਤੀਜੇ ਦਰੂਕ ਗਿਆਲਪੋ ਦੇ ਸਨਮਾਨ 'ਚ ਬਣਾਇਆ ਗਿਆ ਹੈ। 

ਮੋਦੀ ਨੇ ਕਿਹਾ,''ਰਾਸ਼ਟਰੀ ਸਮਾਰਕ ਚੋਰਟੇਨ 'ਚ ਸ਼ਰਧਾਂਜਲੀ ਦੇ ਕੇ ਚੰਗਾ ਮਹਿਸੂਸ ਕਰ ਰਿਹਾ ਹਾਂ, ਜੋ ਕਿ ਦਰੂਕ ਗਿਆਲਪੋ ਦੇ ਸਨਮਾਨ 'ਚ ਬਣਾਇਆ ਗਿਆ...ਜੋ ਸ਼ਾਂਤੀ, ਵਿਕਾਸ ਤੇ ਵਿਸ਼ਵਾਸ ਦੇ ਪੈਰੋਕਾਰ ਸਨ। ਮਈ 'ਚ ਦੂਜੀ ਵਾਰ ਸਰਕਾਰ ਦਾ ਗਠਨ ਕਰਨ ਦੇ ਬਾਅਦ ਮੋਦੀ ਦੀ ਇਹ ਪਹਿਲੀ ਵਿਦੇਸ਼ ਯਾਤਰਾ ਹੈ। ਮੋਦੀ ਨੇ ਸ਼ਨੀਵਾਰ ਨੂੰ ਭੂਟਾਨ ਦੇ ਰਾਜਾ ਜਿਗਮੇ ਖੇਸਰ ਨਾਮਗਿਆਲ ਵਾਂਗਚੁਕ ਅਤੇ ਭੂਟਾਨ ਦੇ ਪ੍ਰਧਾਨ ਮੰਤਰੀ ਲੋਟੇ ਸ਼ੇਰਿੰਗ ਨਾਲ ਮੁਲਾਕਾਤ ਕੀਤੀ ਸੀ।