''ਪਰਮਾਤਮਾ ਨਾਮ ਨਾਲ ਹੀ ਜੀਵ ਇਸ ਭੌਤਿਕ ਸੰਸਾਰ ਨੂੰ ਪਾਰ ਕਰ ਸਕਦਾ''

12/09/2018 5:31:51 PM

ਸਿਡਨੀ (ਸਨੀ ਚਾਂਦਪੁਰੀ, ਅਰਸ਼ਦੀਪ)-ਭੂਰੀਵਾਲੇ ਗੁਰਗੱਦੀ (ਗਰੀਬਦਾਸੀ ਸੰਪ੍ਰਦਾਇ) ਦੇ ਮੌਜੂਦਾ ਗੱਦੀਨਸ਼ੀਨ ਅਚਾਰੀਆ ਸ਼੍ਰੀ ਚੇਤਨਾ ਨੰਦ ਜੀ ਭੂਰੀਵਾਲਿਆਂ ਨੇ ਬੀਤੀ ਰਾਤ ਸਿਡਨੀ 10 ਜੁਬਲੀ ਲੇਨ ਪੈਰਾਮਾਟਾ 2150 ਹਾਲ ਸਿਡਨੀ ਵਿਖੇ ਸਤਿਸੰਗ ਕੀਤਾ। ਰਾਤ 7 ਵਜੇ ਆਰਤੀ ਉਪਰੰਤ ਸਤਿਸੰਗ ਰਾਹੀਂ ਸੰਗਤ ਤੇ ਕਿਰਪਾ ਕਰਦੇ ਹੋਏ ਮਹਾਰਾਜ ਜੀ ਨੇ ਕਿਹਾ ਕਿ ਜੀਵ ਪਰਮਾਤਮਾ ਦੇ ਬਣਾਏ ਇਸ ਮਾਯਾ ਰੂਪੀ ਸੰਸਾਰ ਨੂੰ ਹੀ ਸੱਚ ਸਮਝਦਾ ਹੈ, ਜਦੋਂ ਕਿ ਇਹ ਪਰਮਾਤਮਾ ਦੀ ਬਣਾਈ ਹੋਈ ਮਾਇਆ ਹੈ, ਜਿਸ ਵਿੱਚ ਅਸੀਂ ਆਪਣਾ ਮੂਲ ਭੁੱਲਦੇ ਜਾਂਦੇ ਹਾਂ। ਇਸ ਸੰਸਾਰ ਤੋਂ ਪਾਰ ਪਾਉਣ ਲਈ ਸਿਰਫ ਪਰਮਾਤਮਾ ਹੀ ਸਹਾਈ ਹੋ ਸਕਦੇ ਹਨ।

ਪਰਮਾਤਮਾ ਦੇ ਨਾਮ ਨਾਲ ਹੀ ਜੀਵ ਇਸ ਭੌਤਿਕ ਸੰਸਾਰ ਤੋਂ ਪਾਰ ਪਾ ਸਕਦਾ ਹੈ। ਇਸ ਮੌਕੇ ਸਤਿਸੰਗ ਦੌਰਾਨ ਮਹਾਰਾਜ ਨੇ ਕਿਹਾ ਕਿ ਸਾਡਾ ਵਿਦੇਸ਼ੀ ਧਰਤੀ ਯਾਤਰਾ ਦਾ ਇਕਲਾਪਾ ਮਕਸਦ ਹੱਡ ਭੰਨਵੀਂ ਮਿਹਨਤ ਕਰਕੇ ਆਪਣਾ ਰੁਜ਼ਗਾਰ ਚਲਾ ਰਹੇ ਲੋਕਾਂ ਨੂੰ ਆਪਣੀ ਸੰਸਕ੍ਰਿਤੀ ਨਾਲ ਜੋੜਨਾ ਹੈ। ਮਹਾਰਾਜ ਨੇ ਅੱਗੇ ਕਿਹਾ ਕਿ ਵਿਦੇਸ਼ਾਂ ਵਿੱਚ ਰਹਿ ਰਹੇ ਬੱਚਿਆਂ ਨੂੰ ਆਪਣੀ ਸੰਸਕ੍ਰਿਤੀ ਅਤੇ ਪਿਛੋਕੜ ਨਾਲ ਜੋੜੇ ਰੱਖਣਾ ਹੀ ਸਮੇਂ ਦੀ ਮੰਗ ਹੈ। ਕਾਫ਼ੀ ਤਾਦਾਦ ਵਿੱਚ ਸੰਗਤ ਮਹਾਰਾਜ ਦੇ ਦਰਸ਼ਨ ਕਰਨ ਅਤੇ ਸਤਿਸੰਗ ਦਾ ਲਾਹਾ ਲੈਣ ਪਹੁੰਚੀ। ਮਹਾਰਾਜ ਦੇ ਸਤਿਸੰਗ ਦੌਰਾਨ ਸੰਗਤਾਂ ਵੱਲੋਂ ਪ੍ਰਬੰਧ ਪੂਰੇ ਪੁਖ਼ਤਾ ਕੀਤੇ ਗਏ ਸਨ ਤਾਂ ਜੋ ਮਹਾਰਾਜ ਜੀ ਦੇ ਸਤਿਸੰਗ ਵਿੱਚ ਪਹੁੰਚ ਰਹੀ ਸੰਗਤ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਜ਼ਿਕਰਯੋਗ ਹੈ ਕਿ ਹਿੰਦੋਸਤਾਨ ਦੀ ਧਰਤੀ ਤੇ ਮਹਾਰਾਜ ਅਚਾਰੀਆ ਚੇਤਨਾ ਨੰਦ ਦੀ ਦੇਖ-ਰੇਖ ਹੇਠਾਂ ਜਿੱਥੇ ਧਾਰਮਿਕ ਕਾਰਜ ਹੁੰਦੇ ਹਨ, ਉੱਥੇ ਹੀ ਮਹਾਰਾਜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਈ ਸਾਮਾਜਿਕ ਕਾਰਜ ਵੀ ਕਰਵਾਏ ਜਾਂਦੇ ਹਨ। ਪਿਛਲੇ ਲੰਮੇ ਸਮੇਂ ਤੋਂ ਪੀ.ਜੀ.ਆਈ. ਲਈ ਮੁਫ਼ਤ ਲੰਗਰ ਦੀ ਸੇਵਾ ਮਹਾਰਾਜ ਵਲੋਂ ਚਲਾਈ ਜਾਂਦੀ ਹੈ, ਉੱਥੇ ਹੀ ਪੀ.ਜੀ.ਆਈ. ਲਈ ਮੁਫ਼ਤ ਬੱਸ ਵੀ ਮਹਾਰਾਜ ਵੱਲੋਂ ਚਲਾਈ ਗਈ ਹੈ ਤਾਂ ਜੋ ਲੋੜਵੰਦ ਵਿਅਕਤੀ ਆਪਣਾ ਇਲਾਜ ਮਾਹਿਰ ਡਾਕਟਰਾਂ ਤੋਂ ਕਰਵਾ ਸਕਣ। ਮਹਾਰਾਜ ਵੱਲੋ ਕੁੜੀਆਂ ਲਈ ਅਨੇਕਾਂ ਵਿੱਦਿਅਕ ਅਦਾਰੇ ਵੀ ਬਣਾਏ ਗਏ ਹਨ ਤਾਂ ਜੋ ਕੋਈ ਵੀ ਕੁੜੀ ਵਿੱਦਿਆ ਤੋਂ ਵਾਂਝੀ ਨਾ ਰਹੇ। ਮਹਾਰਾਜ ਵੱਲੋ ਪਸ਼ੂ-ਪੰਛੀਆਂ ਲਈ ਵੀ ਪਾਣੀ ਪੀਣ ਵਾਲੀਆਂ ਖੇਲਾਂ ਦਾ ਨਿਰਮਾਣ ਕਰਵਾਇਆ ਗਿਆ ਅਤੇ ਪੰਛੀਆਂ ਲਈ ਦਾਣੇ ਅਤੇ ਪਾਣੀ ਪਾਉਣ ਲਈ ਚਬੂਤਰੇ ਟੰਗਵਾਏ ਗਏ ਹਨ ਤਾਂ ਜੋ ਬੇਜ਼ੁਬਾਨਾਂ ਨੂੰ ਦਾਣਾ-ਪਾਣੀ ਮਿਲ ਸਕੇ।

ਇਸ ਮੌਕੇ ਮਹਾਰਾਜ ਨਾਲ ਦੌਲਤ ਰਾਮ ਸੰਡਰੇਵਾਲ ਪ੍ਰਧਾਨ ਭੂਰੀਵਾਲੇ ਆਸ਼ਰਮ ਕਨੇਡਾ, ਅਮਰਜੀਤ ਸਿੰਘ ਖੇਲਾ, ਬਲਜੀਤ ਸਿੰਘ ਖੇਲਾ, ਚੌਧਰੀ ਤਿਲਕ ਰਾਜ, ਚਰਨਪ੍ਰਤਾਪ ਸਿੰਘ ਟਿੰਕੂ, ਮੱਖਣ ਸਿੰਘ ਭਵਾਨੀਪੁਰ, ਗੁਰਦੇਵ ਸਿੰਘ ਕਾਲਾ, ਬਿੰਦਰ ਕਰੀਮਪੁਰ, ਅਰੁਨ ਬਾਂਠ, ਕਮਲ, ਸੋਨੂੰ ਸ਼ਰਮਾ, ਜਗਪ੍ਰੀਤ, ਸਿਮਰਨ ਰੰਗੀ, ਪਲਵਿੰਦਰ ਸਿੰਘ ਪਿੰਟੂ, ਗੁਰਪ੍ਰੀਤ ਸਿੰਘ ਗੁਰੀ, ਰਾਜਨ, ਅੰਨਾ, ਪ੍ਰੀਤ ਸਿੰਘ, ਸੋਨੂੰ ਮਾਲੇਵਾਲ, ਵਿੱਕੀ ਕਸਾਣਾ, ਕਰਣ ਭੂੰਬਲਾ, ਅਮਰਿੰਦਰ ਸਿੰਘ ਮੌਂਟੀ, ਤਜਿੰਦਰ ਸਿੰਘ ਨੋਨੂ, ਸਾਹਿਲ ਭੂੰਬਲਾ, ਗੌਰਵ ਬ੍ਰਹਮਪੁਰੀ, ਸਰਬਜੀਤ ਕੌਰ, ਬਿਮਲਾ ਦੇਵੀ, ਮਮਤਾ ਰਾਣੀ ਰੇਨੂ, ਅਰਨਵ ਬਾਂਡ, ਹਰਗੁਨ ਕੌਰ ਮੀਲੂ ਅਤੇ ਬਹੁ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ।

Sunny Mehra

This news is Content Editor Sunny Mehra