ਈਮਾ ਮੀਸਮਾਨ ਮੁੜ ਖੇਡੇਗੀ ਅਮਰੀਕਾ ਦੇ ਵਾਸ਼ਿੰਗਟਨ ਕਲੱਬ ਲਈ ਬਾਸਕਟਬਾਲ

05/30/2019 10:06:38 AM

ਰੋਮ (ਕੈਂਥ)— ਯੂਰਪੀਅਨ ਦੇਸ਼ ਬੈਲਜੀਅਮ ਦੇ ਇਤਿਹਾਸਿਕ ਸ਼ਹਿਰ ਈਪਰ ਦੀ ਜੰਮਪਲ ਈਮਾ ਮੀਸਮਾਨ ਦੁਬਾਰਾ ਫਿਰ ਅਮਰੀਕਾ ਦੇ ਕਲੱਬ ਵਾਸ਼ਿੰਗਟਨ ਮੈਸਟਿਕ ਲਈ ਬਾਸਕਟਬਾਲ ਖੇਡੇਗੀ। ਬੈਲਜੀਅਮ ਦੀ ਰਾਸ਼ਟਰੀ ਟੀਮ ਦੀ ਚੋਟੀ ਦੀ ਖਿਡਾਰਨ ਈਮਾ ਮੀਸਮਾਨ 2012 ਤੋਂ ਫਰਾਂਸ, ਅਮਰੀਕਾ ਅਤੇ ਰੂਸ ਦੇ ਕਲੱਬਾਂ ਲਈ ਖੇਡ ਰਹੀ ਹੈ ਜੋ ਹੁਣ ਦੁਬਾਰਾ ਅਮਰੀਕਾ ਤੋਂ ਖੇਡਣ ਲਈ ਆਏ ਸੱਦੇ ਕਾਰਨ ਬੇਹੱਦ ਖੁਸ਼ ਹੈ। 

ਈਪਰ ਸ਼ਹਿਰ ਦੀ ਸਪੋਰਟਸ਼ ਗਰਲ ਅਤੇ ਪਿਛਲੇ ਸਾਲ ਬੈਲਜੀਅਮ ਭਰ ਵਿੱਚੋਂ ਚੁਣੇ ਗਏ ਚੋਟੀ ਦੇ ਖਿਡਾਰੀਆਂ ਵਿਚੋਂ ਤੀਜੇ ਨੰਬਰ ਦੀ ਖਿਡਾਰਨ ਬਣਨ ਦਾ ਮਾਣ ਪ੍ਰਾਪਤ ਕਰਨ ਵਾਲੀ ਈਮਾ ਇਹਨਾਂ ਗਰਮੀਆਂ ਤੋਂ ਅਮਰੀਕਨ ਵੂਮੈਨ ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ ਲਈ ਖੇਡੇਗੀ। ਜ਼ਿਕਰਯੋਗ ਹੈ ਕਿ ਬੈਲਜੀਅਮ ਨੂੰ ਪਹਿਲੀ ਵਾਰ ਯੂਰਪ ਕੱਪ ਦੇ ਕੁਆਟਰ ਫਾਈਨਲ ਵਿੱਚ ਜਗ੍ਹਾ ਦਿਵਾਉਣ ਲਈ ਵੀ ਈਮਾ ਦਾ ਅਹਿਮ ਯੋਗਦਾਨ ਰਿਹਾ ਹੈ। 

2009 ਵਿੱਚ ਈਪਰ ਦੇ ਨੀਲੀਆਂ ਬਿੱਲੀਆਂ (ਬਲੂ ਕੈਟਸ) ਕਲੱਬ ਤੋਂ ਖਿਡਾਰੀ ਜੀਵਨ ਦੀ ਸ਼ੁਰੂਆਤ ਕਰਨ ਵਾਲੀ ਈਮਾ ਕਈ ਚੈਂਪੀਅਨਸ਼ਿਪ, ਤਗਮਿਆਂ ਸਮੇਤ 2015 ਅਤੇ 2018 ਵਿੱਚ ਵਿਸ਼ਵ ਭਰ ਦੀਆਂ ਟੌਪ 5 ਬਾਸਕਟਬਾਲ ਖਿਡਾਰਨਾਂ ਵਿੱਚ ਸ਼ਾਮਲ ਹੋਣ ਦਾ ਰੁਤਬਾ ਹਾਸਲ ਕਰ ਚੁੱਕੀ ਹੈ ਤੇ ਸਾਲ 2011 ਵਿੱਚ ਯੂਰਪ ਦੀ ਸਭ 'ਤੋਂ ਨੌਜਵਾਨ ਬਾਸਕਟਬਾਲ ਖਿਡਾਰਨ ਦਾ ਇਨਾਮ ਵੀ ਜਿੱਤ ਚੁੱਕੀ ਹੈ।

Vandana

This news is Content Editor Vandana