ਬੈਲਫਾਸਟ ਵਿਖੇ ਸੁਖਵਿੰਦਰ ਸਿੰਘ ਦਾ ਕੀਤਾ ਗਿਆ ਸਨਮਾਨ

01/10/2018 9:38:40 AM

ਲੰਡਨ(ਰਾਜਵੀਰ ਸਮਰਾ)— ਗੁਰੂ ਨਾਨਕ ਗੁਰਦੁਆਰਾ, ਬੈਲਫਾਸਟ (ਉੱਤਰੀ ਆਇਰਲੈਂਡ) ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਵੱਡੇ ਪੱਧਰ 'ਤੇ ਮਨਾਇਆ ਗਿਆ, ਜਿਸ ਵਿਚ ਕਥਾ-ਕੀਰਤਨ ਦਾ ਪ੍ਰਵਾਹ ਚੱਲਿਆ। ਕੌਮ ਦੇ ਪ੍ਰਸਿੱਧ ਚਿੰਤਕ, ਵਿਚਾਰਕ ਅਤੇ ਆਕਾਸ਼ ਰੇਡੀਓ ਦੇ ਮਾਲਕ ਸ. ਸੁਖਵਿੰਦਰ ਸਿੰਘ ਨੇ ਇਸ ਮੌਕੇ ਸਰੀਰ, ਆਤਮਾ ਤੇ ਪਰਮਾਤਮਾ ਦੇ ਵਿਸ਼ੇ 'ਤੇ ਗੱਲਬਾਤ ਕੀਤੀ। ਇਸ ਉਪਰੰਤ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਧਨਵੰਤ ਸਿੰਘ ਸੰਧੂ, ਟਰੱਸਟੀ ਸ. ਸਤਨਾਮ ਸਿੰਘ, ਕਮੇਟੀ ਮੈਂਬਰ ਬੀਬੀ ਪ੍ਰੀਤ ਕੌਰ ਅਤੇ ਕਮੇਟੀ ਮੈਂਬਰ ਬੀਬੀ ਨਿਰਮਲ ਕੌਰ ਹੁਰਾਂ ਵੱਲੋਂ ਸ. ਸੁਖਵਿੰਦਰ ਸਿੰਘ (ਆਕਾਸ਼ ਰੇਡੀਓ) ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।