ਲਾੜੀ ਦੇ ਵੈਡਿੰਗ ਸ਼ੂਟ ''ਚ ਕੈਦ ਹੋਇਆ ਬੇਰੁੱਤ ਧਮਾਕੇ ਦਾ ਖੌਫਨਾਕ ਮੰਜ਼ਰ, ਵੀਡੀਓ ਵਾਇਰਲ

08/07/2020 6:28:17 PM

ਬੇਰੁੱਤ (ਬਿਊਰੋ): ਮੰਗਲਵਾਰ ਨੂੰ ਲੇਬਨਾਨ ਦੀ ਰਾਜਧਾਨੀ ਬੇਰੁੱਤ ਵਿਚ ਇਕ ਜ਼ੋਰਦਾਰ ਧਮਾਕਾ ਹੋਇਆ। ਕਿਸੇ ਪਰਮਾਣੂ ਪਰੀਖਣ ਦੀ ਤਰ੍ਹਾਂ ਹੋਏ ਇਸ ਧਮਾਕੇ ਵਿਚ 135 ਲੋਕਾਂ ਦੀ ਜਾਨ ਚਲੀ ਗਈ ਅਤੇ 5,000 ਲੋਕ ਜ਼ਖਮੀ ਹਨ। ਇਸ ਧਮਾਕੇ ਦੇ ਬਾਅਦ ਇਕ 29 ਸਾਲਾ ਅਜਿਹੀ ਲਾੜੀ ਦੀ ਵੀਡੀਓ ਅਤੇ ਕਹਾਣੀ ਸਾਰਿਆਂ ਦੇ ਸਾਹਮਣੇ ਆਈ ਹੈ ਜੋ ਧਮਾਕੇ ਦੇ ਬਾਅਦ ਵੀ ਮੁਸਕੁਰਾ ਰਹੀ ਹੈ। ਅਸਲ ਵਿਚ ਜਿਸ ਸਮੇਂ ਧਮਾਕਾ ਹੋਇਆ ਉਸ ਸਮੇਂ ਉਹਨਾਂ ਦਾ ਵੀਡੀਓ ਸ਼ੂਟ ਚੱਲ ਰਿਹਾ ਸੀ। ਇਸ ਸਬੰਧੀ ਵੀਡੀਓ ਹੁਣ ਵਾਇਰਲ ਹੋ ਰਿਹਾ ਹੈ ਅਤੇ ਕਈ ਲੋਕ ਇਸ ਕਹਾਣੀ ਨੂੰ ਸ਼ੇਅਰ ਕਰ ਰਹੇ ਹਨ।

ਕਦੇ ਨਹੀਂ ਭੁੱਲੇਗਾ ਇਹ ਵੈਡਿੰਗ ਸ਼ੂਟ
29 ਸਾਲ ਡਾਕਟਰ ਇਸਰਾ ਸੇਬਲਾਨੀ ਮੰਗਲਵਾਰ ਨੂੰ ਤਿਆਰ ਹੋ ਕੇ ਆਪਣਾ ਵੈਡਿੰਗ ਸ਼ੂਟ ਕਰਵਾ ਰਹੀ ਸੀ। ਉਹ ਮੁਸਕੁਰਾ ਰਹੀ ਸੀ। ਅਚਾਨਕ ਜ਼ੋਰਦਾਰ ਧਮਾਕੇ ਨੇ ਉਹਨਾਂ ਨੂੰ ਹਿਲਾ ਦਿੱਤਾ। ਉਹਨਾਂ ਦੀ ਵੈਡਿੰਗ ਸ਼ੂਟ ਕਰ ਰਹੇ ਫੋਟੋਗ੍ਰਾਫਰ ਮਹਿਮੂਦ ਨਾਕਿਬ ਦੇ ਕੈਮਰੇ ਵਿਚ ਇਹ ਘਟਨਾ ਕੈਦ ਹੋ ਗਈ। ਹੁਣ ਇਹ ਫੁਟੇਜ ਉਹਨਾਂ ਲਈ ਕਦੇ ਨਾ ਭੁਲਣ ਵਾਲਾ ਪਲ ਬਣ ਗਿਆ ਹੈ। ਮਹਿਮੂਦ ਨੇ ਦੱਸਿਆ ਕਿ ਉਹਨਾਂ ਨੇ ਤੁਰੰਤ ਹੀ ਇਸਰਾ ਅਤੇ ਉਹਨਾਂ ਦੇ ਹੋਣ ਵਾਲੇ ਪਤੀ ਨੂੰ ਸੁਰੱਖਿਅਤ ਸਥਾਨ 'ਤੇ ਪਹੁੰਚਾਇਆ। ਇਸਰਾ ਇਕ ਡਾਕਟਰ ਹੈ ਅਤੇ ਅਮਰੀਕਾ ਵਿਚ ਪ੍ਰੈਕਟਿਸ ਕਰਦੀ ਹੈ। ਧਮਾਕੇ ਦੇ ਬਾਅਦ ਉਹਨਾਂ ਨੇ ਨੇੜੇ ਮੌਜੂਦ ਜ਼ਖਮੀਆਂ ਦੀ ਖਬਰ ਲਈ। ਫਿਰ ਆਪਣੀ ਸੁਰੱਖਿਆ ਦੇ ਲਈ ਬੇਰੁੱਤ ਦੇ ਸੈਫੀ ਸਕਵਾਇਰ ਪਹੁੰਚੀ। ਇਕ ਦਿਨ ਬਾਅਦ ਹੀ ਉਹਨਾਂ ਦੇ ਪਤੀ 34 ਸਾਲਾ ਦੇ ਅਹਿਮਦ ਸੂਬੈਹ ਜਾਣਨ ਦੀਆਂ ਕੋਸ਼ਿਸ਼ਾਂ ਵਿਚ ਸਨ ਕਿ ਆਖਿਰ ਹੋਇਆ ਕੀ ਹੈ। ਸੂਬੈਹ ਲੇਬਨਾਨ ਵਿਚ ਹੀ ਕਾਰੋਬਾਰ ਕਰਦੇ ਹਨ।

ਧਮਾਕੇ ਦੇ ਬਾਅਦ ਇਸਰਾ ਨੇ ਦੱਸੀਆਂ ਇਹ ਗੱਲਾਂ
ਇਸਰਾ ਨੇ ਨਿਊਜ਼ ਏਜੰਸੀ ਰਾਇਟਰਜ਼ ਨੂੰ ਇੰਟਰਵਿਊ ਦਿੱਤਾ। ਉਹਨਾਂ ਨੇ ਦੱਸਿਆ,''ਮੈਂ ਆਪਣੀ ਜ਼ਿੰਦਗੀ ਦੇ ਇਕ ਵੱਡੇ ਦਿਨ ਦੇ ਲਈ ਤਿਆਰ ਹੋ ਰਹੀ ਸੀ ਅਤੇ ਬਾਕੀ ਕੁੜੀਆਂ ਦੀ ਤਰ੍ਹਾਂ ਮੈਂ ਵੀ ਬਹੁਤ ਖੁਸ਼ ਸੀ। ਮੇਰਾ ਵਿਆਹ ਹੋ ਰਿਹਾ ਸੀ। ਮੇਰੇ ਮਾਤਾ-ਪਿਤਾ ਮੈਨੂੰ ਲਾੜੀ ਦੀ ਸਫੇਦ ਡਰੈਸ ਵਿਚ ਦੇਖ ਕੇ ਕਾਫੀ ਖੁਸ਼ ਸਨ। ਉਹ ਕਹਿ ਰਹੇ ਸਨ ਕਿ ਮੈਂ ਬਿਲਕੁੱਲ ਕਿਸੇ ਰਾਜਕੁਮਾਰੀ ਦੀ ਤਰ੍ਹਾਂ ਲਗਾਂਗੀ। ਇਸ ਦੇ ਬਾਅਦ ਉਹਨਾਂ ਨੇ ਦੱਸਿਆ ਕਿ ਧਮਾਕੇ ਦੇ ਸਮੇਂ ਜੋ ਕੁਝ ਵੀ ਹੋਇਆ, ਉਸ ਨੂੰ ਦੱਸਣ ਲਈ ਮੇਰੇ ਕੋਲ ਸ਼ਬਦ ਨਹੀਂ ਹਨ। ਮੈਂ ਸਦਮੇ ਵਿਚ ਸੀ ਅਤੇ ਹੈਰਾਨ ਸੀ ਕਿ ਆਖਿਰ ਕੀ ਹੋਇਆ ਹੈ। ਉਹਨਾਂ ਨੇ ਦੱਸਿਆ,''ਮੈਂ ਪੁੱਛ ਰਹੀ ਸੀ ਕੀ ਮੈਂ ਮਰਨ ਵਾਲੀ ਹਾਂ। ਮੈਂ ਕਿਵੇਂ ਮਰਨ ਵਾਲੀ ਹਾਂ।''

 

ਧਮਾਕੇ ਦੇ ਦੌਰਾਨ ਦਾ ਨਜ਼ਾਰਾ
ਇਸਰਾ ਦੇ ਪਿੱਛੇ ਧਮਾਕੇ ਦੇ ਬਾਅਦ ਟੁੱਟੀਆਂ ਖਿੜਕੀਆਂ ਦੇ ਸ਼ੀਸ਼ੇ ਖਿਲਰੇ ਸਨ। ਜਿਸ ਹੋਟਲ ਵਿਚ ਇਸਰਾ ਰੁਕੀ ਸੀ ਉੱਥੇ ਤਬਾਹੀ ਦਾ ਮਾਹੌਲ ਸੀ। ਇਸ ਦੇ ਇਲਾਵਾ ਵਿਆਹ ਦੀ ਸਜਾਵਟ ਲਈ ਜਿਹੜੇ ਫੁੱਲ ਆਏ ਸਨ ਉਹ ਸਾਰੇ ਜ਼ਮੀਨ 'ਤੇ ਮੁਰਝਾਏ ਪਏ ਸਨ। ਇਸਰਾ ਤਿੰਨ ਹਫਤੇ ਪਹਿਲਾਂ ਹੀ ਆਪਣੇ ਵਿਆਹ ਦੀਆਂ ਤਿਆਰੀਆਂ ਲਈ ਇੱਥੇ ਆਈ ਸੀ। ਉਹਨਾਂਦੇ  ਪਤੀ ਸੂਬੈਹ ਨੂੰ ਧਮਾਕੇ ਦੇ ਬਾਅਦ ਦਾ ਨਜ਼ਾਰਾ ਚੰਗੀ ਤਰ੍ਹਾਂ ਯਾਦ ਹੈ। ਸੂਬੈਹ ਨੇ ਦੱਸਿਆ,''ਅਸੀਂ ਆਲੇ-ਦੁਆਲੇ ਦੇਖਣਾ ਸ਼ੁਰੂ ਕੀਤਾ ਅਤੇ ਸਭ ਕੁਝ ਦੁਖੀ ਕਰਨ ਵਾਲਾ ਸੀ। ਤਬਾਹੀ ਅਤੇ ਧਮਾਕੇ ਦੀ ਆਵਾਜ਼ ਨੂੰ ਬਿਆਨ ਨਹੀ ਕੀਤਾ ਜਾ ਸਕਦਾ। ਉਹਨਾਂ ਦਾ ਕਹਿਣਾ ਹੈ ਕਿ ਉਹ ਸਾਰੇ ਹੁਣ ਤੱਕ ਸਦਮੇ ਵਿਚ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬੇਰੁੱਤ ਵਿਚ ਜਿਹੜਾ ਧਮਾਕਾ ਹੋਇਆ ਉਹ ਬੰਦਰਗਾਹ ਵਿਚ ਅਸਰੁੱਖਿਅਤ ਤਰੀਕੇ ਨਾਲ ਕਈ ਸਾਲਾਂ ਤੋਂ ਇੰਝ ਹੀ ਪਏ ਵਿਸਫੋਟਕਾਂ ਦੇ ਢੇਰ ਕਾਰਨ ਹੋਇਆ।

ਹੁਣ ਅਮਰੀਕਾ ਵਿਚ ਰਹਿਣ ਦਾ ਇਰਾਦਾ
ਇਸਰਾ ਦੇ ਮੁਤਾਬਕ ਜੋ ਕੁਝ ਵੀ ਲੇਬਨਾਨ ਅਤੇ ਉੱਥੋਂ ਦੇ ਲੋਕਾਂ ਨਾਲ ਹੋਇਆ ਹੈ ਉਸ ਦੇ ਬਾਰੇ ਵਿਚ ਜਾਣ ਕੇ ਉਹ ਕਾਫੀ ਦੁਖੀ ਹੈ। ਪਰ ਇਸ ਗੱਲ ਦੀ ਖੁਸ਼ੀ ਹੈ ਕਿ ਉਹ ਅਤੇ ਉਸਦਾ ਪਤੀ ਜ਼ਿੰਦਾ ਹਨ। ਧਮਾਕੇ ਦੇ ਬਾਅਦ ਦੋਹਾਂ ਨੇ ਖੁਦ ਨੂੰ ਸੰਭਾਲਿਆ ਅਤੇ ਵਿਆਹ ਦੀ ਰਸਮਾਂ ਅਦਾ ਕੀਤੀਆਂ। ਇਸਰਾ ਦੇ ਮੁਤਾਬਕ ਪਤੀ ਸੁਬੈਹ ਨੇ ਕਿਹਾ,''ਅਸੀਂ ਵਿਆਹ ਨਹੀਂ ਸੀ ਰੋਕ ਸਕਦੇ ਪਰ ਮੈਂ ਉਸ ਪਲ ਨੂੰ ਜੀਅ ਨਹੀਂ ਸੀ ਪਾ ਰਹੀ। ਮੇਰਾ ਚਿਹਰਾ ਅਤੇ ਬੁੱਲ ਮੁਸਕੁਰਾ ਰਹੇ ਸਨ ਪਰ ਮੈਂ ਮੁਸਕੁਰਾ ਨਹੀਂ ਪਾ ਰਹੀ ਸੀ। ਇਸ ਦੇ ਬਾਅਦ ਅਸੀਂ ਸਾਰੇ ਡਿਨਰ ਲਈ ਚਲੇ ਗਏ।'' ਹੁਣ ਸੁਬੈਹ ਆਪਣੀ ਪਤਨੀ ਨਾਲ ਅਮਰੀਕਾ ਵਿਚ ਹੀ ਸ਼ਿਫਟ ਹੋਣ ਬਾਰੇ ਸੋਚ ਰਹੇ ਹਨ। ਇਸਰਾ ਨੂੰ ਲੇਬਨਾਨ ਨਾਲ ਪਿਆਰ ਤਾਂ ਹੈ ਪਰ ਮੰਗਲਵਾਰ ਦੀ ਘਟਨਾ ਨੇ ਉਹਨਾਂ ਨੂੰ ਦਹਿਲਾ ਦਿੱਤਾ ਹੈ।

Vandana

This news is Content Editor Vandana