ਬੇਰੁੱਤ ਧਮਾਕੇ ''ਚ ਇਕ ਆਸਟ੍ਰੇਲੀਆਈ ਨਾਗਰਿਕ ਦੀ ਮੌਤ : ਮੌਰੀਸਨ

08/05/2020 6:25:12 PM

ਕੈਨਬਰਾ (ਵਾਰਤਾ): ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਹੈ ਕਿ ਬੀਤੇ ਦਿਨ ਲੇਬਨਾਨ ਦੀ ਰਾਜਧਾਨੀ ਬੇਰੁੱਤ ਵਿਚ ਹੋਏ ਧਮਾਕੇ ਵਿਚ ਇਕ ਆਸ੍ਰਟੇਲੀਆਈ ਨਾਗਰਿਕ ਦੀ ਵੀ ਮੌਤ ਹੋਈ ਹੈ। ਮੌਰੀਸਨ ਨੇ ਬੁੱਧਵਾਰ ਨੂੰ ਕਿਹਾ,''ਮੈਂ ਇਸ ਦੀ ਪੁਸ਼ਟੀ ਕਰ ਸਕਦਾ ਹਾਂ ਇਕ ਇਸ ਘਟਨਾ ਵਿਚ ਇਕ ਆਸਟ੍ਰੇਲੀਆਈ ਨਾਗਰਿਕ ਦੀ ਮੌਤ ਹੋਈ ਹੈ। ਅਸੀਂ ਫਿਲਹਾਲ ਉਸ ਦੇ ਬਾਰੇ ਵਿਚ ਹੋਰ ਜਾਣਕਾਰੀ ਨਹੀਂ ਦੇ ਸਕਦੇ।'' 


ਮੌਰੀਸਨ ਨੇ ਅੱਗੇ ਕਿਹਾ,''ਸਾਡੀ ਹਮਦਰਦੀ ਲੇਬਨਾਨ ਦੇ ਸਾਰੇ ਨਾਗਰਿਕਾਂ ਦੇ ਨਾਲ ਹੈ। ਇੱਥੇ ਵੱਡੀ ਗਿਣਤੀ ਵਿਚ ਲੇਬਨਾਨ ਅਤੇ ਆਸਟ੍ਰੇਲੀਆ ਦੇ ਨਾਗਰਿਕ ਰਹਿੰਦੇ ਹਨ। ਇਸ ਘਟਨਾ ਦੇ ਬਾਅਦ ਉਹ ਸਾਰੇ ਚਿੰਤਤ ਹੋਣਗੇ।'' ਉੱਧਰ ਅਲ ਜਦੀਦ ਨਿਊਜ਼ ਚੈਨਲ ਨੇ ਲੇਬਨਾਨ ਦੇ ਸਿਹਤ ਮੰਤਰੀ ਹਮਦ ਹਸਨ ਦੇ ਹਵਾਲੇ ਨਾਲ ਆਪਣੀ ਰਿਪੋਰਟ ਵਿਚ ਦੱਸਿਆ ਕਿ ਰਾਜਧਾਨੀ ਬੇਰੁੱਤ ਵਿਚ ਮੰਗਲਵਾਰ ਨੂੰ ਹੋਏ ਧਮਾਕਿਆਂ ਵਿਚ 70 ਤੋਂ ਵੱਧ ਲੋਕ ਮਾਰੇ ਗਏ ਹਨ ਅਤੇ 3500 ਦੇ ਕਰੀਬ ਜ਼ਖਮੀ ਹਨ। ਇਹ ਵਾਰਦਾਤ ਸਥਾਨਕ ਸਮੇਂ ਮੁਤਾਬਕ ਸ਼ਾਮ 6:10 ਵਡੇ ਵਾਪਰੀ ਅਤੇ ਇਸ ਵਿਚ ਦੋ ਭਿਆਨਕ ਧਮਾਕੇ ਹੋਏ ਸਨ।

Vandana

This news is Content Editor Vandana