WHO ਨੇ ਕੋਰੋਨਾ ਦੇ ਇਲਾਜ ਨੂੰ ਲੈ ਕੇ ਆਖੀ ਇਹ ਵੱਡੀ ਗੱਲ, ਤੁਹਾਡੇ ਲਈ ਜਾਣਨਾ ਹੈ ਜ਼ਰੂਰੀ

04/14/2020 10:53:18 AM

ਜੇਨੇਵਾ- ਕੋਰੋਨਾ ਮਹਾਮਾਰੀ ਕਾਰਨ ਵਿਸ਼ਵ ਸਿਹਤ ਸੰਗਠਨ ਦੀ ਇਹ ਰਿਪੋਰਟ ਧਿਆਨ ਦੇਣ ਵਾਲੀ ਹੈ। ਡਬਲਿਊ. ਐੱਚ. ਓ. ਨੇ ਕਿਹਾ ਹੈ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਟੀ. ਬੀ. ਖਿਲਾਫ ਵਰਤਿਆ ਜਾਣ ਵਾਲਾ ਬੈਸਿਲ ਕੇਲਮੇਟ-ਗੁਇਰਿਨ (ਬੀ. ਸੀ. ਜੀ.) ਟੀਕਾ ਕੋਰੋਨਾ ਵਾਇਰਸ ਨੂੰ ਰੋਕਣ ਲਈ ਕਾਰਗਾਰ ਹੈ।

ਖਾਸ ਗੱਲ ਇਹ ਹੈ ਕਿ ਦੁਨੀਆ ਭਰ ਵਿਚ ਇਹ ਚਰਚਾ ਜ਼ੋਰਾਂ 'ਤੇ ਹੈ ਕਿ ਟੀ.ਬੀ. ਲਈ ਵਰਤਿਆ ਜਾਣ ਵਾਲਾ ਬੀ. ਸੀ. ਜੀ. ਟੀਕਾ ਕੋਰੋਨਾ ਲਈ ਵੀ ਕਾਰਗਰ ਹੈ। ਸੰਗਠਨ ਨੇ ਇਸ ਬਹਿਸ ਨੂੰ ਬਿਨਾ ਤਰਕ ਵਾਲੀ ਆਖਿਆ ਹੈ। ਬੀ. ਸੀ. ਜੀ. ਦੇ ਟੀਕੇ ਕਾਰਨ ਟੀ. ਬੀ. ਦੇ ਇਲਾਵਾ ਸਾਹ ਦੀਆਂ ਕਈ ਬੀਮਾਰੀਆਂ ਤੋਂ ਸੁਰੱਖਿਆ ਮਿਲਦੀ ਹੈ। ਇਹ ਟੀਕਾ 5 ਸਾਲ ਤੋਂ ਛੋਟੇ ਬੱਚਿਆਂ ਨੂੰ ਲਗਾਇਆ ਜਾਂਦਾ ਹੈ। ਸਿਰਫ ਭਾਰਤ ਹੀ ਨਹੀਂ ਦੁਨੀਆ ਦੇ ਕਈ ਵਿਕਸਿਤ ਦੇਸ਼ਾਂ ਵਿਚ ਇਹ ਟੀਕਾ ਬੱਚਿਆਂ ਨੂੰ ਦਿੱਤਾ ਜਾਂਦਾ ਹੈ। 

ਹਾਲਾਂਕਿ ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਸਪੇਨ ਵਰਗੇ ਦੇਸ਼ ਵਿਚ ਬੀ. ਸੀ. ਜੀ. ਦਾ ਟੀਕਾ ਨਹੀਂ ਲਗਾਇਆ ਜਾਂਦਾ ਤੇ ਇੱਥੇ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਜਦਕਿ ਪੁਰਤਗਾਲ ਵਿਚ ਬੀ. ਸੀ. ਜੀ. ਦਾ ਟੀਕਾ ਲਗਾਇਆ ਜਾਂਦਾ ਹੈ ਤੇ ਇੱਥੇ ਮੌਤ ਦਰ ਕਾਫੀ ਘੱਟ ਹੈ। ਇਸੇ ਲਈ ਬਹੁਤ ਸਾਰੇ ਲੋਕ ਤੇ ਡਾਕਟਰ ਇਸ ਟੀਕੇ ਨੂੰ ਹੀ ਕੋਰੋਨਾ ਦਾ ਇਲਾਜ ਸਮਝ ਰਹੇ ਹਨ। ਫਿਲਹਾਲ ਕੋਰੋਨਾ ਦਾ ਕੋਈ ਇਲਾਜ ਨਹੀਂ ਮਿਲ ਸਕਿਆ ਇਸ ਲਈ ਵੱਖ-ਵੱਖ ਦਵਾਈਆਂ ਤੇ ਟੀਕਿਆਂ ਦਾ ਟਰਾਇਲ ਕੀਤਾ ਜਾ ਰਿਹਾ ਹੈ।

Lalita Mam

This news is Content Editor Lalita Mam