ਬੀ. ਸੀ. ਚੋਣਾਂ : ਰਵੀ ਕਾਹਲੋਂ ਨੂੰ ਟੱਕਰ, ਗ੍ਰੀਨ ਪਾਰਟੀ ਵਲੋਂ ਉਤਰੀ ਨੀਮਾ ਮਨਰਾਲ

10/10/2020 5:43:15 PM

ਸਰੀ- ਬ੍ਰਿਟਿਸ਼ ਕੋਲੰਬੀਆ ਦੇ ਡੈਲਟਾ ਨਾਰਥ ਵਿਚ ਪਿਛਲੇ 30 ਸਾਲਾਂ ਤੋਂ ਬੀ. ਸੀ. ਲਿਬਰਲਜ਼ ਅਤੇ ਬੀ. ਸੀ. ਐੱਨ. ਡੀ. ਪੀ. ਦਾ ਹੀ ਰਾਜ ਰਿਹਾ ਹੈ। ਪਿਛਲੀਆਂ 7 ਚੋਣਾਂ ਵਿਚੋਂ ਨਿਊ ਡੈਮੋਕ੍ਰੇਟਿਕ ਨੇ 4 ਵਾਰ ਦਰਜ ਕੀਤੀ ਸੀ ਤੇ ਫਿਰ 2017 ਵਿਚ ਓਲੰਪਿਕ ਹਾਕੀ ਦੇ ਖਿਡਾਰੀ ਤੇ ਪੰਜਾਬੀ ਮੂਲ ਦੇ ਰਵੀ ਕਾਹਲੋਂ ਨੇ ਇੱਥੋਂ ਜਿੱਤ ਹਾਸਲ ਕੀਤੀ ਸੀ। ਕਿਹਾ ਜਾ ਰਿਹਾ ਹੈ ਕਿ ਇਸ ਵਾਰ ਪੀ. ਐੱਮ. ਨਰਿੰਦਰ ਮੋਦੀ ਦੇ ਪ੍ਰਸ਼ੰਸਕ ਰਵੀ ਕਾਹਲੋਂ ਨੂੰ ਵੋਟ ਨਹੀਂ ਪਾਉਣਗੇ ਕਿਉਂਕਿ ਉਨ੍ਹਾਂ ਨੇ ਜੰਮੂ-ਕਸ਼ਮੀਰ ਦੇ ਮੁੱਦੇ ਨੂੰ ਲੈ ਕੇ ਗਲਤ ਟਿੱਪਣੀ ਕੀਤੀ ਸੀ। 

ਡੈਲਟਾ ਨਾਰਥ ਵਿਚ ਬੀ. ਸੀ. ਲਿਬਰਲਜ਼ ਨੇ 1996, 2001 ਅਤੇ 2013 ਵਿਚ ਜਿੱਤ ਹਾਸਲ ਕੀਤੀ ਸੀ। ਹਾਲਾਂਕਿ ਗ੍ਰੀਨ ਪਾਰਟੀ ਕਦੇ ਇਸ ਖੇਤਰ ਵਿਚ ਕਦੇ ਜਿੱਤੀ ਨਹੀਂ ਪਰ ਇਸ ਵਾਰ ਲੱਗਦਾ ਹੈ ਕਿ ਇਹ ਪਾਰਟੀ ਆਪਣੇ ਨਾਂ ਜਿੱਤ ਦਰਜ ਕਰ ਸਕਦੀ ਹੈ। ਬੀ. ਸੀ. ਗ੍ਰੀਨ ਨੇ ਰੇਡੀਓ ਆਫ ਬਰਾਡਕਾਰਸਟਰ ਨੀਮਾ ਮਨਰਾਲ ਜੋ ਫਰੈਂਡਜ਼ ਆਫ ਕੈਨੇਡਾ-ਇੰਡੀਆ ਦੀ ਬੁਲਾਰਾ ਅਤੇ ਸਕੱਤਰ ਹਨ, ਨੂੰ ਉਤਾਰਿਆ ਹੈ। ਉਨ੍ਹਾਂ ਨੇ ਭਾਰਤ ਦੇ ਆਜ਼ਾਦੀ ਦਿਹਾੜੇ ਦੀ 73ਵੀਂ ਵਰ੍ਹੇਗੰਢ ਮੌਕੇ 16 ਅਗਸਤ ਨੂੰ ਮੈਟਰੋ ਵੈਨਕੁਵਰ ਵਿਚ ਰੱਖੀ ਗਈ ਕਾਰ ਰੈਲੀ ਦਾ ਪ੍ਰਬੰਧ ਕੀਤਾ ਸੀ। ਉਹ ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਅ ਰਹੀ ਹੈ। 
 

Lalita Mam

This news is Content Editor Lalita Mam