ਬਾਥਰੂਮ ''ਚ ਸੱਪ ਨੂੰ ਦੇਖ ਔਰਤ ਦੇ ਪੈਰਾਂ ਹੇਠੋਂ ਖਿਸਕ ਗਈ ਜ਼ਮੀਨ (ਵੀਡੀਓ)

08/29/2017 1:20:00 PM

ਕਵੀਂਸਲੈਂਡ— ਕਵੀਂਸਲੈਂਡ ਦੇ ਨੂਜਾ ਵਿਚ ਔਰਤ ਨਹਾਉਣ ਲਈ ਬਾਥਰੂਮ ਗਈ ਸੀ । ਜਿਵੇਂ ਹੀ ਉਹ ਨਹਾਉਣ ਦੀ ਤਿਆਰੀ ਕਰਨ ਲੱਗੀ ਅਚਾਨਕ ਉਸ ਦੀ ਨਜ਼ਰ ਛੱਤ ਦੀ ਲਾਇਟ ਉੱਤੇ ਪਈ, ਜਿੱਥੇ ਇਕ ਖਤਰਨਾਕ ਸੱਪ ਕੁੰਡਲੀ ਮਾਰ ਕੇ ਬੈਠਾ ਹੋਇਆ ਸੀ । 
ਇਹ ਹੈ ਪੂਰਾ ਮਾਮਲਾ
ਨੂਜਾ ਦੇ ਸਨੇਕ ਕੈਚਰ ਲਿਊਕ ਹੰਟਲੇ ਨੇ ਸੋਸ਼ਲ ਸਾਈਟ ਫੇਸਬੁੱਕ ਉੱਤੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕੀਤਾ ਹੈ । ਉਨ੍ਹਾਂ ਮੁਤਾਬਕ 27 ਅਗਸਤ ਨੂੰ ਉਨ੍ਹਾਂ ਕੋਲ ਇਕ ਔਰਤ ਦਾ ਫੋਨ ਆਇਆ, ਜਿਸ ਨੇ ਉਨ੍ਹਾਂ ਨੂੰ ਇਕ ਖਤਰਨਾਕ ਸੱਪ ਨੂੰ ਫੜਨ ਲਈ ਤੁਰੰਤ ਆਪਣੇ ਘਰ ਬੁਲਾਇਆ । ਜਦੋਂ ਉਹ ਉੱਥੇ ਪੁੱਜੇ ਤਾਂ ਔਰਤ ਨੇ ਦੱਸਿਆ ਕਿ, ਮੈਂ ਬਾਥਰੂਮ ਅੰਦਰ ਨਹਾਉਣ ਦੀ ਤਿਆਰੀ ਕਰ ਰਹੀ ਸੀ । ਉਦੋਂ ਹੀ ਮੇਰੀ ਨਜ਼ਰ ਬਾਥਰੂਮ ਦੀ ਸਕਾਈਲਾਈਟ ਉੱਤੇ ਪਈ । ਮੈਂ ਦੇਖਿਆ ਕਿ ਇਕ ਖਤਰਨਾਕ ਸੱਪ ਬਲੱਬ ਦੇ ਊਪਰੀ ਹਿੱਸੇ ਉੱਤੇ ਲਟਕਿਆ ਹੋਇਆ ਹੈ। ਪਹਿਲਾਂ ਮੈਨੂੰ ਲੱਗਾ ਕਿ ਸੱਪ ਮਰਿਆ ਹੋਇਆ ਹੈ ਪਰ ਅਚਾਨਕ ਉਹ ਹਿੱਲਣ ਲੱਗਾ । ਮੈਂ ਕਾਫ਼ੀ ਘਬਰਾ ਗਈ ਅਤੇ ਤੁਰੰਤ ਬਾਥਰੂਮ ਵਿਚੋਂ ਬਾਹਰ ਨਿਕਲ ਗਈ । ਉਥੇ ਹੀ ਲਿਊਕ ਦਾ ਕਹਿਣਾ ਸੀ ਕਿ ਜਦੋਂ ਮੈਂ ਔਰਤ ਦੇ ਘਰ ਪਹੁੰੰਚਿਆ ਉਸ ਸਮੇਂ ਵੀ ਉਹ ਸੱਪ ਬੱਲਬ ਕੋਲ ਹੀ ਮੌਜੂਦ ਸੀ । ਉਨ੍ਹਾਂ ਟੇਬਲ ਦੀ ਮਦਦ ਨਾਲ ਬਲੱਬ ਦੇ ਢੱਕਨ ਨੂੰ ਖੋਲ੍ਹਿਆ ਅਤੇ ਕਰੀਬ 10 ਮਿੰਟ ਤੋਂ ਬਾਅਦ ਉਸ ਨੂੰ ਬਾਹਰ ਕੱਢਿਆ । ਉਨ੍ਹਾਂ ਦਾ ਕਹਿਣਾ ਸੀ ਕਿ ਉਸ ਸੱਪ ਦੀ ਲੰਬਾਈ ਡੇਢ ਮੀਟਰ ਸੀ । ਬਾਅਦ ਵਿਚ ਲਿਊਕ ਨੇ ਉਸ ਸੱਪ ਨੂੰ ਖਾਲ੍ਹੀ ਜਗ੍ਹਾ ਉੱਤੇ ਲਿਜਾ ਕੇ ਛੱਡ ਦਿੱਤਾ ।