ਕੈਨੇਡਾ 'ਚ ਪੰਜਾਬੀਆਂ ਦੀ ਬੱਲੇ-ਬੱਲੇ, ਬਾਸਕਟਬਾਲ ਮੈਚ ਦੀ ਪੰਜਾਬੀ 'ਚ ਹੋਈ ਕੁਮੈਂਟਰੀ

06/15/2019 1:11:55 PM

ਟੋਰਾਂਟੋ— ਭਾਰਤ 'ਚ ਕ੍ਰਿਕਟ ਦੀ ਤਰ੍ਹਾਂ ਕੈਨੇਡਾ 'ਚ ਖਾਸ ਤੌਰ 'ਤੇ ਬਾਸਕਟਬਾਲ ਦੀ ਖੇਡ ਬਹੁਤ ਹੀ ਹਰਮਨ ਪਿਆਰੀ ਹੈ। ਕੈਨੇਡਾ ਦੇ ਦੋ ਪੰਜਾਬੀ ਨੌਜਵਾਨਾਂ ਪਰਮਿੰਦਰ ਸਿੰਘ ਅਤੇ ਪ੍ਰੀਤ ਰੰਧਾਵਾ ਨੇ ਇਸ ਵਾਰ ਫੁੱਟਬਾਲ ਟੂਰਨਾਮੈਂਟ ਐੱਨ.ਬੀ.ਏ. ਫਾਈਨਲ ਮੈਚ ਦੇ ਪ੍ਰਸਾਰਨ ਦੌਰਾਨ ਆਪਣੀ ਮਾਤ ਭਾਸ਼ਾ ਪੰਜਾਬੀ 'ਚ ਕੁਮੈਂਟਰੀ ਕੀਤੀ ਅਤੇ ਦਰਸ਼ਕਾਂ ਦੀ ਵਾਹ-ਵਾਹ ਖੱਟੀ। ਬੀਤੇ ਦਿਨਾਂ ਤੋਂ ਇਸ ਖੇਡ ਦੇ ਚੱਲ ਰਹੇ ਟੂਰਨਾਮੈਂਟ ਵੱਲ ਕੌਮਾਂਤਰੀ ਪੱਧਰ 'ਤੇ ਲੋਕਾਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਸਨ। 

ਇਸ ਦੌਰਾਨ ਟੋਰੰਟੋ ਤੋਂ ਉੱਘੇ ਕਾਰੋਬਾਰੀ ਨਵ ਭਾਟੀਆ ਅਤੇ ਪਰਮਿੰਦਰ ਸਿੰਘ ਅਤੇ ਪ੍ਰੀਤ ਰੰਧਾਵਾ ਵੀ ਚਰਚਾ 'ਚ ਰਹੇ। ਨਵ ਭਾਟੀਆ ਲੰਬੇ ਸਮੇਂ ਤੋਂ 'ਰੈਪਟਰਜ਼ ਟੀਮ' ਦੇ ਪ੍ਰਸ਼ੰਸਕ ਹਨ ਅਤੇ ਇਸ ਟੀਮ ਦਾ ਉਤਸ਼ਾਹ ਨਾਲ ਪ੍ਰਚਾਰ ਕਰਦੇ ਰਹੇ ਹਨ। ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ (ਐੱਨ.ਬੀ.ਏ.) ਅਤੇ ਆਮ ਲੋਕਾਂ ਨੇ ਨਵ ਭਾਟੀਆ ਨੂੰ ਬਣਦਾ ਸਤਿਕਾਰ ਦਿੱਤਾ ਅਤੇ ਉਨ੍ਹਾਂ ਦੀ ਦ੍ਰਿੜ੍ਹਤਾ ਦੀ ਸ਼ਲਾਘਾ ਕੀਤੀ।

Tarsem Singh

This news is Content Editor Tarsem Singh