ਘਰਵਾਲੀ ਤੋਂ ਨਾਰਾਜ਼ ਹੋ ਕੇ ''ਖਿਡੌਣੇ'' ਨਾਲ ਅਗਵਾ ਕੀਤਾ ਸੀ ਹਵਾਈ ਜਹਾਜ਼

02/25/2019 5:01:41 PM

ਢਾਕਾ— ਬੰਗਲਾਦੇਸ਼ 'ਚ ਐਤਵਾਰ ਨੂੰ ਢਾਕਾ ਤੋਂ ਦੁਬਈ ਜਾ ਰਹੇ 'ਵਿਮਾਨ ਬੰਗਲਾਦੇਸ਼' ਦੀ ਇਕ ਫਲਾਈਟ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ 'ਚ ਮਾਰੇ ਗਏ ਵਿਅਕਤੀ ਦੇ ਕੋਲ ਖਿਡੌਣਾ ਪਿਸਤੌਲ ਸੀ ਅਤੇ ਉਸ ਕੋਲੋਂ ਕੋਈ ਵੀ ਵਿਸਫੋਟਕ ਬਰਾਮਦ ਨਹੀਂ ਕੀਤਾ ਗਿਆ। 

ਬੰਗਲਾਦੇਸ਼ ਪੁਲਸ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਹਾਈਜੈਕਰ ਦੇ ਜਹਾਜ਼ ਨੂੰ ਅਗਵਾ ਕਰਨ ਦੀ ਜੋ ਕਹਾਣੀ ਦੱਸੀ ਹੈ, ਉਹ ਹੈਰਾਨ ਕਰਨ ਵਾਲੀ ਹੈ। ਏਅਰਪੋਰਟ ਮੈਨੇਜਰ ਵਿੰਗ ਕਮਾਂਡਰ ਸਰਵਰ-ਏ-ਜਮਾਂ ਨੇ ਦੱਸਿਆ ਕਿ ਵਿਅਕਤੀ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਸੀ। ਉਸ ਨੇ ਆਪਣੀ ਪਤਨੀ ਨਾਲ ਨਾਰਾਜ਼ਗੀ ਨੂੰ ਹਾਈਜੈਕ ਦਾ ਕਾਰਨ ਦੱਸਿਆ ਅਤੇ ਉਹ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਗੱਲ ਕਰਨਾ ਚਾਹੁੰਦਾ ਸੀ। ਉਧਰ ਦੂਸਰੇ ਪਾਸੇ ਇਕ ਯਾਤਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਗਵਾਕਾਰ ਨੇ ਸ਼ਾਇਦ ਦੋ ਵਾਰ ਫਾਇਰਿੰਗ ਵੀ ਕੀਤੀ ਸੀ ਪਰ ਸਿਵਲ ਏਵੀਏਸ਼ਨ ਅਥਾਰਟੀ ਦੇ ਚੇਅਰਮੈਨ ਏਅਰਵਾਈਸ ਮਾਰਸ਼ਲ ਨਈਮ ਹਸਨ ਨੇ ਕਿਹਾ ਕਿ ਉਸ ਕੋਲ ਜਿਹੜਾ ਪਿਸਤੌਲ ਸੀ, ਉਹ ਅਸਲੀ ਨਹੀਂ ਸੀ।

Baljit Singh

This news is Content Editor Baljit Singh