ਬੰਗਲਾਦੇਸ਼ ਨੇ ਚੀਨ ਨੂੰ ਦਿੱਤਾ ਝਟਕਾ, ਚੀਨੀ ਕੋਰੋਨਾ ਟੀਕੇ ਦੇ ਕਲੀਨਿਕ ਟ੍ਰਾਇਲ 'ਤੇ ਲਾਈ ਰੋਕ

10/14/2020 12:46:00 PM

ਢਾਕਾ- ਬੰਗਲਾਦੇਸ਼ ਨੇ ਚੀਨ ਨੂੰ ਵੱਡਾ ਝਟਕਾ ਦਿੰਦੇ ਹੋਏ ਉਸ ਦੇ ਕੋਰੋਨਾ ਟੀਕੇ ਦੇ ਟ੍ਰਾਇਲ 'ਤੇ ਪੈਸਾ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ। ਬੰਗਲਾਦੇਸ਼ ਵਿਚ ਚੀਨ ਦੀ ਦਵਾਈ ਨਿਰਮਾਤਾ ਸਿਨੋਵੇਕ ਬਾਇਟੈਕ ਵਲੋਂ ਵਿਕਸਿਤ ਕੀਤੀ ਜਾ ਰਹੀ ਵੈਕਸੀਨ ਦਾ ਕਲੀਨਕ ਟ੍ਰਾਇਲ ਹੁਣ ਅੱਧ ਵਿਚਕਾਰ ਲਟਕ ਗਿਆ ਹੈ। ਸਿਹਤ ਮੰਤਰਾਲੇ ਨੇ ਚੀਨੀ ਦਵਾਈ ਨਿਰਮਾਤਾ ਵਲੋਂ ਅਪੀਲ ਕੀਤੀ ਗਈ ਫੰਡਿੰਗ ਤੋਂ ਇਨਕਾਰ ਕਰ ਦਿੱਤਾ ਹੈ। 

ਸਿਨੋਵੇਕ ਬਾਇਓਟੈਕ ਲਿਮਿਟਡ ਨੇ 24 ਸਤੰਬਰ ਨੂੰ ਲਏ ਇਕ ਪੱਤਰ ਵਿਚ ਕਿਹਾ ਸੀ ਕਿ ਜਦ ਤਕ ਸਰਕਾਰ ਫੰਡ ਮੁਹੱਈਆ ਨਹੀਂ ਕਰਾਵੇਗੀ, ਤਦ ਤੱਕ ਟ੍ਰਾਇਲ ਵਿਚ ਦੇਰੀ ਹੁੰਦੀ ਰਹੇਗੀ। ਹਾਲਾਂਕਿ, ਇਕ ਸਮਝੌਤੇ ਮੁਤਾਬਕ ਸਿਨੋਵੇਕ ਬਾਇਓਟੈਕ ਟ੍ਰਾਇਲ ਦੇ ਲਾਗਤ ਨੂੰ ਚੁੱਕਣ ਵਾਲੀ ਸੀ। 

ਸਥਾਨਕ ਮੀਡੀਆ ਦੇ ਸਿਹਤ ਮੰਤਰੀ ਜਾਹਿਦ ਮਲੇਕ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਸਿਨੋਵੇਕ ਨੂੰ ਆਪਣੇ ਪੈਸੇ ਨਾਲ ਟ੍ਰਾਇਲ ਚਲਾਉਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਨੇ ਮਨਜ਼ੂਰੀ ਮੰਗਦੇ ਸਮੇਂ ਖੁਦ ਦੇ ਪੈਸਿਆਂ ਨਾਲ ਟ੍ਰਾਇਲ ਕਰਨ ਦੀ ਗੱਲ ਆਖੀ ਸੀ। ਇਸ ਲਈ ਉਨ੍ਹਾਂ ਨੂੰ ਇਜਾਜ਼ਤ ਦਿੱਤੀ ਗਈ ਸੀ। 
 

Lalita Mam

This news is Content Editor Lalita Mam