ਬੰਗਲਾਦੇਸ਼ ''ਚ ਅਵਾਮੀ ਲੀਗ ਦੇ ਨੇਤਾ ਦੀ ਗੋਲੀ ਮਾਰ ਕੇ ਹੱਤਿਆ

03/19/2019 5:41:49 PM

ਢਾਕਾ (ਭਾਸ਼ਾ)— ਦੱਖਣੀ ਪੂਰਬੀ ਬੰਗਲਾਦੇਸ਼ ਵਿਚ ਅਣਪਛਾਤੇ ਹਮਲਾਵਰਾਂ ਨੇ ਸੱਤਾਧਾਰੀ ਅਵਾਮੀ ਲੀਗ ਦੇ ਇਕ ਸਥਾਨਕ ਨੇਤਾ ਦੀ ਮੰਗਲਵਾਰ ਨੂੰ ਉਸ ਦੇ ਪਰਿਵਾਰ ਦੇ ਸਾਹਮਣੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਤੋਂ ਇਕ ਦਿਨ ਪਹਿਲਾਂ 7 ਚੋਣ ਅਧਿਕਾਰੀਆਂ ਅਤੇ ਸੁਰੱਖਿਆ ਅਧਿਕਾਰੀਆਂ ਦੀ ਉਦੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਜਦੋਂ ਉਹ ਦੂਰ-ਦੁਰਾਡੇ ਦੇ ਵੋਟਿੰਗ ਕੇਂਦਰ ਤੋਂ ਪਰਤ ਰਹੇ ਸਨ। ਪੁਲਸ ਨੇ ਦੱਸਿਆ ਕਿ ਅਵਾਮੀ ਲੀਗੇ ਦੇ ਬਿਲੇਚਹਾਰੀ ਉਪਜ਼ਿਲਾ ਪ੍ਰਧਾਨ ਸੁਰੇਸ਼ ਕਾਂਤੀ ਤੰਚੰਗਿਆ ਦੀ ਰੰਗਮਤੀ ਜ਼ਿਲੇ ਦੇ ਅਲੀਖੋਂਗ ਇਲਾਕੇ ਵਿਚ ਸਵੇਰੇ ਕਰੀਬ 9:30 ਵਜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। 

ਉਨ੍ਹਾਂ ਨੇ ਦੱਸਿਆ ਕਿ ਉਹ ਸਵੇਰੇ ਪਰਿਵਾਰ ਵਾਲ ਇਕ ਕਿਸ਼ਤੀ ਵਿਚ ਬੈਠ ਕੇ ਬਿਲੇਚਹਾਰੀ ਆ ਰਹੇ ਸਨ। ਰੰਗਮਤੀ ਪਰਬਤ ਜ਼ਿਲੇ ਦੇ ਪੁਲਸ ਮੁਖੀ ਆਲਮਗੀਰ ਕਬੀਰ ਨੇ ਪੱਤਰਕਾਰਾਂ ਨੂੰ ਦੱਸਿਆ,''ਅਵਾਮੀ ਲੀਗ ਦੇ ਬਿਲੇਚਹਾਰੀ ਉਪਜ਼ਿਲਾ ਪ੍ਰਮੁੱਖ ਸੁਰੇਸ਼ ਕਾਂਤੀ ਤੰਚੰਗਿਆ ਨੂੰ ਲਿਆ ਰਹੀ ਕਿਸ਼ਤੀ ਨੂੰ ਬਦਮਾਸ਼ਾਂ ਨੇ ਰੋਕਿਆ ਅਤੇ ਉਨ੍ਹਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।'' ਉਨ੍ਹਾਂ ਨੇ ਦੱਸਿਆ ਕਿ ਤੰਚੰਗਿਆ ਦੇ ਨਾਲ ਆ ਰਿਹਾ ਉਨ੍ਹਾਂ ਦਾ ਪਰਿਵਾਰ ਹਮਲੇ ਵਿਚ ਬਚ ਗਿਆ ਹੈ ਪਰ ਉਹ ਹਮਲਾਵਰਾਂ ਦੀ ਸ਼ਿਨਾਖਤ ਨਹੀਂ ਕਰ ਪਾਏ।

Vandana

This news is Content Editor Vandana