ਬੰਗਲਾਦੇਸ਼ ਦੇ ਪਹਿਲੇ ਹਿੰਦੂ ਚੀਫ ਜਸਟਿਸ 4 ਕਰੋੜ ਦੇ ਕਿਸਾਨ ਬੈਂਕ ਘਪਲੇ ''ਚ ਫਸੇ

08/14/2020 1:25:50 AM

ਢਾਕਾ- ਢਾਕਾ ਦੀ ਅਦਾਲਤ ਨੇ ਐਤਵਾਰ ਨੂੰ ਬੰਗਲਾਦੇਸ਼ ਦੇ ਪਹਿਲੇ ਹਿੰਦੂ ਚੀਫ ਜਸਟਿਸ ਸੁਰੇਂਦਰ ਕੁਮਾਰ ਸਿਨਹਾ ਤੇ 10 ਹੋਰਾਂ ਦੇ ਵਿਰੁੱਧ ਬੈਂਕ ਤੋਂ ਚਾਰ ਕਰੋੜ ਟਕਾ (ਬੰਗਲਾਦੇਸ਼ੀ ਕਰੰਸੀ) ਦਾ ਗਬਨ ਕਰਨ ਦੇ ਮਾਮਲੇ 'ਚ ਦੋਸ਼ ਤੈਅ ਕੀਤਾ। ਢਾਕਾ ਦੀ ਹੀ ਇਕ ਹੋਰ ਅਦਾਲਤ ਵਲੋਂ 69 ਸਾਲਾ ਸਾਬਕਾ ਚੀਫ ਜਸਟਿਸ ਦੇ ਵਿਰੁੱਧ ਗ੍ਰਿ੍ਰਫਤਾਰੀ ਵਾਰੰਟ ਜਾਰੀ ਕਰਨ ਦੇ ਸੱਤ ਮਹੀਨੇ ਬਾਅਦ ਅਦਾਲਤ ਨੇ ਦੋਸ਼ ਤੈਅ ਕੀਤਾ ਹੈ।
ਜਸਟਿਸ (ਸੇਵਾਮੁਕਤ) ਸਿਨਹਾ ਇਸ ਸਮੇਂ ਅਮਰੀਕਾ 'ਚ ਰਹਿ ਰਹੇ ਹਨ ਤੇ ਭ੍ਰਿਸ਼ਟਾਚਾਰ ਰੋਕੂ ਕਮਿਸ਼ਨ ਨੇ ਆਪਣੇ ਦੋਸ਼ ਪੱਤਰ 'ਚ ਉਸ ਨੂੰ ਭਗੌੜਾ ਐਲਾਨ ਕੀਤਾ ਹੈ। ਬਚਾਓ ਧਿਰ ਦੇ ਵਕੀਲ ਨੇ ਢਾਕਾ 'ਚ ਕਿਹਾ ਕਿ ਅਦਾਲਤ ਨੇ ਐੱਸ ਦੇ. ਸਿਨਹਾ ਤੇ 10 ਹੋਰਾਂ ਦੇ ਵਿਰੁੱਧ ਮੁਕੱਦਮਾ ਸ਼ੁਰੂ ਹੋ ਗਿਆ ਹੈ। ਮਾਮਲੇ 'ਚ 6 ਦੋਸ਼ੀ ਬੈਂਕ ਦੇ ਸਾਬਕਾ ਅਧਿਕਾਰੀ ਹੈ, ਬਾਕੀ ਸਿਨਹਾ ਦੇ ਸਹਿਯੋਗੀ ਦੱਸੇ ਜਾਂਦੇ ਹਨ। ਮਾਮਲੇ 'ਚ ਕੇਵਲ ਤਿੰਨ ਦੋਸ਼ੀ ਹੀ ਸੁਣਵਾਈ ਦਾ ਸਾਹਮਣਾ ਕਰ ਰਹੇ ਹਨ, ਬਾਕੀ ਕਾਨੂੰਨੀ ਕਾਰਵਾਈ ਤੋਂ ਬਚਣ ਦੇ ਲਈ ਭੱਜ ਗਏ ਹਨ। ਅਦਾਲਤ ਦੇ ਅਧਿਕਾਰੀ ਨੇ ਦੱਸਿਆ ਕਿ ਵਿਸ਼ੇਸ਼ ਜੱਜ ਸ਼ੇਖ ਨਜਮੁਲ ਆਲਮ ਨੇ ਦੋਸ਼ਾਂ ਨੂੰ ਪੜ੍ਹਿਆ ਤੇ ਅਗਲੀ ਸੁਣਵਾਈ ਦੇ ਲਈ 18 ਅਗਸਤ ਦੀ ਤਾਰੀਖ ਤੈਅ ਕੀਤੀ। 
2017 'ਚ ਧਮਕੀ ਦੀ ਵਜ੍ਹਾ ਨਾਲ ਅਸਤੀਫਾ ਦੇਣ 'ਤੇ ਮਜ਼ਬੂਰ ਹੋਇਆ : ਸੁਰੇਂਦਰ ਕੁਮਾਰ ਸਿਨਹਾ
ਸੁਰੇਂਦਰ ਕੁਮਾਰ ਸਿਨਹਾ ਇਸ ਸਮੇਂ ਅਮਰੀਕਾ 'ਚ ਰਹਿ ਰਹੇ ਹਨ ਤੇ ਉਨ੍ਹਾਂ ਨੇ ਉੱਥੇ ਸ਼ਰਣ ਦੇਣ ਦੀ ਮੰਗ ਕੀਤੀ ਹੈ। ਸਰਕਾਰ ਨਾਲ ਰੁਕਾਵਟ ਦੀ ਵਜ੍ਹਾ ਤੋਂ ਅਹੁਦਾ ਛੱਡਣ ਦੇ ਕਰੀਬ ਇਕ ਸਾਲ ਬਾਅਦ ਉਨ੍ਹਾਂ ਨੇ ਆਪਣੀ ਆਤਮਕਥਾ ਜਾਰੀ ਕੀਤੀ ਸੀ, ਜਿਸ ਤੋਂ ਬਾਅਦ ਉਹ ਰਾਜਨੀਤੀ ਦੇ ਕੇਂਦਰ 'ਤ ਆ ਗਏ ਤੇ ਉਸ ਦੇ ਕੁਝ ਦਿਨ ਬਾਅਦ ਹੀ ਸਿਨਹਾ ਦੇ ਵਿਰੁੱਧ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਗਿਆ। ਆਪਣੀ ਆਤਮਕਥਾ 'ਏ ਬ੍ਰੇਕਨ ਡ੍ਰੀਮ : ਰੂਲ ਆਫ ਲਾ, ਹਿਊਮਨ ਰਾਈਟਸ ਐਂਡ ਡੇਮੋਕ੍ਰੈਸੀ' 'ਚ ਸਿਨਹਾ ਨੇ ਲਿਖਿਆ ਕਿ ਸਾਲ 2017 'ਚ ਉਹ ਧਮਕੀ ਦੀ ਵਜ੍ਹਾ ਤੋਂ ਅਸਤੀਫਾ ਦੇਣ 'ਤੇ ਮਜ਼ਬੂਰ ਹੋਏ ਸਨ।

Gurdeep Singh

This news is Content Editor Gurdeep Singh