ਈਸਟਰ ਹਮਲੇ ਬਾਅਦ ਸ਼੍ਰੀਲੰਕਾ ''ਚ ਬੁਰਕੇ ''ਤੇ ਲੱਗ ਸਕਦਾ ਹੈ ਬੈਨ

04/24/2019 5:13:22 PM

ਕੋਲੰਬੋ — ਦੇਸ਼ 'ਚ ਐਤਵਾਰ ਦੇ ਦਿਨ ਹੋਏ ਹਮਲਿਆਂ ਦੇ ਬਾਅਦ ਸ਼੍ਰੀਲੰਕਾ ਨੇ ਬੁਰਕੇ 'ਤੇ ਪਾਬੰਦੀ ਦੀ ਯੋਜਨਾ 'ਤੇ ਅਮਲ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਜਾਂਚ ਦੌਰਾਨ ਸ਼ੱਕੀ ਅਤੇ ਹੋਰ ਸਬੂਤਾਂ ਦੁਆਰਾ ਹਮਲੇ 'ਚ ਵੱਡੀ ਸੰਖਿਆ 'ਚ ਮਹਿਲਾਵਾਂ ਦੇ ਸ਼ਾਮਲ ਹੋਣ ਦੇ ਸੰਕੇਤ ਮਿਲੇ ਹਨ। ਇਨ੍ਹਾਂ ਜ਼ਬਰਦਸਤ ਬੰਬ ਧਮਾਕਿਆਂ 'ਚ ਇਕ ਮਹਿਲਾ ਸਮੇਤ 9 ਆਤਮਘਾਤੀ ਹਮਲਾਵਰ ਸ਼ਾਮਲ ਸਨ। ਇਸ ਹਮਲੇ ਦੇ ਸ਼ੱਕ 'ਚ ਹੁਣ ਤੱਕ 60 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। 

ਐਤਵਾਰ ਨੂੰ ਹੋਏ ਇਨ੍ਹਾਂ ਹਮਲਿਆਂ 'ਚ ਹੁਣ ਤੱਕ 359 ਲੋਕਾਂ ਦੀ ਮੌਤ ਅਤੇ 500 ਤੋਂ ਵਧ ਲੋਕ ਜ਼ਖਮੀ ਹੋ ਚੁੱਕੇ ਹਨ। ਮੀਡੀਆ ਸੂਤਰਾਂ ਅਨੁਸਾਰ ਸਰਕਾਰ ਮਸਜਿਦ ਅਧਿਕਾਰੀਆਂ ਨਾਲ ਵਿਚਾਰ-ਚਰਚਾ ਕਰਕੇ ਇਸ ਕਦਮ ਨੂੰ ਲਾਗੂ ਕਰਨ ਦੀ ਯੋਜਨਾ ਬਣਾ ਰਹੀ ਹੈ। ਅਖਬਾਰ ਦੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਜਾ ਰਿਹਾ ਹੈ ਕਿ ਸਰਕਾਰ ਮਸਜਿਦ ਅਧਿਕਾਰੀਆਂ ਦੇ ਨਾਲ ਵਿਚਾਰ-ਚਰਚਾ ਕਰਕੇ ਇਸ ਕਦਮ ਨੂੰ ਲਾਗੂ ਕਰਨ ਦੀ ਯੋਜਨਾ ਬਣਾ ਰਹੀ ਹੈ ਅਤੇ ਸੋਮਵਾਰ ਨੂੰ ਕਈ ਮੰਤਰੀਆਂ ਨੇ ਇਸ ਮਾਮਲੇ ਰਾਸ਼ਟਰਪਤੀ ਮੈਤਰੀਪਾਲ ਨਾਲ ਗੱਲ ਕੀਤੀ। 1990 ਦੀ ਸ਼ੁਰੂਆਤ 'ਚ ਖਾੜੀ ਯੁੱਧ ਤੱਕ ਸ਼੍ਰੀ ਲੰਕਾ 'ਚ ਮੁਸਲਿਮ ਮਹਿਲਾਵਾਂ ਦੀ ਪੌਸ਼ਾਕ 'ਚ ਬੁਰਕਾ ਅਤੇ ਨਕਾਬ ਕਦੇ ਸ਼ਾਮਲ ਨਹੀਂ ਰਹੇ।

ਖਾੜੀ ਯੁੱਧ ਦੇ ਸਮੇਂ ਕੱਟੜਪੱਥੀ ਤੱਤਾਂ ਨੇ ਮੁਸਲਿਮ ਮਹਿਲਾਵਾਂ ਲਈ ਪੜਦਾ ਰੱਖਣ ਦੀ ਸ਼ੁਰੂਆਤ ਕੀਤੀ ਸੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸੁਰੱਖਿਆ ਸੂਤਰਾਂ ਨੇ ਦੱਸਿਆ ਕਿ ਡੈਮਾਟਾਗੋਡਾ 'ਚ ਘਟਨਾਵਾਂ 'ਚ ਸ਼ਾਮਲ ਰਹੀਆਂ ਕਈ ਮਹਿਲਾਵਾਂ ਵੀ ਬੁਰਕਾਂ ਪਾ ਕੇ ਭੱਜ ਗਈਆਂ। ਜੇਕਰ ਸ਼੍ਰੀਲੰਕਾ ਬੁਰਕੇ 'ਤੇ ਪਾਬੰਦੀ  ਲਗਾਉਂਦਾ ਹੈ ਤਾਂ ਉਹ ਏਸ਼ੀਆ, ਅਫਰੀਕਾ ਅਤੇ ਯੂਰਪ 'ਚ ਉਨ੍ਹਾਂ ਦੇਸ਼ਾਂ ਦੇ ਸਮੂਹ 'ਚ ਸ਼ਾਮਲ ਹੋ ਜਾਵੇਗਾ ਜਿਨ੍ਹਾਂ ਨੇ ਅੱਤਵਾਦੀਆਂ ਨੂੰ ਪੁਲਸ ਤੋਂ ਬਚਾਉਣ ਜਾਂ ਵਿਸਫੋਟਕ ਨੂੰ ਲੁਕਾਉਣ ਲਈ ਬੁਰਕੇ ਦਾ ਇਸਤੇਮਾਲ ਰੋਕਣ ਲਈ ਅਜਿਹਾ ਕਰ ਰਹੇ ਹਨ।                          

ਜ਼ਿਕਰਯੋਗ ਹੈ ਕਿ ਚਾਡ, ਕੈਮਰੂਨ, ਗਾਬੋਨ, ਮੋਰਕਕੋ, ਆਸਟ੍ਰਿਆ, ਬੁਲਗਾਰਿਆ, ਡੈਨਮਾਰਕ, ਫਰਾਂਸ, ਬੈਲਜ਼ਿਅਮ ਅਤੇ ਉੱਤਰ ਪੱਛਮੀ ਚੀਨ ਦੇ ਮੁਸਲਿਮ ਬਹੁਲ ਪ੍ਰਾਂਤ ਸ਼ਿਨਜਿਆਂਗ 'ਚ ਬੁਰਕਾ ਪਾਉਣ 'ਤੇ ਪਾਬੰਦੀ ਹੈ। ਏਸ਼ੀਆ ਅਤੇ ਯੂਰਪ ਦੇ ਵੱਖ-ਵੱਖ ਦੇਸ਼ਾਂ 'ਚ ਬੁਰਕਾ ਆਦਿ 'ਤੇ ਪਾਬੰਦੀ ਲਗਾਈ ਗਈ ਹੈ।