ਪਾਕਿਸਤਾਨ ਦੇ ਕਵੇਟਾ ''ਚ ਬਲੋਚ ਨੇਤਾ ਦਾ ਗੋਲੀ ਮਾਰ ਕੇ ਕਤਲ

05/11/2022 7:18:36 PM

ਪੇਸ਼ਾਵਰ- ਪਾਕਿਸਤਾਨ ਦੇ ਕਵੇਟਾ 'ਚ ਸੋਮਵਾਰ ਨੂੰ ਬਲੋਚਿਸਤਾਨ ਨੈਸ਼ਨਲ ਪਾਰਟੀ-ਮੇਂਗਲ (ਬੀ. ਐੱਨ. ਪੀ.-ਐੱਮ) ਦੇ ਇਕ ਸਥਾਨਕ ਨੇਤਾ ਸਈਅਦ ਅਹਿਮਦ ਬਲੋਚ ਨੂੰ ਕੰਬਰਾਨੀ ਰੋਡ ਇਲਾਕੇ 'ਚ ਅਣਪਛਾਤੇ ਹਮਲਾਵਰਾਂ ਨੇ ਮਾਰ ਸੁੱਟਿਆ। ਡਾਨ ਅਖ਼ਬਾਰ ਨੇ ਬੀ. ਐੱਨ. ਪੀ.-ਐੱਮ ਦੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ ਅਹਿਮਦ ਬਲੂਚ ਜਦੋਂ ਕੰਬਰਾਨੀ ਇਲਾਕੇ ਤੋਂ ਗੁਜ਼ਰ ਰਹੇ ਸਨ। ਉਦੋਂ ਹਥਿਆਰਬੰਦ ਲੋਕਾਂ ਨੇ ਉਨ੍ਹਾਂ 'ਤੇ ਗੋਲੀਆ ਚਲਾ ਦਿੱਤੀਆਂ।

ਬੀ. ਐੱਨ. ਪੀ.-ਐੱਮ. ਦੇ ਜ਼ਿਲਾ ਪ੍ਰਧਾਨ ਗੁਲਾਮ ਨਬੀ ਮਾਰੀ ਨੇ ਕਿਹਾ ਕਿ ਬਲੋਚ ਨੇਤਾ ਨੂੰ ਕਈ ਗੋਲੀਆਂ ਲੱਗੀਆਂ ਤੇ ਉਨ੍ਹਾਂ ਦੇ ਮੌਕੇ 'ਤੇ ਹੀ ਮੌਤ ਹੋ ਗਈ। ਪਾਕਿਸਤਾਨੀ ਅਖ਼ਬਾਰ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਦੇ ਤੁਰੰਤ ਬਾਅਦ ਪੁਲਸ ਮੌਕੇ 'ਤੇ ਪੁੱਜੀ ਤੇ ਲਾਸ਼ ਨੂੰ ਹਸਪਤਾਲ ਪਹੁੰਚਾਇਆ ਗਿਆ। 

ਘਟਨਾ ਦੇ ਬਾਅਦ ਬੀ. ਐੱਨ. ਪੀ.-ਐੱਮ. ਕਾਰਜਕਰਤਾਵਾਂ ਤੇ ਸਮਰਥਕਾਂ ਨੇ ਟਾਇਰ ਸਾੜ ਕੇ ਤੇ ਬਾਰੀਕੇਟਸ ਲਾ ਕੇ ਸਰੀਆਬ ਰੋਡ ਨੂੰ ਜਾਮ ਕਰ ਦਿੱਤਾ। ਬੀ. ਐੱਨ. ਪੀ.-ਐੱਮ. ਪ੍ਰਮੁੱਖ ਸਰਦਾਰ ਅਖ਼ਤਰ ਜਨ ਮੰਗਲ ਨੇ ਆਪਣੀ ਪਾਰਟੀ ਦੇ ਨੇਤਾ ਦੇ ਕਤਲ ਦੀ ਨਿੰਦਾ ਕੀਤੀ। ਬਲੋਚਿਸਤਾਨ ਦੇ ਮੁੱਖਮੰਤਰੀ ਮੀਰ ਅਬਦੁਲ ਕੁਦੂਸ ਬਿਜੇਂਸੀ ਨੇ ਘਟਨਾ ਦਾ ਨੋਟਿਸ ਲੈਂਦੇ ਹੋਏ ਬਲੋਚਿਸਤਾਨ ਦੇ ਇੰਸਪੈਕਟਰ ਜਨਰਲ ਤੋਂ ਰਿਪੋਰਟ ਮੰਗੀ ਹੈ।

Tarsem Singh

This news is Content Editor Tarsem Singh