ਗਰਭ ਅਵਸਥਾ ਦੌਰਾਨ ਔਰਤਾਂ ਦੀ ਮਦਦ ਲਈ ਬਣੀ ਨਵੀਂ ਮੋਬਾਇਲ ਐਪ

05/04/2019 11:46:51 AM

ਵਾਸ਼ਿੰਗਟਨ– ਇਕ ਅਜਿਹੀ ਮੋਬਾਇਲ ਐਪ ਵਿਕਸਿਤ ਕੀਤੀ ਗਈ ਹੈ, ਜਿਸ ਨਾਲ ਗਰਭ ਅਵਸਥਾ ਦੌਰਾਨ ਔਰਤਾਂ ਨੂੰ ਨਿੱਜੀ ਤੌਰ ’ਤੇ ਹਸਪਤਾਲ ਜਾਣ ਦੀ ਲੋੜ ਨਹੀਂ ਪਵੇਗੀ। ਇਸ ਨਾਲ ਮਰੀਜ਼ਾਂ ਅਤੇ ਮੈਡੀਕਲ ਸੇਵਾ ਵਰਕਰਾਂ ਦੋਹਾਂ ਨੂੰ ਸਹੂਲਤ ਹੋਵੇਗੀ। ਅਮਰੀਕਾ ਦੀ ਜਾਰਜ ਵਾਸ਼ਿੰਗਟਨ ਯੂਨੀਵਰਸਿਟੀ (ਜੀ.ਡਬਲਯੂ.) ਦੇ ਖੋਜਕਾਰਾਂ ਨੇ ਦੱਸਿਆਕਿ ਬੇਬੀਸਕ੍ਰਿਪਟਸ ਐਪ ਦਾ ਨਿਰਮਾਣ ਸਿੱਖਿਅਕ ਵਿਸ਼ਾ-ਵਸਤੂ ਦੇਣ ਅਤੇ ਦੂਰ ਰਹਿ ਕੇ ਬਲੱਡ ਪ੍ਰੈਸ਼ਰ ਅਤੇ ਭਾਰ ਦੀ ਨਿਗਰਾਨੀ ਕਰਨ ਲਈ ਕੀਤਾ ਗਿਆ ਹੈ।

ਇਸ ਐਪ ਨਾਲ ਮਰੀਜ਼ਾਂ ਨੂੰ ਪੋਸ਼ਣ ਅਤੇ ਬ੍ਰੈਸਟ ਫੀਡਿੰਗ ਵਰਗੇ ਵਿਸ਼ਿਆਂ ’ਤੇ ਜਾਣਕਾਰੀ ਮਿਲ ਸਕਦੀ ਹੈ। ਮਰੀਜ਼ਾਂ ਅਤੇ ਮੈਡੀਕਲ ਸੇਵਾ ਵਰਕਰਾਂ ਨੂੰ ਵੱਧ ਤਣਾਅ (ਹਾਈਪਰਟੈਂਸ਼ਨ) ਜਾਂ ਭਾਰ ’ਚ ਵਾਧੇ ਬਾਰੇ ਸਮਾਂ ਰਹਿੰਦੇ ਚਿਤਾਵਨੀ ਮਿਲ ਸਕਦੀ ਹੈ। ਇਸ ਨਾਲ ਗਰਭ ਅਵਸਥਾ ਦੌਰਾਨ ਹੋਣ ਵਾਲੀ ਸ਼ੂਗਰ, ਪੋਸ਼ਣ ਦੀ ਕਮੀ ਆਦਿ ਬਾਰੇ ਸੰਕੇਤ ਮਿਲ ਸਕਣਗੇ।