ਸੂਰਜ ਗ੍ਰਹਿਣ ਦੇਖਣ ਆਇਆ ਸੀ ਚੋਰੀ ਦੀ ਕਾਰ ''ਚ ਤੇ ਫਿਰ ਇੰਝ ਆਇਆ ਪੁਲਸ ਦੇ ਅੜਿਕੇ

08/23/2017 12:15:11 PM


ਫਲੋਰੀਡਾ— ਅਮਰੀਕਾ ਦੇ ਸ਼ਹਿਰ ਆਰਲਾਂਡੋ 'ਚ ਇਕ ਚੋਰ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ ਜੋ ਕਿ ਚੋਰੀ ਦੀ ਕਾਰ 'ਚ ਘੁੰਮ ਰਿਹਾ ਸੀ। ਪੁਲਸ ਨੇ ਦੱਸਿਆ ਕਿ ਗ੍ਰਹਿਣ ਨੂੰ ਦੇਖਣ ਵਾਲਾ ਚਸ਼ਮਾ ਖਰੀਦਣ ਲਈ ਇਹ ਚੋਰ ਜਾਕਸਨ ਰੋਜ਼ਾਡੋ ਨਾਂ ਦਾ ਚੋਰ ਇਕ ਸਟੋਰ 'ਚ ਗਿਆ ਸੀ, ਉੱਥੇ ਪੁਲਸ ਉਸ ਦਾ ਪਿੱਛਾ ਕਰਦੀ ਹੋਈ ਪੁੱਜੀ। ਪੁਲਸ ਨੇ ਕਿਹਾ ਕਿ ਖਾਸ ਪੁਲਸ ਵਿਭਾਗ ਇਸ ਦਾ ਪਿੱਛਾ ਕਰ ਰਿਹਾ ਸੀ। ਇਸ ਨੇ ਚੋਰੀ ਕੀਤੀ ਕਾਰ ਨੂੰ ਪਾਰਿਕੰਗ 'ਚ ਖੜ੍ਹਾ ਕੀਤਾ ਅਤੇ ਮਾਸਕ ਲਗਾ ਕੇ ਆਸਮਾਨ ਵੱਲ ਦੇਖਣ ਲੱਗਾ। ਇਸੇ ਦੌਰਾਨ ਪੁਲਸ ਉੱਥੇ ਪੁੱਜੀ ਅਤੇ ਉਸ ਨੂੰ ਹਿਰਾਸਤ 'ਚ ਲੈ ਲਿਆ। ਉਸ ਨੂੰ ਮੰਗਲਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਸੀ।