ਆਸਟ੍ਰੇਲੀਆ ਦੇ ਗ੍ਰਿਫਿਥ ਸ਼ਹਿਰ 'ਚ ਸਿੱਖ ਭਾਈਚਾਰੇ ਨੇ ਇਸ ਮਾਮਲੇ ਨੂੰ ਲੈ ਕੇ ਜਤਾਈ ਨਿਰਾਸ਼ਾ

05/08/2023 5:57:22 PM

ਮੈਲਬੌਰਨ (ਆਈ.ਏ.ਐੱਨ.ਐੱਸ.)- ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਦੇ ਗ੍ਰਿਫਿਥ ਸ਼ਹਿਰ ਵਿਚ ਸਿੱਖ ਭਾਈਚਾਰਾ ਸਥਾਨਕ ਸ਼ਮਸ਼ਾਨਘਾਟ ਦੀ ਮੰਗ ਨੂੰ ਲੈ ਕੇ ਨਿਰਾਸ਼ ਹੈ, ਜਿਸ ਸਬੰਧੀ ਪ੍ਰਸਤਾਵ ਪੰਜ ਸਾਲ ਪਹਿਲਾਂ ਪ੍ਰਸਤਾਵਿਤ ਕੀਤਾ ਗਿਆ ਸੀ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਗੌਰਤਲਬ ਹੈ ਕਿ ਵੱਡੀ ਗਿਣਤੀ ਵਿਚ ਸਿੱਖਾਂ ਅਤੇ ਹਿੰਦੂਆਂ ਦੀ ਵਸੋਂ ਇਸ ਸ਼ਹਿਰ ਵਿਚ ਹੈ।

ਏਬੀਸੀ ਨਿਊਜ਼ ਦੀ ਇਕ ਰਿਪੋਰਟ ਦੇ ਅਨੁਸਾਰ ਮੌਜੂਦਾ ਸਮੇਂ ਪਰਿਵਾਰਾਂ ਨੂੰ ਸਭ ਤੋਂ ਨਜ਼ਦੀਕੀ ਸ਼ਮਸ਼ਾਨਘਾਟ ਵਾਗਾ ਵਾਗਾ ਜਾਣਾ ਪੈਂਦਾ ਹੈ, ਜੋ ਕਿ ਗ੍ਰਿਫਿਥ ਤੋਂ ਦੋ ਘੰਟੇ ਦੀ ਦੂਰੀ 'ਤੇ ਹੈ। ਇਸ ਤਰ੍ਹਾਂ ਉਹਨਾਂ ਲਈ ਆਪਣੇ ਧਾਰਮਿਕ ਰੀਤੀ ਰਿਵਾਜ ਨੂੰ ਪੂਰਾ ਕਰਨਾ ਮੁਸ਼ਕਲ ਹੋ ਰਿਹਾ ਹੈ। ਸਿੱਖ-ਅਗਵਾਈ ਵਾਲੀ ਚੈਰਿਟੀ ਸੰਸਥਾ ਟਰਬਨਸ 4 ਆਸਟ੍ਰੇਲੀਆ ਦੇ ਪ੍ਰਧਾਨ ਅਮਰ ਸਿੰਘ ਨੇ ਕਿਹਾ ਕਿ "ਕਈ ਪਰਿਵਾਰਾਂ ਲਈ ਜੋ ਦੋ ਜਾਂ ਤਿੰਨ ਪੀੜ੍ਹੀਆਂ ਤੋਂ ਉੱਥੇ ਹਨ, ਉਹ ਚਾਹੁੰਦੇ ਹਨ ਕਿ ਉਹ ਆਪਣੇ ਮ੍ਰਿਤਕਾਂ ਅਤੇ ਅਜ਼ੀਜ਼ਾਂ ਦਾ ਅੰਤਿਮ ਸੰਸਕਾਰ ਉਸ ਖੇਤਰ ਵਿੱਚ ਕਰਨ ਦੇ ਯੋਗ ਹੋਣ, ਜਿੱਥੇ ਉਹ ਵੱਡੇ ਹੋਏ ਹਨ।" ਸਿੰਘ ਨੇ ਏਬੀਸੀ ਨਿਊਜ਼ ਨੂੰ ਦੱਸਿਆ ਕਿ "ਇਹ ਸਮੇਂ ਦੀ ਲੋੜ ਹੈ ਕਿਉਂਕਿ ਸਾਡੀ ਆਬਾਦੀ ਵੱਧ ਰਹੀ ਹੈ"। 

ਪੜ੍ਹੋ ਇਹ ਅਹਿਮ ਖ਼ਬਰ-ਜਾਪਾਨ : ਸਕੂਲ 'ਚ ਗੈਸ ਦੀ ਤੇਜ਼ ਬਦਬੂ, 50 ਤੋਂ ਵੱਧ ਵਿਦਿਆਰਥੀ ਹਸਪਤਾਲ 'ਚ ਦਾਖਲ

ਗ੍ਰਿਫਿਥ ਵਿੱਚ ਖੇਤਰੀ ਸੱਭਿਆਚਾਰਕ ਸਹੂਲਤਾਂ ਦੀ ਘਾਟ ਇੱਕ "ਚਿੰਤਾ ਦਾ ਖੇਤਰ" ਸੀ। ਜ਼ਿਕਰਯੋਗ ਹੈ ਕਿ ਇੱਥੇ ਸਿੱਖਾਂ ਦੀ ਗਿਣਤੀ 210,000 ਤੋਂ ਵੱਧ ਹੈ ਅਤੇ 2021 ਤੱਕ ਆਸਟ੍ਰੇਲੀਆ ਦੀ ਆਬਾਦੀ ਦਾ 0.8 ਪ੍ਰਤੀਸ਼ਤ ਹਿੱਸਾ ਹੈ, ਜੋ ਦੇਸ਼ ਦਾ ਪੰਜਵਾਂ ਸਭ ਤੋਂ ਵੱਡਾ ਅਤੇ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਧਾਰਮਿਕ ਸਮੂਹ ਹੈ। ਆਸਟ੍ਰੇਲੀਆ ਵਿੱਚ ਸਭ ਤੋਂ ਵੱਧ ਸਿੱਖ ਵਸੋਂ ਵਿਕਟੋਰੀਆ ਵਿੱਚ ਪਾਈ ਜਾਂਦੀ ਹੈ, ਉਸ ਤੋਂ ਬਾਅਦ ਨਿਊ ਸਾਊਥ ਵੇਲਜ਼ ਅਤੇ ਕੁਈਨਜ਼ਲੈਂਡ ਵਿਚ ਹੈ। ਸ਼ਮਸ਼ਾਨਘਾਟ ਨੂੰ ਵਿਕਸਿਤ ਕਰਨ ਦੀ ਯੋਜਨਾ ਲੇਟ ਹੋ ਗਈ ਹੈ, ਜਿਸ ਨਾਲ ਭਾਈਚਾਰਿਆਂ, ਖਾਸ ਤੌਰ 'ਤੇ ਸਿੱਖਾਂ ਅਤੇ ਹਿੰਦੂਆਂ ਨੂੰ ਆਪਣੇ ਮ੍ਰਿਤਕ ਮੈਂਬਰਾਂ ਦੇ ਅੰਤਿਮ ਸੰਸਕਾਰ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  

ਗ੍ਰਿਫਿਥ ਸਿਟੀ ਕੌਂਸਲ ਦੇ ਬੁਨਿਆਦੀ ਢਾਂਚਾ ਅਤੇ ਸੰਚਾਲਨ ਦੇ ਨਿਰਦੇਸ਼ਕ ਫਿਲ ਕਿੰਗ ਨੇ ਏਬੀਸੀ ਨਿਊਜ਼ ਨੂੰ ਦੱਸਿਆ ਕਿ ਕੌਂਸਲ ਇੱਕ ਬਿਨੈਕਾਰ ਨਾਲ ਕੰਮ ਕਰ ਰਹੀ ਹੈ ਜਿਸ ਨੇ ਸਹੂਲਤ ਨੂੰ ਵਿਕਸਤ ਕਰਨ ਲਈ ਇੱਕ ਸਬਮਿਟ ਕੀਤਾ ਸੀ। ਕਿੰਗ ਮੁਤਾਬਕ "ਸ਼ਮਸ਼ਾਨਘਾਟ ਦੇ ਇੱਕ ਵਾਰ ਚਾਲੂ ਹੋਣ ਤੋਂ ਬਾਅਦ, ਸੇਵਾ ਲਈ ਇੱਕ ਫੀਸ ਨਿਰਧਾਰਤ ਕੀਤੀ ਜਾਵੇਗੀ।"

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana