ਭਾਰਤ ਨਾਲ ਵਪਾਰ ਸਮਝੌਤੇ ਤੋਂ ਖੁਸ਼ ਆਸਟ੍ਰੇਲੀਆਈ ਪੀ.ਐੱਮ. ਨੇ ਬਣਾਈ 'ਖਿਚੜੀ', ਤਸਵੀਰ ਵਾਇਰਲ

04/10/2022 3:29:53 PM

ਸਿਡਨੀ (ਬਿਊਰੋ): ਭਾਰਤ ਨਾਲ ਨਵੇਂ ਵਪਾਰਕ ਸਮਝੌਤੇ ਤੋਂ ਖੁਸ਼ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਇੰਸਟਾਗ੍ਰਾਮ 'ਤੇ ਖਿਚੜੀ ਬਣਾਉਂਦੇ ਹੋਏ ਫੋਟੋ ਸ਼ੇਅਰ ਕੀਤੀ ਹੈ। ਖਿਚੜੀ ਉਨ੍ਹਾਂ ਦੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਦਾ ਪਸੰਦੀਦਾ ਪਕਵਾਨ ਹੈ। 2 ਅਪ੍ਰੈਲ ਨੂੰ ਹੋਏ ਸਮਝੌਤੇ ਤਹਿਤ ਆਸਟ੍ਰੇਲੀਆ ਨੇ ਕੱਪੜਾ, ਚਮੜਾ, ਗਹਿਣੇ, ਖੇਡਾਂ ਆਦਿ ਦੇ 95 ਫੀਸਦੀ ਭਾਰਤੀ ਉਤਪਾਦਾਂ ਨੂੰ ਡਿਊਟੀ ਮੁਕਤ ਕਰ ਦਿੱਤਾ ਹੈ।

ਮੌਰੀਸਨ ਨੇ ਕਹੀ ਇਹ ਗੱਲ
ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਮੌਰੀਸਨ ਨੇ ਸ਼ਨੀਵਾਰ ਨੂੰ ਕਿਹਾ ਕਿ ਮੈਂ ਆਪਣੇ ਦੋਸਤ ਨਰਿੰਦਰ ਮੋਦੀ ਦੇ ਗ੍ਰਹਿ ਰਾਜ ਗੁਜਰਾਤ ਦਾ ਪਕਵਾਨ ਬਣਾਉਣ ਦਾ ਫ਼ੈਸਲਾ ਕੀਤਾ। ਇਸ ਵਿਚ ਉਹਨਾਂ ਦੀ ਮਨਪਸੰਦ ਖਿਚੜੀ ਵੀ ਸ਼ਾਮਲ ਹੈ। ਉਹਨਾਂ ਨੇ ਦੱਸਿਆ ਕਿ ਇਸ ਤੋਂ ਜੇਨ, ਬੱਚੀਆਂ ਅਤੇ ਮਾਂ ਸਭ ਖੁਸ਼ ਹਨ। ਇਸ ਪੋਸਟ ਨੂੰ ਹੁਣ ਤੱਕ 11 ਹਜ਼ਾਰ ਤੋਂ ਵੱਧ ਲਾਈਕਸ ਅਤੇ 800 ਕੁਮੈਂਟ ਮਿਲ ਚੁੱਕੇ ਹਨ।

 

 
 
 
 
 
View this post on Instagram
 
 
 
 
 
 
 
 
 
 
 

A post shared by Scott Morrison (@scottmorrisonmp)

ਮੋਦੀ ਨੇ ਖਿਚੜੀ ਨੂੰ ਦੱਸਿਆ ਸੀ ਪਸੰਦੀਦਾ
ਕਈ ਇੰਟਰਵਿਊ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਚੌਲ, ਦਾਲ, ਸਬਜ਼ੀਆਂ ਅਤੇ ਘਿਓ ਨਾਲ ਬਣੀ ਇੱਕ ਰਵਾਇਤੀ ਭਾਰਤੀ ਪਕਵਾਨ ਖਿਚੜੀ ਲਈ ਆਪਣਾ ਪਿਆਰ ਜ਼ਾਹਰ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਇਸ ਨੂੰ ਪਕਾਉਣਾ ਪਸੰਦ ਕਰਦੇ ਹਨ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮੌਰੀਸਨ ਨੇ ਆਪਣੇ ਰਸੋਈ ਹੁਨਰ ਨਾਲ ਸੋਸ਼ਲ ਮੀਡੀਆ 'ਤੇ ਧਮਾਲ ਮਚਾਇਆ ਹੈ। ਮਈ 2020 ਵਿੱਚ ਮੌਰੀਸਨ ਨੇ ਟਵਿੱਟਰ 'ਤੇ ਇੱਕ ਫੋਟੋ ਪੋਸਟ ਕੀਤੀ ਸੀ, ਜਿਸ ਵਿੱਚ ਉਹ ਆਲੂਆਂ ਨਾਲ ਭਰਿਆ ਹੋਇਆ ਇਕ ਤਲਿਆ ਸਨੈਕ ਸਕੋਮੋਸਾਸ ਦੀ ਇਕ ਟ੍ਰੇ ਫੜੀ ਹੋਏ ਸਨ। ਇਸ ਬਾਰੇ ਉਨ੍ਹਾਂ ਕਿਹਾ ਸੀ ਕਿ ਉਹ ਸ਼ਾਕਾਹਾਰੀ ਹਨ ਅਤੇ ਮੈਂ ਇਨ੍ਹਾਂ ਨੂੰ ਮੋਦੀ ਨਾਲ ਸਾਂਝਾ ਕਰਨਾ ਪਸੰਦ ਕਰਾਂਗਾ। ਅੰਬ ਦੀ ਚਟਨੀ ਨਾਲ ਐਤਵਾਰ ਸਕੋਮੋਸਾ, ਚਟਨੀ! ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਟਵਿੱਟਰ 'ਤੇ ਇਸ ਨੂੰ ਸਾਂਝਾ ਕੀਤਾ ਸੀ।

ਪੜ੍ਹੋ ਇਹ ਅਹਿਮ ਖ਼ਬਰ- ਮੌਰੀਸਨ ਦੀ ਉਪਲਬਧੀ, ਆਸਟ੍ਰੇਲੀਆ 'ਚ 15 ਸਾਲ ਦਾ ਕਾਰਜਕਾਲ ਪੂਰਾ ਕਰਨ ਵਾਲੇ ਪਹਿਲੇ ਪ੍ਰਧਾਨ ਮੰਤਰੀ ਬਣੇ

ਭਾਰਤ-ਆਸਟ੍ਰੇਲੀਆ ਵਿਚਾਲੇ ਆਰਥਿਰਕ ਸਹਿਯੋਗ ਅਤੇ ਵਪਾਰ ਸਮਝੌਤਾ
ਭਾਰਤ-ਆਸਟ੍ਰੇਲੀਆ  ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤੇ 'ਤੇ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਅਤੇ ਆਸਟ੍ਰੇਲੀਆ ਦੇ ਵਪਾਰ, ਸੈਰ-ਸਪਾਟਾ ਅਤੇ ਨਿਵੇਸ਼ ਮੰਤਰੀ ਡੈਨ ਤੇਹਾਨ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦੇ ਆਸਟ੍ਰੇਲੀਆਈ ਹਮਰੁਤਬਾ ਮੌਰੀਸਨ ਦੀ ਮੌਜੂਦਗੀ ਵਿੱਚ ਇੱਕ ਵਰਚੁਅਲ ਸਮਾਰੋਹ ਵਿੱਚ ਹਸਤਾਖਰ ਕੀਤੇ ਸਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਭਾਰਤ-ਆਸਟ੍ਰੇਲੀਆ ਸਬੰਧਾਂ ਲਈ ਇਹ ਸੱਚਮੁੱਚ ਮਹੱਤਵਪੂਰਨ ਪਲ ਹੈ। ਮੌਰੀਸਨ ਨੇ ਕਿਹਾ ਕਿ ਇਹ ਸਮਝੌਤਾ ਭਾਰਤ ਨਾਲ ਆਸਟ੍ਰੇਲੀਆ ਦੇ ਨੇੜਲੇ ਸਬੰਧਾਂ ਨੂੰ ਹੋਰ ਗੂੜ੍ਹਾ ਕਰੇਗਾ।

ਪੜ੍ਹੋ ਇਹ ਅਹਿਮ ਖ਼ਬਰ- ਇਟਲੀ 'ਚ ਇੱਕ ਹੋਰ ਪੰਜਾਬੀ ਨੇ ਬਾਡੀ ਬਿਲਡਿੰਗ ਮੁਕਾਬਲਿਆਂ 'ਚ ਚਮਕਾਇਆ ਨਾਮ (ਤਸਵੀਰਾਂ)

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana