ਆਸਟਰੇਲੀਆ ਦਾ ਓਲੰਪੀਅਨ ਸਾਈਕਲਿਸਟ ਨਸ਼ਿਆਂ ਦੇ ਧੰਦੇ ''ਚ ਗ੍ਰਿਫਤਾਰ

08/24/2017 8:28:21 PM

ਮੈਲਬੋਰਨ/ਪਰਥ (ਜੁਗਿੰਦਰ ਸੰਧੂ )— ਓਲੰਪਿਕ 'ਚ ਦੋ ਵਾਰ ਦਾ ਸਿਲਵਰ ਮੈਡਲ ਜੇਤੂ ਅਤੇ ਕਾਮਨਵੈਲਥ ਖੇਡਾਂ 'ਚ ਚਾਰ ਵਾਰ ਗੋਲਡ ਮੈਡਲ ਜਿੱਤਣ ਵਾਲੇ ਆਸਟਰੇਲੀਅਨ ਸਾਈਕਲਿਸਟ ਜੈਕ ਬਾਬਰਿਜ ਨੂੰ ਪੁਲਸ ਨੇ ਨਸ਼ੇ ਵੇਚਣ ਦੇ ਦੋਸ਼ ਹੇਠ ਗ੍ਰਿਫਤਾਰ ਕਰ ਲਿਆ ਹੈ। ਐਡੀਲੇਡ ਦਾ ਰਹਿਣ ਵਾਲਾ ਜੈਕ ਪਿਛਲੇ ਸਾਲ ਪੇਸ਼ਾਵਰ ਸਾਈਕਲਿੰਗ ਤੋਂ ਰੀਟਾਇਰ ਹੋਣ ਪਿਛੋਂ ਪਰਥ 'ਚ ਵੱਸ ਗਿਆ ਸੀ, ਪੁਲਸ ਪਿਛਲੇ ਕੁਝ ਸਮੇਂ ਤੋਂ ਉਸ ਤੇ ਨਜ਼ਰ ਰੱਖ ਰਹੀ ਸੀ। ਅਦਾਲਤ ਨੇ ਜੈਕ ਦਾ ਪਾਸਪੋਰਟ ਜ਼ਬਤ ਕਰ ਲਿਆ ਹੈ। ਇਸ ਮਾਮਲੇ 'ਚ ਪੁਲਸ ਨੇ ਉਸ ਦੇ ਇਕ ਸਾਥੀ ਨੂੰ ਵੀ ਪਿਛਲੇ ਦਿਨੀਂ ਕਾਬੂ ਕੀਤਾ ਸੀ।