ਆਸਟ੍ਰੇਲੀਆ ਵੱਲੋਂ ਬੇਰੁੱਤ ਨੂੰ ਰਾਹਤ ਕਾਰਜਾਂ ਲਈ 1.4 ਮਿਲੀਅਨ ਡਾਲਰ ਦੇਣ ਦਾ ਵਾਅਦਾ

08/06/2020 6:34:08 PM

ਸਿਡਨੀ/ਬੇਰੁੱਤ (ਏਜੰਸੀ): ਆਸਟ੍ਰੇਲੀਆਈ ਸਰਕਾਰ ਨੇ ਲੇਬਨਾਨ ਦੀ ਰਾਜਧਾਨੀ ਬੇਰੁੱਤ ਵਿਚ ਹੋਏ ਭਿਆਨਕ ਧਮਾਕੇ ਤੋਂ ਬਾਅਦ ਉੱਥੇ ਰਾਹਤ ਕਾਰਜਾਂ ਦੀਆਂ ਕੋਸ਼ਿਸ਼ਾਂ ਲਈ ਸ਼ੁਰੂਆਤੀ 20 ਲੱਖ ਆਸਟ੍ਰੇਲੀਅਨ ਡਾਲਰ (1.4 ਮਿਲੀਅਨ ਡਾਲਰ) ਦੇਣ ਦਾ ਵਾਅਦਾ ਕੀਤਾ ਹੈ।ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਵੀਰਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਭੋਜਨ, ਡਾਕਟਰੀ ਦੇਖਭਾਲ ਅਤੇ ਜ਼ਰੂਰੀ ਵਸਤਾਂ ਦੇ ਲਈ ਵਰਲਡ ਫੂਡ ਪ੍ਰੋਗਰਾਮ ਅਤੇ ਰੈਡ ਕਰਾਸ ਨੂੰ  ਇਹ ਸਹਾਇਤਾ ਪ੍ਰਦਾਨ ਕੀਤੀ ਜਾਏਗੀ।ਮੌਰੀਸਨ ਦਾ ਕਹਿਣਾ ਹੈ ਕਿ ਉਹਨਾਂ ਦਾ ਦੇਸ਼ ਸਮਰਥਨ ਦੇ ਇੱਕ ਹੋਰ ਦੌਰ 'ਤੇ ਵਿਚਾਰ ਕਰ ਰਿਹਾ ਹੈ।

ਪੜ੍ਹੋ ਇਹ ਅਹਿਮ ਖਬਰ- ਸਿੱਖਾਂ ਵੱਲੋਂ ਜੋ ਬਿਡੇਨ ਵੱਲੋਂ ਸਿੱਖ ਗੁਰਦੁਆਰੇ ਦੇ ਹਮਲੇ ਦੀ 8ਵੀਂ ਵਰ੍ਹੇਗੰਢ ਮੌਕੇ ਦਿੱਤੇ ਬਿਆਨ ਦਾ ਸਵਾਗਤ

ਮੌਰੀਸਨ ਨੇ ਅੱਗੇ ਕਿਹਾ,''ਆਸਟ੍ਰੇਲੀਆਈ ਦੂਤਾਵਾਸ ਦੇ ਕੁਝ ਜਵਾਨ ਜ਼ਖਮੀ ਹੋਏ ਸਨ ਪਰ ਉਹ ਸੁਰੱਖਿਅਤ ਹਨ। ਅਸੀਂ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਹਾਂ।" ਉਹਨਾਂ ਨੇ ਬੇਰੁੱਤ ਵਿਚ ਅਮਰੀਕੀ ਦੂਤਘਰ ਦੇ ਅਧਿਕਾਰੀਆਂ ਦੀ ਸਹਾਇਤਾ ਲਈ ਧੰਨਵਾਦ ਕੀਤਾ। ਇੱਥੇ ਦੱਸ ਦਈਏ ਕਿ ਮੰਗਲਵਾਰ ਨੂੰ ਹੋਏ ਧਮਾਕੇ ਵਿਚ 135 ਲੋਕ ਮਾਰੇ ਗਏ ਅਤੇ ਲਗਭਗ 5,000 ਹੋਰ ਜ਼ਖਮੀ ਹੋਏ। ਜਾਂਚਕਰਤਾਵਾਂ ਨੇ ਵਾਟਰਫ੍ਰੰਟ ਦੇ ਗੁਦਾਮ ਵਿਚ ਬਹੁਤ ਜ਼ਿਆਦਾ ਵਿਸਫੋਟਕ ਖਾਦ ਦੇ ਟਨ ਦੇ ਭੰਡਾਰਨ ਵਿਚ ਸੰਭਵ ਲਾਪਰਵਾਹੀ ‘ਤੇ ਧਿਆਨ ਕੇਂਦਰਿਤ ਕੀਤਾ, ਜਦੋਂ ਕਿ ਸਰਕਾਰ ਨੇ ਕਈ ਬੰਦਰਗਾਹ ਅਧਿਕਾਰੀਆਂ ਨੂੰ ਘਰੇਲੂ ਗ੍ਰਿਫਤਾਰੀ ਦੇ ਆਦੇਸ਼ ਦਿੱਤੇ।

Vandana

This news is Content Editor Vandana