ਫੇਸਬੁੱਕ ਦੀ ਜਵਾਬਦੇਹੀ ਦੀ ਜਾਂਚ ਲਈ ਆਸਟ੍ਰੇਲੀਆ ਕਰੇਗਾ ਮਾਣਹਾਨੀ ਕਾਨੂੰਨਾਂ ਦੀ ਸਮੀਖਿਆ

10/06/2021 1:01:29 PM

ਕੈਨਬਰਾ (ਏਪੀ): ਆਸਟ੍ਰੇਲੀਆ ਦੇ ਸੰਚਾਰ ਮੰਤਰੀ ਪਾਲ ਫਲੇਚਰ ਨੇ ਬੁੱਧਵਾਰ ਨੂੰ ਕਿਹਾ ਕਿ ਮਾਣਹਾਨੀ ਕਾਨੂੰਨਾਂ ਦੀ ਇਕ ਮੌਜੂਦਾ ਆਸਟ੍ਰੇਲੀਆਈ ਸਮੀਖਿਆ ਇਸ ਗੱਲ 'ਤੇ ਵਿਚਾਰ ਕਰੇਗੀ ਕਿ ਫੇਸਬੁੱਕ ਜਿਹੇ ਪਲੇਟਫਾਰਮ ਨੂੰ ਉਪਭੋਗਤਾਵਾਂ ਦੀ ਮਾਣਹਾਨੀ ਲਈ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ ਜਾਂ ਨਹੀਂ। ਹਾਈ ਕੋਰਟ ਨੇ ਪਿਛਲੇ ਮਹੀਨੇ ਇੱਕ ਇਤਿਹਾਸਿਕ ਫ਼ੈਸਲਾ ਸੁਣਾਇਆ ਸੀ ਕਿ ਮੀਡੀਆ ਸੰਸਥਾਵਾਂ ਤੀਜੇ ਪੱਖ ਦੁਆਰਾ ਆਪਣੇ ਅਧਿਕਾਰਤ ਫੇਸਬੁੱਕ ਪੇਜਾਂ 'ਤੇ ਕਥਿਤ ਤੌਰ 'ਤੇ ਅਪਮਾਨਜਨਕ ਟਿੱਪਣੀਆਂ ਦੇ "ਪ੍ਰਕਾਸ਼ਕ" ਹਨ। 

ਪੜ੍ਹੋ ਇਹ ਅਹਿਮ ਖ਼ਬਰ- ਤੀਜੀ ਲਹਿਰ ਨਾਲ ਜੂਝ ਰਹੇ ਆਸਟ੍ਰੇਲੀਆ ਨੇ ਪੂਰਾ ਕੀਤਾ 80 ਫੀਸਦੀ ਟੀਕਾਕਰਣ

ਸੰਚਾਰ ਮੰਤਰੀ ਪਾਲ ਫਲੇਚਰ ਨੇ ਕਿਹਾ ਕਿ ਅਦਾਲਤ ਦੇ ਇਸ ਆਦੇਸ਼ ਵਿਚ ਇਹ ਸਪੱਸ਼ਟ ਨਹੀਂ ਕੀਤਾ ਕੀ ਆਸਟ੍ਰੇਲੀਆਈ ਕਾਨੂੰਨ ਦੇ ਤਹਿਤ ਫੇਸਬੁੱਕ ਨੂੰ ਮਾਣਹਾਨੀ ਲਈ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ ਜਾਂ ਨਹੀਂ। ਫਲੇਚਰ ਨੇ ਕਿਹਾ,''ਇਸ ਮਾਮਲੇ ਵਿਚ ਜਿਹੜੇ ਸਵਾਲ 'ਤੇ ਰੌਸ਼ਨੀ ਨਹੀਂ ਪਾਈ ਗਈ ਉਹ ਇਹ ਸੀ ਕੀ ਫੇਸਬੁੱਕ ਖੁਦ ਜਵਾਬਦੇਹ ਹੈ ਅਤੇ ਇਹ ਅਜਿਹੀ ਚੀਜ਼ ਹੈ ਜਿਸ ਬਾਰੇ ਮੇਰਾ ਅਨੁਮਾਨ ਹੈ ਕਿ ਆਸਟ੍ਰੇਲੀਆ ਦੇ ਮਾਣਹਾਨੀ ਕਾਨੂੰਨਾਂ ਦੀ ਮੌਜੂਦਾ ਸਮੀਖਿਆ 'ਤੇ ਇਸ 'ਤੇ ਵਿਚਾਰ ਕੀਤਾ ਜਾਵੇਗਾ।ਨਿਊ ਸਾਊਥ ਵੇਲਜ਼ ਰਾਜ ਦੇ ਅਟਾਰਨੀ-ਜਨਰਲ ਮਾਰਕ ਸਪੀਕਮੈਨ ਸਮੀਖਿਆ ਦੀ ਅਗਵਾਈ ਕਰ ਰਹੇ ਹਨ ਜਿਹਨਾਂ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਆਸਟ੍ਰੇਲੀਆਈ ਰਾਜ ਅਤੇ ਖੇਤਰ ਮਾਣਹਾਨੀ ਨਾਲ ਨਜਿੱਠਣ ਲਈ ਇਕਸਾਰ ਕਾਨੂੰਨ ਅਪਣਾਉਣ।

Vandana

This news is Content Editor Vandana