ਦੱਖਣੀ ਆਸਟ੍ਰੇਲੀਆ ''ਚ ਅੱਗ ਕਾਰਨ ਸਾਰੇ ਸਕੂਲ ਕੀਤੇ ਗਏ ਬੰਦ

11/20/2019 2:24:42 PM

ਸਿਡਨੀ— ਆਸਟ੍ਰੇਲੀਆ ਦੇ ਦੱਖਣੀ-ਪੂਰਬ 'ਚ 100 ਤੋਂ ਵਧੇਰੇ ਸਕੂਲਾਂ ਨੂੰ ਬੁੱਧਵਾਰ ਨੂੰ ਬੰਦ ਕਰ ਦਿੱਤਾ ਗਿਆ ਸੀ। ਅਧਿਕਾਰੀਆਂ ਨੇ ਵਧੇਰੇ ਖਤਰੇ ਵਾਲੇ ਖੇਤਰਾਂ 'ਚ ਲੋਕਾਂ ਨੂੰ ਚਿਤਾਵਨੀ ਦਿੱਤੀ ਗਈ ਸੀ ਕਿ ਉਹ ਤੇਜ਼ ਗਰਮੀ ਦੇ ਖਤਰੇ ਨੂੰ ਦੇਖਦੇ ਹੋਏ ਥਾਂ ਛੱਡਣ ਲਈ ਤਿਆਰ ਰਹਿਣ। ਆਸਟ੍ਰੇਲੀਆ ਕਈ ਦਿਨਾਂ ਤੋਂ ਜੰਗਲੀ ਜੀਵਾਂ ਅਤੇ ਵਾਤਾਵਰਣ ਸੰਕਟ ਨਾਲ ਜੂਝ ਰਿਹਾ ਹੈ, ਜਿਸ ਕਾਰਨ ਕਈ ਭਾਈਚਾਰਿਆਂ ਦੇ ਹਜ਼ਾਰਾਂ ਲੋਕ ਖਤਰੇ 'ਚ ਹਨ। ਇਸ ਮਹੀਨੇ ਹੁਣ ਤਕ ਲੱਗੀ ਅੱਗ ਕਾਰਨ ਘੱਟ ਤੋਂ ਘੱਟ 4 ਲੋਕਾਂ ਦੀ ਮੌਤ ਹੋ ਗਈ ਹੈ।

ਉੱਥੇ ਹੀ ਤਕਰੀਬਨ 10 ਲੱਖ ਹੈਕਟੇਅਰ ਖੇਤ ਅਤੇ ਝਾੜੀਆਂ ਸੜ ਕੇ ਸਵਾਹ ਹੋ ਗਈਆਂ ਅਤੇ 300 ਤੋਂ ਵਧੇਰੇ ਘਰ ਤਬਾਹ ਹੋ ਗਏ। ਬੁੱਧਵਾਰ ਨੂੰ ਦੱਖਣੀ ਆਸਟ੍ਰੇਲੀਆ ਸੂਬੇ 'ਚ ਅੱਗ ਦੇ ਖਤਰੇ ਨੂੰ ਭਿਆਨਕ ਚਿਤਾਵਨੀ 'ਚ ਬਦਲ ਦਿੱਤਾ ਗਿਆ। ਤਾਪਮਾਨ 42 ਡਿਗਰੀ ਸੈਲਸੀਅਸ ਹੋ ਗਿਆ ਅਤੇ ਤੇਜ਼ ਹਵਾਵਾਂ ਨਾਲ ਇੱਥੇ ਤਬਾਹੀ ਹੋਰ ਵਧਣ ਦਾ ਖਦਸ਼ਾ ਹੈ। ਭਿਆਨਕ ਚਿਤਾਵਨੀ ਦਾ ਮਤਲਬ ਅੱਗ ਬੁਝਾਊ ਅਧਿਕਾਰੀਆਂ ਲਈ ਇਸ ਨੂੰ ਕੰਟਰੋਲ ਕਰਨਾ ਸੰਭਵ ਨਹੀਂ ਹੋਵੇਗਾ।

ਦੱਖਣੀ ਆਸਟ੍ਰੇਲੀਅਨ ਕੰਟਰੀ ਫਾਇਰ ਸਰਵਿਸ ਦੇ ਸਹਾਇਕ ਮੁੱਖ ਅਧਿਕਾਰੀ ਬ੍ਰੇਂਟਨ ਏਡੇਨ ਨੇ ਸੂਬੇ ਦੀ ਰਾਜਧਾਨੀ ਐਡੀਲੇਡ 'ਚ ਕਿਹਾ ਕਿ ਵਧਦੀ ਅੱਗ ਨੂੰ ਕੰਟਰੋਲ ਕਰਨਾ ਮੁਸ਼ਕਲ ਹੋਵੇਗਾ। ਆਸਟ੍ਰੇਲੀਆ ਆਪਣੇ ਖੁਸ਼ਕ, ਗਰਮ ਅਤੇ ਝਾੜੀਆਂ ਨਾਲ ਘਿਰਿਆ ਹੋਇਆ ਹੈ ਪਰ ਹਾਲ ਹੀ 'ਚ ਭਿਆਨਕ ਅੱਗ ਦੀ ਲੜੀ ਸ਼ੁਰੂ ਹੋਈ ਹੈ। ਤਿੰਨ ਸਾਲਾਂ ਤੋਂ ਸੋਕੇ ਦੀ ਮਾਰ ਝੱਲ ਰਹੇ ਆਸਟ੍ਰੇਲੀਆ 'ਚ ਖਤਰਾ ਹੋਰ ਵਧ ਗਿਆ।