ਆਸਟਰੇਲੀਆ ''ਚ ਮਾਰ ਦਿੱਤੇ ਜਾਣਗੇ 10 ਹਜ਼ਾਰ ਊਠ, ਕਾਰਨ ਜਾਣ ਰਹਿ ਜਾਓਗੇ ਹੈਰਾਨ

01/07/2020 5:30:45 PM

ਸਿਡਨੀ- ਆਸਟਰੇਲੀਆ ਦੇ ਜੰਗਲਾਂ ਵਿਚ ਲੱਗੀ ਅੱਗ ਫੈਲ ਰਹੀ ਹੈ ਤੇ ਪਾਣੀ ਦੀ ਕਮੀ ਦੇ ਕਾਰਨ ਇਸ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ ਹੈ। ਇਸ ਸੰਕਟ ਨੂੰ ਲੈ ਕੇ ਪੂਰੀ ਦੁਨੀਆ ਵਿਚ ਚਰਚਾ ਹੋ ਰਹੀ ਹੈ ਤੇ ਕਈ ਸੈਲੀਬ੍ਰਿਟੀਜ਼ ਮਦਦ ਦੇ ਲਈ ਅੱਗੇ ਆ ਰਹੇ ਹਨ। ਇਸੇ ਵਿਚਾਲੇ ਇਕ ਹੈਰਾਨ ਕਰਨ ਵਾਲੀ ਖਬਰ ਆਈ ਹੈ। ਇਥੋਂ ਦੇ ਅਧਿਕਾਰੀਆਂ ਨੇ ਪਾਣੀ ਦੀ ਕਮੀ ਦਾ ਜੋ ਹੱਲ ਦਿੱਤਾ ਹੈ, ਉਹ ਹੈਰਾਨ ਕਰਨ ਵਾਲਾ ਹੈ। ਦੱਖਣੀ ਆਸਟਰੇਲੀਆ ਵਿਚ ਹਜ਼ਾਰਾਂ ਜੰਗਲੀ ਊਠਾਂ ਨੂੰ ਮਾਰ ਦਿੱਤਾ ਜਾਵੇ, ਸੋਕਾ-ਗ੍ਰਸਤ ਇਲਾਕਿਆਂ ਵਿਚ ਜਾਨਵਰ ਪਾਣੀ ਨਾ ਪੀਣ।

ਦ ਆਸਟਰੇਲੀਅਨ ਮੁਤਾਬਕ ਆਦੀਵਾਸੀ ਨੇਤਾਵਾਂ ਦੇ ਇਕ ਹੁਕਮ ਤੋਂ ਬਾਅਦ ਬੁੱਧਵਾਰ ਨੂੰ ਹੈਲੀਕਾਪਟਰ ਰਾਹੀਂ ਪੇਸ਼ੇਵਰ ਨਿਸ਼ਾਨੇਬਾਜ਼ 10 ਹਜ਼ਾਰ ਊਠਾਂ ਨੂੰ ਮਾਰ ਦੇਣਗੇ। ਜ਼ਿਕਰਯੋਗ ਹੈ ਕਿ ਸਥਾਨਕ ਭਾਈਚਾਰੇ ਪਾਣੀ ਦੀ ਤਲਾਸ਼ ਕਰਨ ਵਾਲੇ ਜਾਨਵਰਾਂ ਦੇ ਹਮਲਿਆਂ ਦੀ ਸ਼ਿਕਾਇਤ ਕਰਦੇ ਰਹੇ ਹਨ। ਇਸ ਤੋਂ ਇਲਾਵਾ ਚਿੰਤਾ ਦਾ ਇਕ ਵਿਸ਼ਾ ਇਹ ਵੀ ਹੈ ਕਿ ਜਾਨਵਰ ਗਲੋਬਲ ਵਾਰਮਿੰਗ ਵਿਚ ਯੋਗਦਾਨ ਦੇ ਰਹੇ ਹਨ ਕਿਉਂਕਿ ਇਕ ਸਾਲ ਵਿਚ ਇਕ ਟਨ ਕਾਰਬਨ ਡਾਈਆਰਸਾਈਡ ਦੇ ਬਰਾਬਰ ਮੀਥੇਨ ਪੈਦਾ ਕਰਦੇ ਹਨ।

ਦ ਆਸਟਰੇਲੀਅਨ ਨੇ ਏ.ਪੀ.ਵਾਈ. ਦੇ ਕਾਰਜਕਾਰੀ ਬੋਰਡ ਦੀ ਮੈਂਬਰ ਮਾਰਿਤਾ ਬੇਕਰ ਦੇ ਹਵਾਲੇ ਨਾਲ ਲਿਖਿਆ ਕਿ ਅਸੀਂ ਗਰਮ ਤੇ ਅਸੁਵਿਧਾਜਨਕ ਹਾਲਾਤਾਂ ਵਿਚ ਜਿਊਣ ਨੂੰ ਮਜਬੂਰ ਹੋ ਰਹੇ ਹਨ। ਅਸੀਂ ਸਿਹਤਮੰਦ ਮਹਿਸੂਸ ਨਹੀਂ ਕਰ ਰਹੇ ਕਿਉਂਕਿ ਊਠ ਅੰਦਰ ਆ ਰਹੇ ਹਨ। ਉਹ ਘਰਾਂ ਦੇ ਚਾਰੇ ਪਾਸੇ ਪਾਣੀ ਦੀ ਤਲਾਸ਼ ਵਿਚ ਘੁੰਮ ਰਹੇ ਹਨ ਤੇ ਏਅਰ ਕੰਡੀਸ਼ਨਰ ਦੇ ਰਾਹੀਂ ਪਾਣੀ ਪੀਣ ਦੀ ਕੋਸ਼ਿਸ਼ ਕਰ ਰਹੇ ਹਨ।

ਨੈਸ਼ਨਲ ਫੇਰਲ ਕੈਮਲ ਮੈਨੇਜਮੈਂਟ ਪਲਾਨ ਦੇ ਮੁਤਾਬਕ ਜੇਕਰ ਕੀਟ ਕੰਟਰੋਲ ਨਹੀਂ ਕੀਤਾ ਜਾਂਦਾ ਤਾਂ ਹਰ ਨੌ ਸਾਲ ਵਿਚ ਜੰਗਲੀ ਊਠ ਦੀ ਆਬਾਦੀ ਦੁਗਣੀ ਹੋ ਜਾਵੇਗੀ। ਕਾਰਬਨ ਫਾਰਮਿੰਗ ਮਾਹਰ ਰੀਨਗ ਕੋ ਦੇ ਮੁੱਖ ਕਾਰਜਕਾਰੀ ਅਧਿਕਾਰੀ ਟਿਮ ਮੂਰ ਨੇ ਕਿਹਾ ਕਿ ਹਰ ਸਾਲ ਇਹਨਾਂ ਜੰਗਲੀ ਊਠਾਂ ਦੇ ਕਾਰਨ ਇਕ ਟਨ ਕਾਰਬਨ ਡਾਈਆਕਸਾਈਡ ਪੈਦਾ ਹੁੰਦੀ ਹੈ, ਜੋ ਸੜਕ 'ਤੇ ਵਧੇਰੇ ਚਾਰ ਲੱਖ ਕਾਰਾਂ ਦੇ ਚੱਲਣ ਦੇ ਬਰਾਬਰ ਹੈ।

Baljit Singh

This news is Content Editor Baljit Singh